18 ਤੋਂ 45 ਸਾਲ ਉਮਰ ਦੇ ਲੋਕਾਂ ਨੂੰ ਪ੍ਰਾਈਵੇਟ ਸੈਂਟਰਜ਼ ਜਾਂ ਫਿਰ ਸਰਕਾਰੀ ਸੈਂਟਰ ਉੱਤੇ ਟੀਕੇ ਲਵਾਉਣੇ ਹੋਣਗੇ। ਕੁਝ ਰਾਜਾਂ ਨੇ ਮੁਫ਼ਤ ਟੀਕਾਕਰਣ ਦਾ ਵੀ ਐਲਾਨ ਕੀਤਾ ਹੈ।
Covishield Vs Covaxin: ਦੇਸ਼ ’ਚ 1 ਮਈ ਤੋਂ 18 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਦਾ ਟੀਕਾਕਰਨ ਸ਼ੁਰੂ ਹੋਣ ਜਾ ਰਿਹਾ ਹੈ। ਸਰਕਾਰ ਨੇ ਨਿੱਜੀ ਫ਼ਰਮਾਂ ਨੂੰ ਵੀ ਵੈਕਸੀਨ ਵੇਚਣ ਦੀ ਇਜਾਜ਼ਤ ਦੇਣ ਦਾ ਐਲਾਨ ਕੀਤਾ ਹੈ। ਟੀਕਾਕਰਨ ਲਈ ਕੋਵਿਨ ਐਪ ਉੱਤੇ 28 ਅਪ੍ਰੈਲ ਤੋਂ ਰਜਿਸਟ੍ਰੇਸ਼ਨ ਕੀਤੀ ਜਾ ਸਕੇਗੀ। ਫ਼ਿਲਹਾਲ ਦੋ ਵੈਕਸੀਨਾਂ ਕੋਵੀਸ਼ੀਲਡ ਤੇ ਕੋਵੈਕਸੀਨ ਹੀ ਉਪਲਬਧ ਹਨ।
18 ਤੋਂ 45 ਸਾਲ ਉਮਰ ਦੇ ਲੋਕਾਂ ਨੂੰ ਪ੍ਰਾਈਵੇਟ ਸੈਂਟਰਜ਼ ਜਾਂ ਫਿਰ ਸਰਕਾਰੀ ਸੈਂਟਰ ਉੱਤੇ ਟੀਕੇ ਲਵਾਉਣੇ ਹੋਣਗੇ। ਕੁਝ ਰਾਜਾਂ ਨੇ ਮੁਫ਼ਤ ਟੀਕਾਕਰਣ ਦਾ ਵੀ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਤੁਸੀਂ ਇਹ ਤੈਅ ਕਰੋ ਕਿ ਕਿਹੜੀ ਵੈਕਸੀਨ ਲਵਾਉਣੀ ਹੈ, ਤੁਹਾਨੂੰ ਕੋਵੀਸ਼ੀਲਡ ਤੇ ਕੋਵੈਕਸੀਨ ਬਾਰੇ ਜਾਣਨ ਦੀ ਜ਼ਰੂਰਤ ਹੈ।
ਕੋਵੀਸ਼ੀਲਡ (Covishield)
ਆਕਸਫ਼ੋਰਡ-ਐਸਟ੍ਰਾਜੈਨੇਕਾ ਦੀ ਇਸ ਵੈਕਸੀਨ ਦਾ ਨਿਰਮਾਣ ਸੀਰਮ ਇੰਸਟੀਚਿਊਟ ਆਫ਼ ਇੰਡੀਆ ਵੱਲੋਂ ਕੀਤਾ ਜਾ ਰਿਹਾ ਹੈ। ਇਸ ਵੈਕਸੀਨ ਨੂੰ ਐਡਿਨੋਵਾਇਰਸ ਦਾ ਖ਼ਾਤਮਾ ਕਰਕੇ ਵਿਕਸਤ ਕੀਤਾ ਗਿਆ ਹੈ। ਪਹਿਲਾਂ ਚਿੰਪੈਜ਼ੀ ਦੇ ਸਾਧਾਰਣ ਜ਼ੁਕਾਮ ਕਰਨ ਵਾਲੇ ਬੇਅਸਰ ਐਡਿਨੋ ਵਾਇਰਸ ਉੱਤੇ SARS-CoV-2 ਦੀ ਸਪਾਈਨ ਪ੍ਰੋਟੀਨ ਦਾ ਜੀਨੈਟਿਕ ਮਟੀਰੀਅਲ ਲਾ ਕੇ ਤਿਆਰ ਕੀਤਾ ਗਿਆ ਹੈ।
ਇਹ ਕਿਵੇਂ ਕੰਮ ਕਰਦੀ ਹੈ?
ਜਦੋਂ ਕਿਸੇ ਮਰੀਜ਼ ਨੂੰ ਵੈਕਸੀਨ ਦੀ ਇੱਕ ਡੋਜ਼ ਮਿਲਦੀ ਹੈ, ਤਾਂ ਇਹ ਰੋਗ-ਪ੍ਰਤੀਰੋਧਕ ਪ੍ਰਣਾਲੀ ਨੂੰ ਐਂਟੀ-ਬਾਡੀ ਦਾ ਉਤਪਾਦਨ ਸ਼ੁਰੂ ਕਰਨ ਤੇ ਕਿਸੇ ਵੀ ਕੋਰੋਨਾ ਵਾਇਰਸ ਦੀ ਛੂਤ ਉੱਤੇ ਹਮਲਾ ਕਰਨ ਲਈ ਤਿਆਰ ਕਰਦੀ ਹੈ।
ਪ੍ਰਭਾਵ
ਕੋਵੀਸ਼ੀਲਡ ਦੀ ਕੁੱਲ ਪ੍ਰਭਾਵਕਤਾ (Efficacy) 70 ਫ਼ੀਸਦੀ ਹੈ; ਭਾਵੇਂ ਇਹ 90 ਫ਼ੀ ਸਦੀ ਤੋਂ ਵੱਧ ਹੋ ਸਕਦੀ ਹੈ, ਜਦੋਂ ਇੱਕ ਮਹੀਨੇ ਤੋਂ ਬਾਅਦ ਫ਼ੁੱਲ ਡੋਜ਼ ਦੇ ਦਿੱਤੀ ਜਾਂਦੀ ਹੈ।
ਸਟੋਰੇਜ
ਇਸ ਵੈਕਸੀਨ ਨੁੰ 2-8 ਡਿਗਰੀ ਸੈਲਸੀਅਸ ਦੇ ਤਾਪਮਾਨ ਉੱਤੇ ਸਟੋਰ ਕਰ ਕੇ ਸੁਰੱਖਿਅਤ ਰੱਖਿਆ ਜਾ ਸਕਦਾ ਹੈ।
ਕੀਮਤ
ਸੀਰਮ ਇੰਸਟੀਚਿਊਟ ਇਹ ਵੈਕਸੀਨ ਰਾਜਾਂ ਨੂੰ ਪ੍ਰਤੀ ਡੋਜ਼ 400 ਰੁਪਏ ਵਿੱਚ ਅਤੇ ਨਿਜੀ ਹਸਪਤਾਲਾਂ ਨੂੰ ਪ੍ਰਤੀ ਡੋਜ਼ 600 ਰੁਪਏ ਵਿੱਚ ਦੇਵੇਗੀ। ਕੇਂਦਰ ਸਰਕਾਰ ਨੂੰ ਇੱਕ ਡੋਜ਼ 150 ਰੁਪਏ ’ਚ ਮਿਲਦੀ ਹੈ।
ਕੋਵੈਕਸੀਨ (Covaxin)
ਇਹ ਇੱਕ ਕਿਰਿਆਹੀਣ ਵੈਕਸੀਨ ਹੈ, ਜਿਸ ਦਾ ਮਤਲਬ ਇਹ ਹੈ ਕਿ ਇਹ ਮ੍ਰਿਤਕ ਕੋਰੋਨਾ ਵਾਇਰਸ ਤੋਂ ਬਣੀ ਹੈ। ਇਸ ਨੂੰ ਭਾਰਤੀ ਕੰਪਨੀ ਭਾਰਤੀ ਬਾਇਓਟੈੱਕ ਤੇ ਆਈਸੀਐਮਆਰ ਨੇ ਵਿਕਸਤ ਕੀਤਾ ਹੈ। ਇਸ ਵਿੱਚ ਇਮਿਊਨ ਸੈਲਜ਼ ਕੋਰੋਨਾ ਵਾਇਰਸ ਵਿਰੁੱਧ ਐਂਟੀ ਬਾਡੀ ਬਣਾਉਣ ਲਈ ਇਮਿਊਨ ਸਿਸਟਮ ਨੂੰ ਪ੍ਰੌਂਪਟ ਕਰਦੇ ਹਨ।
ਇਹ ਕਿਵੇਂ ਕੰਮ ਕਰਦੀ ਹੈ?
ਡਿਲੀਵਰੀ ਵੇਲੇ ਵੈਕਸੀਨ SARS-CoV-2 ਕੋਰੋਨਾ ਵਾਇਰਸ ਵਿਰੁੱਧ ਐਂਟੀ–ਬਾੱਡੀ ਬਣਾਉਣ ਲਈ ਰੋਗ ਪ੍ਰਤੀਰੋਧਕ ਪ੍ਰਣਾਲੀ ਤਿਆਰ ਕਰਦਾ ਹੈ। ਐਂਟੀਬਾੱਡੀ ਵਾਇਰਲ ਪ੍ਰੋਟੀਨ ਨਾਲ ਜੁੜੀ ਹੁੰਦੀ ਹੈ, ਜਿਵੇਂ ਕਿ ਸਪਾਈਕ ਪ੍ਰੋਟੀਨ, ਜੋ ਇਸ ਦੀ ਸਤ੍ਹਾ ਨੂੰ ਸਟੱਡ ਕਰਦੇ ਹਨ।
ਪ੍ਰਭਾਵ (Efficacy)
ਕੋਵੈਕਸੀਨ ਨੇ ਦੂਜੇ ਅੰਤ੍ਰਿਮ ਵਿਸ਼ਲੇਸ਼ਣ ਵੱਚ 78 ਫ਼ੀਸਦੀ ਪ੍ਰਭਾਵਕਤਾ ਤੇ ਗੰਭੀਰ ਕੋਵਿਡ-19 ਰੋਗ ਵਿਰੁੱਧ 100 ਫ਼ੀਸਦੀ ਪ੍ਰਭਾਵ ਵਿਖਾਇਆ ਹੈ।
ਸਟੋਰੇਜ
ਇਹ ਵੈਕਸੀਨ 2 ਤੋਂ 8 ਡਿਗਰੀ ਸੈਲਸੀਅਸ ਤਾਪਮਾਨ ਉੱਤੇ ਸਟੋਰ ਕੀਤੀ ਜਾ ਸਕਦੀ ਹੈ।
ਕੀਮਤ
ਕੋਵੈਕਸੀਨ ਦੀ ਕੀਮਤ ਰਾਜਾਂ ਲਈ ਪ੍ਰਤੀ ਡੋਜ਼ 600 ਰੁਪਏ ਤੇ ਪ੍ਰਾਈਵੇਟ ਹਸਪਤਾਲਾਂ ਲਈ ਪ੍ਰਤੀ ਡੋਜ਼ 1,200 ਰੁਪਏ ਹੋਵੇਗੀ। ਕੇਂਦਰ ਸਰਕਾਰ ਇਸ ਵੈਕਸੀਨ ਨੂੰ 150 ਰੁਪਏ ਪ੍ਰਤੀ ਡੋਜ਼ ’ਤੇ ਖ਼ਰੀਦਦੀ ਹੈ।