Home » Eye Care Tips: ਗਰਮੀਆਂ ‘ਚ ਅੱਖਾਂ ਦੀ ਦੇਖਭਾਲ ਲਈ ਅਪਨਾਓ ਇਹ ਘਰੇਲੂ ਨੁਸਖੇ
Health

Eye Care Tips: ਗਰਮੀਆਂ ‘ਚ ਅੱਖਾਂ ਦੀ ਦੇਖਭਾਲ ਲਈ ਅਪਨਾਓ ਇਹ ਘਰੇਲੂ ਨੁਸਖੇ

Spread the news

ਅੱਖਾਂ ਸਾਡੇ ਸਰੀਰ ਦਾ ਸਭ ਤੋਂ ਅਹਿਮ ਅੰਗ ਹਨ ਤੇ ਸਾਡੇ ਸਰੀਰ ਦਾ ਸਭ ਤੋਂ ਆਕਰਸ਼ਕ ਹਿੱਸਾ ਵੀ। ਅੱਖਾਂ ਦੀ ਸੁੰਦਰਤਾ ਸਿਰਫ ਉਦੋਂ ਤੱਕ ਮਹੱਤਵਪੂਰਨ ਹੁੰਦੀ ਹੈ ਜਦੋਂ ਤੱਕ ਅੱਖਾਂ ਦੀ ਰੋਸ਼ਨੀ ਸੁਰੱਖਿਅਤ ਹੋਵੇ। ਇਸ ਲਈ ਸਾਨੂੰ ਆਪਣੀਆਂ ਅੱਖਾਂ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਹੈ। ਨਾਲ ਹੀ ਅੱਖਾਂ ਦੀ ਰੋਸ਼ਨੀ ਨੂੰ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ।

Daily Khabar

Eye_Care_tips

ਅੱਜ-ਕੱਲ੍ਹ ਇੰਟਰਨੈੱਟ ਦੇ ਯੁੱਗ ਵਿਚ ਅੱਖਾਂ ਨੂੰ ਅਰਾਮ ਦੇਣਾ ਬਹੁਤ ਜ਼ਰੂਰੀ ਹੈ। ਅੱਜ ਦੇ ਯੁੱਗ ਵਿੱਚ ਟੀਵੀ, ਮੋਬਾਈਲ, ਲੈਪਟਾਪ ਤੇ ਹੋਰ ਉਪਕਰਣਾਂ ਤੋਂ ਬਗੈਰ ਜੀਉਣਾ ਆਸਾਨ ਨਹੀਂ ਹੈ। ਅਸੀਂ ਜਾਣਦੇ ਹਾਂ ਕਿ ਅੱਖਾਂ ਸਾਡੇ ਸਰੀਰ ਦਾ ਇੱਕ ਹਿੱਸਾ ਹਨ ਤੇ ਅੱਖਾਂ ਦੀ ਰੌਸ਼ਨੀ ਘੱਟਣ ਨਾਲ ਸਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਸਕਦੇ ਹਾਂ। ਅੱਖਾਂ ਦੀ ਰੌਸ਼ਨੀ ਬਣਾਈ ਰੱਖਣ ਲਈ ਸਭ ਤੋਂ ਪਹਿਲਾਂ ਸਾਡੇ ਲਈ ਤੰਦਰੁਸਤ ਰਹਿਣਾ ਬਹੁਤ ਜ਼ਰੂਰੀ ਹੈ।

ਅੱਖਾਂ ਦੀ ਦੇਖਭਾਲ ਲਈ ਇਨ੍ਹਾਂ ਕੁਝ ਘਰੇਲੂ ਨੁਸਖਿਆਂ ਨੂੰ ਅਜ਼ਮਾਓ

1. ਜੇਕਰ ਤੁਸੀਂ ਬਾਹਰ ਜਾਂਦੇ ਹੋ ਤਾਂ ਆਪਣੀਆਂ ਅੱਖਾਂ ਲਈ ਯੂਵੀ ਪ੍ਰੋਟੈਕਟਿਵ ਲੈਂਜ਼ ਵਾਲੇ ਚਸ਼ਮੇ ਜਾਂ ਗਲਾਸ ਦੀ ਵਰਤੋਂ ਕਰੋ।

2. ਅੱਖਾਂ ਵਿੱਚ ਗੁਲਾਬ ਜਲ ਜ਼ਰੂਰ ਪਾਓ।

3. ਰੋਜ਼ ਠੰਢੇ ਪਾਣੀ ਨਾਲ ਅੱਖਾਂ ਨੂੰ ਧੋਵੋ।

4. ਰੋਜ਼ ਪਪੀਤਾ ਖਾਣ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ।

5. ਸੇਬ ਦਾ ਮੁਰੱਬਾ ਖਾਓ ਤੇ ਫਿਰ ਦੁੱਧ ਦਾ ਸੇਵਨ ਕਰਨ ਤੋਂ ਬਾਅਦ ਅੱਖਾਂ ਦੀ ਰੋਸ਼ਨੀ ਤੇਜ਼ ਹੋ ਜਾਂਦੀ ਹੈ।

6. ਰੋਜ਼ ਫਲ ਤੇ ਸਬਜ਼ੀਆਂ ਖਾਣ ਨਾਲ ਅੱਖਾਂ ਦੀ ਸ਼ਕਤੀ ਵਧਦੀ ਹੈ।

7. ਰੋਜ਼ ਗਾਜਰ ਦਾ ਰਸ ਪੀਣ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ।

8. ਕੰਪਿਊਟਰ ‘ਤੇ ਕੰਮ ਕਰਦੇ ਸਮੇਂ ਸਕ੍ਰੀਨ ਵੱਲ ਲਗਾਤਾਰ ਨਾ ਦੇਖੋ। ਕਰੀਬ ਹਰ 20 ਮਿੰਟ ਬਾਅਦ ਸਕ੍ਰੀਨ ਤੋਂ ਅੱਖਾਂ ਨੂੰ ਹਟਾਓ, ਅਜਿਹਾ ਕਰਨ ਨਾਲ ਅੱਖਾਂ ਨੂੰ ਰਾਹਤ ਮਿਲਦੀ ਹੈ।

9. ਲੇਟ ਕੇ ਜਾਂ ਝੁਕ ਤੇ ਪੜ੍ਹਨਾ ਅੱਖਾਂ ਲਈ ਚੰਗਾ ਨਹੀਂ ਹੁੰਦਾ। ਪੜ੍ਹਦੇ ਸਮੇਂ ਰੋਸ਼ਨੀ ਦੀ ਚੰਗੀ ਵਰਤੋਂ ਜ਼ਰੂਰ ਕਰੋ।

10. ਜੇ ਨੀਂਦ ਪੂਰੀ ਨਹੀਂ ਹੁੰਦੀ ਤਾਂ ਅੱਖਾਂ ‘ਤੇ ਬੁਰਾ ਪ੍ਰਭਾਵ ਪੈਂਦਾ ਹੈ। ਇਸ ਲਈ ਘੱਟੋ ਘੱਟ 7 ਘੰਟੇ ਦੀ ਨੀਂਦ ਜ਼ਰੂਰ ਲੈਣੀ ਚਾਹੀਦੀ ਹੈ।

11. ਸਵੇਰ ਸਮੇਂ ਆਪਣੇ ਦੋਵੇਂ ਹੱਥਾਂ ਨੂੰ ਰਗੜੋ ਤੇ ਇਸ ਨੂੰ ਆਪਣੀਆਂ ਅੱਖਾਂ ‘ਤੇ ਲਾਓ। ਅਜਿਹਾ ਕਰਨ ਨਾਲ ਅੱਖਾਂ ਦੀ ਕਮਜ਼ੋਰੀ ਦੂਰ ਹੋ ਜਾਂਦੀ ਹੈ।

12. ਰੋਜ਼ ਸਵੇਰੇ ਖਾਲੀ ਪੇਟ ਪਾਲਕ ਦੇ ਪੱਤੇ ਖਾਓ। ਪਾਲਕ ਖਾਣ ਨਾਲ ਨਾ ਸਿਰਫ ਅੱਖਾਂ ਦੀ ਰੋਸ਼ਨੀ ਵੱਧਦੀ ਹੈ, ਬਲਕਿ ਇਹ ਖੂਨ ਨੂੰ ਵੀ ਵਧਾਉਂਦੀ ਹੈ।

13. ਜੇ ਤੁਸੀਂ ਹਰ ਰੋਜ਼ ਸਵੇਰੇ ਖਾਲੀ ਪੇਟ ‘ਤੇ ਪੀਸੀ ਹੋਈ ਕਾਲੀ ਮਿਰਚ ਦੇ ਨਾਲ ਮਿਸ਼ਰੀ ਤੇ ਦੇਸੀ ਘਿਓ ਮਿਲਾ ਕੇ ਖਾਉਂਦੇ ਹੋ ਤਾਂ ਇਸ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੋ ਜਾਂਦੀ ਹੈ।

14. ਵਿਟਾਮਿਨ ਏ, ਬੀ, ਸੀ ਦੀ ਭਰਪੂਰ ਮਾਤਰਾ ਵਿੱਚ ਭੋਜਨ ਲੈਣਾ ਚਾਹੀਦਾ ਹੈ।

15. ਸਵੇਰੇ ਨੰਗੇ ਪੈਰੀਂ ਹਰੇ ਘਾਹ ‘ਤੇ ਚੱਲੋ, ਪੈਰਾਂ ਦੇ ਤਿਲਾਂ ‘ਤੇ ਸਰ੍ਹੋਂ ਦੇ ਤੇਲ ਦੀ ਮਾਲਿਸ਼ ਕਰੋ।

16. ਕੇਲਾ, ਗੰਨਾ ਭੋਜਨ ਅੱਖਾਂ ਲਈ ਫਾਇਦੇਮੰਦ ਹੁੰਦੇ ਹਨ। ਗੰਨੇ ਦਾ ਰਸ ਜ਼ਰੂਰ ਪੀਓ।

17. ਠੰਢੇ ਖੀਰੇ ਦੇ ਟੁਕੜੇ ਕੱਟੋ ਅਤੇ ਇਸ ਨੂੰ 10 ਮਿੰਟ ਲਈ ਅੱਖਾਂ ‘ਤੇ ਰੱਖੋ, ਅਤੇ ਪਾਣੀ ਪੀਓ।

Daily Radio

Daily Radio

Listen Daily Radio
Close