Home » WHO ਦੀ ਚੇਤਾਵਨੀ, ਕੋਰੋਨਾ ਵਇਰਸ ਦੇ ਡੈਲਟਾ ਵੈਰੀਐਂਟ ਮਾਮਲੇ 85 ਦੇਸ਼ਾਂ ਚ ਸਾਹਮਣੇ ਆਉਣ ਕਾਰਨ ਡੈਲਟਾ ਹਾਵੀ ਹੋਣ ਦਾ ਖਦਸ਼ਾ,
Health NewZealand World World News

WHO ਦੀ ਚੇਤਾਵਨੀ, ਕੋਰੋਨਾ ਵਇਰਸ ਦੇ ਡੈਲਟਾ ਵੈਰੀਐਂਟ ਮਾਮਲੇ 85 ਦੇਸ਼ਾਂ ਚ ਸਾਹਮਣੇ ਆਉਣ ਕਾਰਨ ਡੈਲਟਾ ਹਾਵੀ ਹੋਣ ਦਾ ਖਦਸ਼ਾ,

Spread the news

WHO ਅਨੁਸਾਰ ਜੇ ਸਥਿਤੀ ਇਸ ਤਰ੍ਹਾਂ ਰਹਿੰਦੀ ਹੈ ਤਾਂ ਇਹ ਸਭ ਤੋਂ ਜ਼ਿਆਦਾ ਅਸਰ ਪਾਉਣ ਵਾਲਾ ਵੈਰੀਐਂਟ ਬਣ ਸਕਦਾ ਹੈ। ਸੰਗਠਨ ਵੱਲੋਂ 22 ਜੂਨ ਨੂੰ ਕੋਰੋਨਾ ਮਹਾਂਮਾਰੀ ਬਾਰੇ ਜਾਰੀ ਕੀਤੇ ਗਏ ਹਫਤਾਵਾਰੀ ਅਪਡੇਟ ਵਿੱਚ ਕਿਹਾ ਗਿਆ ਹੈ ਕਿ ਵਿਸ਼ਵਵਿਆਪੀ ਪੱਧਰ ‘ਤੇ ਅਲਫ਼ਾ ਵੈਰੀਐਂਟ ਨੂੰ 170 ਦੇਸ਼ਾਂ ਵਿੱਚ, ਬੀਟਾ 119 ਦੇਸ਼ਾਂ ਵਿੱਚ, ਗਾਮਾ 71 ਦੇਸ਼ਾਂ ਵਿੱਚ ਅਤੇ ਡੈਲਟਾ 85 ਦੇਸ਼ਾਂ ਵਿੱਚ ਸਾਹਮਣੇ ਆਇਆ ਹੈ।

ਦਰਅਸਲ, ਸੰਗਠਨ ਦੇ ਅਪਡੇਟ ਦੇ ਅਨੁਸਾਰ ਡੈਲਟਾ ਵੈਰੀਐਂਟ ਹੁਣ ਵਿਸ਼ਵਵਿਆਪੀ ਪੱਧਰ ‘ਤੇ 85 ਦੇਸ਼ਾਂ ਵਿੱਚ ਪਾਇਆ ਜਾ ਚੁੱਕਿਆ ਹੈ। WHO ਦੇ ਖੇਤਰ ਵਿੱਚ ਆਉਣ ਵਾਲੇ ਦੇਸ਼ਾਂ ਵਿੱਚ ਇਸਦੇ ਮਾਮਲੇ ਸਾਹਮਣੇ ਆਉਣਾ ਜਾਰੀ ਹੈ। 11 ਦੇਸ਼ਾਂ ਵਿੱਚ ਪਿਛਲੇ ਦੋ ਹਫ਼ਤਿਆਂ ਵਿੱਚ ਇਸਦੇ ਮਾਮਲੇ ਸਾਹਮਣੇ ਆਏ ਹਨ ।

ਇਸ ਤੋਂ ਇਲਾਵਾ WHO ਵੱਲੋਂ ਕਿਹਾ ਗਿਆ ਹੈ ਕਿ ਦੁਨੀਆ ਭਰ ਵਿੱਚ ਪਿਛਲੇ ਹਫ਼ਤੇ ਕੋਰੋਨਾ ਦੇ ਸਭ ਤੋਂ ਜ਼ਿਆਦਾ 441,976 ਕੇਸ ਸਾਹਮਣੇ ਆਏ ਹਨ । ਹਾਲਾਂਕਿ, ਇਹ ਪਿਛਲੇ ਹਫਤੇ ਦੇ ਮੁਕਾਬਲੇ 30 ਪ੍ਰਤੀਸ਼ਤ ਘੱਟ ਹਨ। ਇਸ ਦੌਰਾਨ ਕੋਰੋਨਾ ਨਾਲ ਹੋਈਆਂ 16,329 ਮੌਤਾਂ ਵੀ ਭਾਰਤ ਵਿੱਚ ਸਭ ਤੋਂ ਵੱਧ ਸਨ। 

ਚਾਰ ਮੌਜੂਦਾ ‘ਵੈਰੀਐਂਟ ਆਫ਼ ਕੰਜ਼ਰਵ’ ’ਤੇ ਨੇੜਿਓ ਨਜ਼ਰ ਰੱਖੀ ਜਾ ਰਹੀ ਹੈ । ਅਲਫਾ, ਬੀਟਾ, ਗਾਮਾ ਅਤੇ ਡੈਲਟਾ ਵੈਰੀਐਂਟ ਸਾਰੇ WHO ਦੇ ਖੇਤਰਾਂ ਵਿੱਚ ਪਾਏ ਗਏ ਹਨ। ਡੈਲਟਾ ਵੈਰੀਐਂਟ ਅਲਫਾ ਨਾਲੋਂ ਬਹੁਤ ਜ਼ਿਆਦਾ ਛੂਤਕਾਰੀ ਹੈ ਅਤੇ ਜੇ ਹੀ ਹਾਲਾਤ ਬਣੇ ਰਹੇ ਤਾਂ ਇਹ ਸਭ ਤੋਂ ਪ੍ਰਭਾਵਸ਼ਾਲੀ ਵੈਰੀਐਂਟ ਬਣ ਸਕਦਾ ਹੈ।