Home » SIT, ਵੱਡੇ ਬਾਦਲ ਤੋਂ 3 ਘੰਟੇ ਪੁੱਛ-ਗਿੱਛ, ਸਿੱਟ ਟੀਮ ਦੇ ਜਾਣ ਤੋਂ ਬਾਅਦ ਅਕਾਲੀ ਦਲ ਨੇ ਲਾਏ ਵੱਡੇ ਇਲਜ਼ਾਮ
India NewZealand World World News

SIT, ਵੱਡੇ ਬਾਦਲ ਤੋਂ 3 ਘੰਟੇ ਪੁੱਛ-ਗਿੱਛ, ਸਿੱਟ ਟੀਮ ਦੇ ਜਾਣ ਤੋਂ ਬਾਅਦ ਅਕਾਲੀ ਦਲ ਨੇ ਲਾਏ ਵੱਡੇ ਇਲਜ਼ਾਮ

Spread the news

ਚੰਡੀਗੜ੍ਹ: ਕੋਟਕਪੂਰਾ ਪੁਲਿਸ ਗੋਲੀ ਕਾਂਡ ਦੀ ਜਾਂਚ ਲਈ ਕਾਇਮ ਕੀਤੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਅੱਜ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਕਰੀਬ ਤਿੰਨ ਘੰਟੇ ਪੁੱਛਗਿੱਛ ਕੀਤੀ। ਐਸਆਈਟੀ ਦੀ ਟੀਮ ਸਵੇਰੇ 10:35 ਵਜੇ ਬਾਦਲ ਦੇ ਘਰ ਦਾਖਲ ਹੋਈ ਤੇ 12:55 ਵਜੇ ਬਾਹਰ ਨਿਕਲੀ।





ਐਸਆਈਟੀ ਨੇ ਬਾਦਲ ਦੇ ਸਰਕਾਰੀ ਫਲੈਟ ਵਿੱਚ ਪਹੁੰਚ ਕੇ ਸਵਾਲ ਪੁੱਛੇ। ਏਡੀਜੀਪੀ ਐਲਕੇ ਯਾਦਵ ਦੀ ਅਗਵਾਈ ਵਾਲੀ ਐਸਆਈਟੀ ਦੀ ਟੀਮ ਸਾਬਕਾ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਐਮਐਲਏ ਫਲੈਟ ਵਿੱਚ ਪਹੁੰਚੀ ਸੀ।

ਇਸ ਤੋਂ ਪਹਿਲਾਂ ਐਸਆਈਟੀ ਨੇ 16 ਜੂਨ ਨੂੰ ਮੁਹਾਲੀ ਦੇ ਰੈਸਟ ਹਾਊਸ ਵਿੱਚ ਪੈਨਲ ਸਾਹਮਣੇ ਪੇਸ਼ ਹੋਣ ਵਿੱਚ ਅਸਮਰੱਥਾ ਜ਼ਾਹਰ ਕੀਤੀ ਸੀ। ਖਰਾਬ ਸਿਹਤ ਤੇ ਆਪਣੀ ਉਮਰ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਐਸਆਈਟੀ ਨੂੰ ਆਪਣੇ ਚੰਡੀਗੜ੍ਹ ਦੀ ਸਰਕਾਰੀ ਰਿਹਾਇਸ਼ ’ਤੇ ਆਉਣ ਲਈ ਕਿਹਾ ਸੀ।

ਅੱਜ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ, ਬਿਕਰਮ ਮਜੀਠੀਆ, ਦਲਜੀਤ ਸਿੰਘ ਚੀਮਾ, ਪ੍ਰੇਮ ਸਿੰਘ ਚੰਦੂਮਾਜਰਾ, ਬਲਦੇਵ ਖਹਿਰਾ, ਪਵਨ ਕੁਮਾਰ ਟੀਨੂੰ, ਤੋਤਾ ਸਿੰਘ ਤੇ ਐਨਕੇ ਸ਼ਰਮਾ ਸਮੇਤ ਕਈ ਸੀਨੀਅਰ ਲੀਡਰ ਵੀ ਬਾਦਲ ਦੇ ਘਰ ਪਹੁੰਚੇ ਸੀ।

ਉਨ੍ਹਾਂ ਕਿਹਾ ਕਿ ਕੈਪਟਨ ਨੇ ਸਿੱਟ ਨੂੰ ਹਮੇਸ਼ਾ ਸਿਆਸਤ ਲਈ ਵਰਤਿਆ ਹੈ। ਇਸ ਸਿੱਟ ਪਿੱਛੇ ਵੀ ਰਾਜਨੀਤੀ ਕੀਤੀ ਗਈ ਹੈ। ਸਿੱਟ ਦੇ ਮੈਂਬਰਾਂ ਨੂੰ ਤਰੱਕੀ ਦਿੱਤੀ ਗਈ ਹੈ। ਐਲਕੇ ਯਾਦਵ ਨੂੰ ਰਾਤੋ-ਰਾਤ ਤਰੱਕੀ ਦਿੱਤੀ ਗਈ। ਵਿਜੇ ਸਿੰਗਲਾ ਨੂੰ ਮੈਂਬਰ ਕਿਵੇਂ ਬਣਾ ਦਿੱਤਾ। ਰਿਟਾਇਰਮੈਂਟ ਤੋਂ ਬਾਅਦ ਸਿੱਟ ਦਾ ਮੈਂਬਰ ਕਿਵੇਂ ਬਣਾਇਆ।\\

ਸਿੱਟ ਦੀ ਪੁੱਛਗਿੱਛ ਮਗਰੋਂ ਅਕਾਲੀ ਲੀਡਰਾਂ ਨੇ ਪ੍ਰੈੱਸ ਕਾਨਫਰੰਸ ਕਰਕੇ ਕੈਪਟਨ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਬੇਅਦਬੀ ਦੀ ਘਟਨਾ ਬੇਹੱਦ ਅਫਸੋਸਨਾਕ ਹੈ। ਉਨ੍ਹਾਂ ਕਿਹਾ ਕਿ ਕੈਪਟਨ ਰਾਜਨੀਤਕ ਰੋਟੀਆਂ ਸੇਕਣ ਲਈ ਅਜਿਹਾ ਕਰ ਰਹੇ ਹਨ। ਹਾਈਕੋਰਟ ਨੇ ਪਹਿਲਾਂ ਹੀ ਸੱਚ ਸਾਹਮਣੇ ਲਿਆਂਦਾ ਸੀ। ਉਨ੍ਹਾਂ ਕਿਹਾ ਕਿ ਅਸਲੀ ਦੋਸ਼ੀਆਂ ਨੂੰ ਸਜ਼ਾ ਦੇਣੀਆਂ ਚਾਹੀਦੀਆਂ ਹਨ। ਇਸ ਵਿੱਚ ਅਸੀਂ ਹਮੇਸ਼ਾ ਸਹਿਯੋਗ ਦਿੱਤਾ ਹੈ।