ਢਾਕਾ: ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿਚ ਐਤਵਾਰ ਸ਼ਾਮ ਨੂੰ ਉਸ ਸਮੇਂਣ ਭੱਜ ਦੋੜ ਮੱਚ ਗਈ ਜਦੋਂ ਇਥੇ ਇਕ ਧਮਾਕੇ ਵਿਚ ਸੱਤ ਲੋਕ ਮਾਰੇ ਗਏ ਅਤੇ ਦਰਜਨਾਂ ਜ਼ਖਮੀ ਹੋ ਗਏ। ਧਮਾਕੇ ਦੇ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ ਹੈ।
ਢਾਕਾ ਦੇ ਡਿਪਟੀ ਕਮਿਸ਼ਨਰ ਪੁਲਿਸ ਸੱਜਾਦ ਹੁਸੈਨ ਨੇ ਕਿਹਾ ਕਿ ਮਾਹਰ ਮਿਲ ਕੇ ਕੰਮ ਕਰ ਰਹੇ ਹਨ ਤੇ ਧਮਾਕੇ ਦੇ ਸਰੋਤ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਸ ਇਮਾਰਤ ਵਿਚ ਇਕ ਫਾਸਟ ਫੂਡ ਦੀ ਦੁਕਾਨ ਵੀ ਸੀ ਜਿੱਥੇ ਧਮਾਕਾ ਹੋਇਆ ਸੀ।
ਫਾਇਰ ਬ੍ਰਿਗੇਡ ਦੇ ਇਕ ਅਧਿਕਾਰੀ, ਫ਼ੈਸਲੂਰ ਰਹਿਮਾਨ ਨੇ ਕਿਹਾ ਕਿ ਇਹ ਧਮਾਕਾ ਢਾਕਾ ਦੇ ਮੋਘਬਾਜ਼ਾਰ ਖੇਤਰ ਵਿਚ ਇਕ ਇਮਾਰਤ ਵਿਚ ਹੋਇਆ ਸੀ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਆਸ ਪਾਸ ਦੀਆਂ ਸੱਤ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ।
ਰਿਪੋਰਟਾਂ ਦੇ ਅਨੁਸਾਰ, ਦੁਕਾਨ ਵਿਚ ਪਈ ਗੈਸ ਪਾਈਪ ਲਾਈਨ ਜਾਂ ਗੈਸ ਸਿਲੰਡਰ ਵਿਚ ਕੋਈ ਨੁਕਸ ਧਮਾਕੇ ਦਾ ਕਾਰਨ ਹੋ ਸਕਦਾ ਸੀ। ਢਾਕਾ ਸਥਿਤ ਇਕ ਟੀਵੀ ਚੈਨਲ ਦੇ ਅਨੁਸਾਰ, 50 ਦੇ ਕਰੀਬ ਜ਼ਖਮੀਆਂ ਨੂੰ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ ਹੈ, ਜਿਨ੍ਹਾਂ ਵਿੱਚੋਂ 10 ਦੀ ਹਾਲਤ ਗੰਭੀਰ ਬਣੀ ਹੋਈ ਹੈ।