Home » ਦਿੱਲੀ ਕਮੇਟੀ ਦੀ ਪ੍ਰਧਾਨਗੀ ਨੂੰ ਲੈ ਕੇ ਜੋੜ ਤੋੜ ਸ਼ੁਰੂ, ਸੁਖਬੀਰ ਬਾਦਲ ਨੇ ਹਾਰੇ ਹੋਏ ਸਿਰਸੇ ਨੂੰ ਪ੍ਰਧਾਨਗੀ ਦਾ ਉਮੀਦਵਾਰ ਐਲਾਨਿਆ
India India News

ਦਿੱਲੀ ਕਮੇਟੀ ਦੀ ਪ੍ਰਧਾਨਗੀ ਨੂੰ ਲੈ ਕੇ ਜੋੜ ਤੋੜ ਸ਼ੁਰੂ, ਸੁਖਬੀਰ ਬਾਦਲ ਨੇ ਹਾਰੇ ਹੋਏ ਸਿਰਸੇ ਨੂੰ ਪ੍ਰਧਾਨਗੀ ਦਾ ਉਮੀਦਵਾਰ ਐਲਾਨਿਆ

Spread the news

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 22 ਅਗਸਤ ਨੂੰ ਹੋਈਆ ਚੋਣਾਂ ਦੇ ਆਏ ਨਤੀਜੇ ਭਾਂਵੇ ਇੱਕ ਵਾਰੀ ਫਿਰ ਬਾਦਲ ਦਲ ਦੇ ਹੱਕ ਵਿੱਚ ਆਏ ਹਨ ਤੇ ਬਾਦਲ ਦਲ ਨੇ 46ਵਿੱਚੋ 27 ਸੀਟਾਂ ਜਿੱਤ ਕੇ 26 ਦਾ ਜਾਦੂਈ ਅੰਕੜਾ ਪਾਰ ਕਰ ਲਿਆ ਹੈ ਪਰ ਬਾਦਲਾਂ ਦਾ ਸਿਪਾਸਲਾਰ ਤੇ ਦਿੱਲੀ ਕਮੇਟੀ ਦੇ ਮੌਜੂਦਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਚੋਣ ਹਾਰ ਗਿਆ ਹੈ ਜਿਸ ਕਰਕੇ ਸਮੀਕਰਨ ਬਦਲ ਵੀ ਸਕਦੇ ਹਨ ਤੇ ਬਾਦਲ ਵਿਰੋਧੀਆ ਵੱਲੋ ਜੋੜਤੋੜ ਦੀ ਰਾਜਨੀਤੀ ਸ਼ੁਰੂ ਕਰ ਦਿੱਤੀ ਗਈ ਹੈ।


ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੱਠਵੀ ਚੋਣ 22 ਅਗਸਤ 2021 ਨੂੰ ਹੋਈ ਤੋ ਕੁਲ 3.42 ਹਜਾਰ ਵੋਟਰਾਂ ਵਿੱਚੋ ਸਿਰਫ 1.27 ਲੱਖ ਵੋਟਾਂ 37.27 ਫੀਸਦੀ ਹੀ ਪੋਲ ਹੋਈਆ ਜਦੋ ਕਿ ਪਿਛਲੀ ਵਾਰੀ 2017 ਵਿੱਚ 47.86 ਫੀਸਦੀ ਵੋਟ ਪੋਲ ਹੋਈ ਤੋ ਕੁਲ ਵੋਟਾਂ 3.86 ਲੱਖ ਸਨ। ਦਿੱਲੀ ਕਮੇਟੀ ਦੀਆ ਚੋਣਾਂ ਵਿੱਚ ਮੁੱਖ ਤੌਰ ਤੇ ਪੰਜ ਧੜੇ ਹੀ ਆਹਮੋ ਸਾਹਮਣੇ ਸਨ ਜਿਹਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦਿੱਲੀ, ਭਾਈ ਰਣਜੀਤ ਸਿੰਘ ਦੀ ਪੰਥਕ ਸੇਵਾ ਲਹਿਰ, ਸ਼੍ਰੋਮਣੀ ਅਕਾਲੀ ਦਲ ਬਾਦਲ ਤੋ ਮਨਜੀਤ ਸਿੰਘ ਜੀ ਕੇ ਦੀ ਜਾਗੋ ਪਾਰਟੀ ਤੋ ਇਲਾਵਾ ਪੰਥਕ ਸੇਵਾ ਦਲ ਤੇ ਭਾਈ ਬਲਦੇਵ ਸਿੰਘ ਵਡਾਲਾ ਦਾ ਸਿੱਖ ਸਦਭਾਵਨਾ ਦਲ ਨੇ ਸ਼ਾਮਲ ਹਨ। ਹੁਣ ਤੱਕ ਮਿਲੀ ਸੂਚਨਾ ਮੁਤਾਬਕ 46 ਹਲਕਿਆ ਵਿੱਚੋ 27 ਸੀਟਾਂ ਤੇ ਬਾਦਲ ਦਲ ਨੇ ਕਬਜਾ ਕਰ ਲਿਆ ਹੈ ਜਦ ਕਿ ਸਰਨੇ ਧੜੇ ਨੂੰ 14, ਜਾਗੋ ਪਾਰਟੀ ਨੂੰ ਤਿੰਨ , ਇੱਕ ਭਾਈ ਰਣਜੀਤ ਸਿੰਘ ਦੀ ਪੰਥਕ ਸੇਵਾ ਲਹਿਰ ਤੇ ਇੱਕ ਅਜਾਦ ਉਮੀਦਵਾਰ ਤਲਵਿੰਦਰ ਸਿੰਘ ਮਰਵਾਹਾ ਨੇ ਜਿੱਤ ਪ੍ਰਾਪਤ ਕੀਤੀ ਹੈ।

ਦਿੱਲੀ ਕਮੇਟੀ ਦੇ ਐਕਟ ਮੁਤਾਬਕ ਹਾਊਸ ਦੇ ਕੁਲ 55 ਮੈਂਬਰ ਹੁੰਦੇ ਹਨ ਜਿਹਨਾਂ ਵਿੱਚ ੋ 46 ਚੁਣੇ ਜਾਂਦੇ ਹਨ, ਇੱਕ ਮੈਂਬਰ ਸ਼੍ਰੋਮਣੀ ਕਮੇਟੀ ਵੱਲੋ ਭੇਜਿਆ ਨੁੰਮਾਇਦਾ ਨਾਮਜਦ ਕੀਤਾ ਜਾਂਦਾ ਹੈ , ਦੋ ਲਾਟਰੀ ਰਾਹੀ ਸਿੰਘ ਸਭਾਵਾਂ ਵੱਲੋ ਲਏ ਜਾਂਦੇ ਹਨ ਤੇ ਦੋ ਹੋਰ ਚੁਣੇ ਹੋਏ ਮੈਬਰਾਂ ਰਾਹੀਲ ਨਾਮਜਦ ਕੀਤੇ ਜਾਂਦੇ ਹਨ ਜਦ ਕਿ ਚਾਰ ਤਖਤਾਂ ਦੇ ਜਥੇਦਾਰ ਵੀ ਮੈਂਬਰ ਹੁੰਦੇ ਹਨ ਜਿਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀ ਹੁੰਦਾ। ਨਾਮਜਦ ਮੈਂਬਰਾਂ ਵਿੱਚ ਇੱਕ ਬਾਦਲ ਦਲ ਤੇ ਇੱਕ ਸਰਨੇ ਧੜੇ ਦਾ ਹੋ ਸਕਦਾ ਹੈ। ਹੁਣ ਤੱਕ ਸਰਨਿਆ ਕੋਲ 19 ਮੈਂਬਰ ਹਨ ਤੇ ਇੱਕ ਨਾਮਜਦ ਹੋਣ ਉਪਰੰਤ ਮੈਬਰਾਂ ਦੀ ਗਿਣਤੀ 20 ਹੋ ਜਾਵੇਗੀ। ਇਸੇ ਤਰਾ ਬਾਦਲਾਂ ਦੇ ਮੈਬਰਾਂ ਦੀ ਗਿਣਤੀ 28 ਹੋ ਜਾਵੇਗੀ। ਦੋ ਸਿੰਘ ਸਭਾਵਾਂ ਵਿੱਚੋ ਲਾਟਰੀ ਰਾਹੀ ਅਉਣ ਉਪਰੰਤ ਪਤਾ ਲੱਗੇਗਾ ਕਿ ਉਹ ਉਹ ਕਿਹੜੇ ਧੜੇ ਦੇ ਆਉਦੇ । ਦਿੱਲੀ ਵਿੱਚ ਸਰਨਿਆ ਦਾ ਸਿੱਕਾ ਹੋਣ ਕਰਕੇ ਉਮੀਦ ਕੀਤੀ ਜਾਂਦੀ ਹੈ ਕਿ ਸਰਨੇ ਉਹਨਾਂ ਨੂੰ ਕਾਬੂ ਕਰ ਸਕਦੇ ਹਨ ਤੇ ਮੈਂਬਰਾਂ ਦੀ ਗਿਣਤੀ 22 ਹੋ ਸਕਦੀ ਹੈ। ਸਿਰਫ ਚਾਰ ਹੋਰ ਮੈਂਬਰ ਚਾਹੀਦੇ ਹਨ ਜਿਹਨਾਂ ਦਾ ਬੰਦੋਬਸਤ ਕਰਨਾ ਸਰਨੇ ਜਾਣਦੇ ਹਨ।

ਜੇਕਰ ਉਸ ਨੂੰ ਸ਼ਰੋਮਣੀ ਕਮੇਟੀ ਰਾਹੀ ਜਾਂ ਫਿਰ ਸਿੱਧਾ ਨਾਮਜਦ ਹੋ ਕੇ ਪ੍ਰਧਾਨ ਬਨਣ ਦੀ ਕੋਸ਼ਿਸ਼ ਕਰੇਗਾ ਤਾਂ ਉਸ ਦਾ ਪਾਰਟੀ ਦੇ ਅੰਦਰ ਹੀ ਵਿਰੋਧ ਹੋਣਾ ਸੁਭਾਵਕ ਹੈ। ਹਰਮੀਤ ਸਿੰਘ ਕਾਲਕਾ ਬਾਦਲ ਦਲ ਵੱਲੋ ਪ੍ਰਧਾਨਗੀ ਦੇ ਉਮੀਦਵਾਰ ਦਾ ਹੱਕ ਬਣਦਾ ਹੈ ਜਦ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਨਜਿੰਦਰ ਸਿੰਘ ਸਿਰਸੇ ਦੇ ਨਾਮ ਦਾ ਐਲਾਨ ਕਰਕੇ ਕਾਲਕਾ ਨੂੰ ਸੋਚਾ ਵਿੱਚ ਪਾ ਦਿੱਤਾ ਹੈ। ਸਿਰਸਾ ਉਸੇ ਤਰਾ ਹੀ ਪ੍ਰਧਾਨ ਬਣੇਗਾ ਜਿਸ ਤਰਾ ਮਮਤਾ ਬੈਨਰਜੀ ਹਾਰਨ ਦੀ ਬਾਵਜੂਦ ਵੀ ਪਾਰਟੀ ਦੇ ਵਿਧਾਇਕਾਂ ਦੀ ਗਿਣਤੀ ਵੱਧ ਹੋਣ ਕਾਰਨ ਮੁੱਖ ਮੰਤਰੀ ਬਣ ਗਈ ਹੈ।

ਸਰਨਿਆ ਕੋਲ ਇਹ ਆਖਰੀ ਮੌਕਾ ਹੋਵੇਗਾ ਤੇ ਉਹ ਕਿਸੇ ਵੀ ਕੀਮਤ ਤੇ ਜੋੜਤੋੜ ਦੀ ਰਾਜਨੀਤੀ ਕਰਕੇ ਪ੍ਰਧਾਨਗੀ ਦਾ ਆਹੁਦਾ ਜਰੂਰ ਹਥਿਆਉਣ ਦੀ ਕੋਸ਼ਿਸ਼ ਕਰਨਗੇ। ਜੋੜਤੋੜ ਦਾ ਬਾਦਸ਼ਾਹ ਗੁਰਮੀਤ ਸਿੰਘ ਸ਼ੰਟੀ ਜੇਕਰ ਚੋਣ ਨਾ ਹਾਰਦਾ ਤਾਂ ਫਿਰ ਸਰਨਿਆ ਲਈ ਕੋਈ ਚਿੰਤਾ ਵੀ ਵਾਲੀ ਗੱਲ ਨਹੀ ਸੀ ਕਿਉਕਿ ਪਹਿਲਾਂ ਵੀ ਇੱਕ ਵਾਰੀ ਉਹ ਜੋੜਤੋੜ ਕਰਕੇ ਸਰਨੇ ਨੂੰ ਪ੍ਰਧਾਨ ਤੇ ਖੁਦ ਜਨਰਲ ਸਕੱਤਰ ਦੀ ਸੇਵਾ ਨਿਭਾ ਚੁੱਕਾ ਹੈ।
ਇਹਨਾਂ ਚੋਣਾਂ ਵਿੱਚ ਜਾਗੋ ਪਾਰਟੀ ਦਾ ਹਾਲ ਜਿਸ ਤਰਾ ਹੋਇਆ ਹੈ ਉਸ ਦੀ ਕਿਸੇ ਨੂੰ ਆਸ ਨਹੀ ਸੀ ਪਰ ਦਿੱਲੀ ਦੇ ਸਿੱਖਾਂ ਨੇ ਸਾਬਤ ਕਰ ਦਿੱਤਾ ਕਿ ਉਹ ਕਿਸੇ ਵੀ ਭਿ੍ਰਸ਼ਟ ਨੂੰ ਬਰਦਾਸ਼ਤ ਨਹੀ ਕਰਨਗੇ। ਉਹਨਾਂ ਨੇ ਜਿਥੇ ਮਨਜਿੰਦਰ ਸਿੰਘ ਸਿਰਸੇ ਨੂੰ ਹਰਾ ਦਿੱਤਾ ਉਥੇ ਜਾਗੋ ਦੀ ਸਮੁੱਚੀ ਪਾਰਟੀ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਹੈ ਕਿ ਭਿ੍ਸ਼ਟਾਚਾਰੀ ਨੂੰ ਬਰਦਾਸ਼ਤ ਨਹੀ ਕੀਤਾ ਜਾਵੇਗਾ। ਇਹ ਵੀ ਜਾਣਕਾਰੀ ਮਿਲੀ ਕੁਝ ਹਲਕਿਆ ਵਿੱਚ ਜਿਥੇ ਬਾਦਲ ਦਲੀਆ ਦਾ ਉਮੀਦਵਾਰ ਹਾਰਦਾ ਸੀ ਉਥੇ ਜਾਗੋ ਦਾ ਜਿੱਤਦਾ ਸੀ ਉਸ ਨੂੰ ਹਰਾਉਣ ਲਈ ਬਾਦਲ ਦਲ ਦੇ ਕਾਰਕੁੰਨਾਂ ਨੇ ਵੋਟਾਂ ਸਰਨੇ ਦੇ ਉਮੀਦਵਾਰ ਨੂੰ ਪਾ ਦਿੱਤੀਆ ਹਨ। ਫਿਰ ਵੀ ਦਿਲੀ ਦੇ ਸਿੱਖਾਂ ਨੇ ਇਹ ਮੋਹਰ ਤਾਂ ਲਗਾ ਦਿੱਤੀ ਹੈ ਕਿ ਨਾ ਤਾਂ ਉਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਕੋਈ ਸਰੋਕਾਰ ਹੈ ਤੇ ਨਾ ਹੀ ਸੌਦਾ ਸਾਧ ਨੂੰ ਮੁਆਫੀ ਦੇ ਕੇ 90 ਲੱਖ ਰੁਪਏ ਦੀ ਗੁਰੂ ਦੀ ਗੋਲਕ ਦੇ ਲੁੱਟਾਈ ਨਾਲ ਕੋਈ ਵਾਸਤਾ ਹੈ। ਦਿੱਲੀ ਦੇ ਸਿੱਖਾਂ ਨੇ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਉਹ ਕੰਮਾਂ ਨਾਲ ਬੱਝੇ ਹਨ ਤੇ ਅੱਜ ਵੀ ਅਕਾਲੀ ਦਲ ਬਾਦਲ ਦਾ ਅੰਦਰਖਾਤੇ ਭਾਜਪਾ ਨਾਲ ਸਮਝੌਤਾ ਹੈ ਤੇ ਸਿਰਸਾ ਉਹਨਾਂ ਦੇ ਕੰਮ ਸਰਕਾਰੇ ਦਰਬਾਰੇ ਕਰਵਾ ਸਕਦਾ ਹੈ।

ਬਾਦਲ ਦਲ ਵਿੱਚ ਵੀ ਸਿਰਸੇ ਨੂੰ ਪ੍ਰਧਾਨ ਦਾ ਉਮੀਦਵਾਰ ਐਲਾਨ ਕਰਨ ਨਾਲ ਕੁਝ ਮੈਂਬਰਾਂ ਵਿੱਚ ਘੁਸਰ ਮੁਸਰ ਪਾਈ ਜਾ ਰਹੀ ਹੈ ਕਿ ਜੇਕਰ ਹਾਰਿਆ ਹੋਇਆ ਨੂੰ ਹੀ ਪ੍ਰਧਾਨ ਬਣਾਉਣਾ ਹੈ ਤਾਂ ਫਿਰ ਉਹਨਾਂ ਨੂੰ ਚੋਣ ਲੜਨ ਦੀ ਕੀ ਲੋੜ ਸੀ ? ਇਹ ਭਾਵਨਾ ਜੇਕਰ ਹਰ ਮੈਂਬਰ ਵਿੱਚ ਘਰ ਕਰ ਗਈ ਤਾਂ ਸਿਰਸੇ ਲਈ ਮੁਸੀਬਤਾਂ ਦਾ ਪਹਾੜ ਟੁੱਟ ਸਕਦਾ ਹੈ। ਸਿਰਸੇ ਦੇ ਖਿਲਾਫ ਚੱਲਦੇ ਭਿ੍ਰਸ਼ਟਾਚਾਰ ਦੇ ਕੇਸ ਵੀ ਆਖਰੀ ਪੜਾਅ ਤੇ ਹੈ ਤੇ ਜੇਕਰ ਅਦਾਲਤ ਨੇ ਸਿਰਸੇ ਨੂੰ ਸਜਾ ਸੁਣਾ ਦਿੱਤੀ ਤਾਂ ਜਿਥੇ ਬਾਦਲ ਅਕਾਲੀ ਦਲ ਦੀ ਬਦਨਾਮੀ ਹੋਵੇਗੀ ਉਥੇ ਦਿੱਲੀ ਕਮੇਟੀ ਦੇ ਇਤਿਹਾਸ ਵਿੱਚ ਵੀ ਦਰਜ ਹੋ ਜਾਵੇਗਾ ਕਿ ਦਿੱਲੀ ਕਮੇਟੀ ਦੇ ਪ੍ਰਧਾਨ ਨੂੰ ਅਦਲਾਤ ਨੇ ਗੋਲਕ ਚੋਰੀ ਦੇ ਕੇਸ ਵਿੱਚ ਸਜ਼ਾ ਦਿੱਤੀ ਹੈ। ਇਸ ਕਰਕੇ ਸੁਖਬੀਰ ਸਿੰਘ ਬਾਦਲ ਵੱਲੋ ਲਏ ਗਏ ਫੈਸਲੇ ਨਾਲ ਬਾਦਲ ਦਲ ਦੇ ਨਾਲ ਨਾਲ ਦਿੱਲੀ ਕਮੇਟੀ ਵਿੱਚ ਵੀ ਹਲਚੱਲ ਹੋ ਤੇਜ਼ ਹੋ ਸਕਦੀ ਹੈ।