ਇਟਲੀ ਸਿਹਤ ਮੰਤਰਾਲੇ ਨੇ ਪਹਿਲੀ ਵਾਰ ਇਟਲੀ ਦੇ 20 ਖੇਤਰਾਂ ’ਚੋਂ ਹਰੇਕ ਨੂੰ ‘ਸਫੇਦ’ ਦੇ ਰੂਪ ’ਚ ਸ਼੍ਰੇਣੀਬੱਧ ਕੀਤਾ, ਜੋ ਘੱਟ ਖ਼ਤਰੇ ਨੂੰ ਦਰਸਾਉਂਦਾ ਹੈ। ਇਸ ਤੋਂ ਭਾਵ ਹੈ ਕਿ ਮਾਸਕ ਪਾਉਣਾ ਹੁਣ ਜ਼ਰੂਰੀ ਨਹੀਂ ਹੋਵੇਗਾ। ਹੁਣ ਇਟਲੀ ਕੋਰੋਨਾ ਦੇ ਪ੍ਰਕੋਪ ਤੋਂ ਮੁਕਤ ਹੁੰਦਾ ਦਿਖਾਈ ਦੇ ਰਿਹਾ ਹੈ।
ਫਰਵਰੀ 2020 ’ਚ ਵਿਸ਼ਵ ਮਹਾਮਾਰੀ ਕੋਰੋਨਾ ਦੀ ਲਪੇਟ ’ਚ ਆਉਣ ਤੋਂ ਬਾਅਦ ਹੀ ਪੂਰੇ ਵਿਸ਼ਵ ’ਚ ਲੋਕਾਂ ਨੇ ਮਾਸਕ ਪਾਉਣਾ ਸ਼ੁਰੂ ਕਰ ਦਿੱਤਾ ਸੀ। ਯੂਰਪ ਦੇ ਲੋਕਾਂ ਨੇ ਵੀ ਮਾਸਕ ਪਾ ਕੇ ਇਸ ਮਹਾਮਾਰੀ ਤੋਂ ਆਪਣੇ ਆਪ ਨੂੰ ਬਚਾਇਆ। ਉੱਥੇ ਹੀ ਹੁਣ 2021 ਦੇ ਮੱਧ ’ਚ ਆਉਂਦੇ-ਆਉਂਦੇ ਯੂਰਪੀ ਦੇਸ਼ ਇਟਲੀ ਦੇ ਲੋਕਾਂ ਨੂੰ ਮਾਸਕ ਤੋਂ ਰਾਹਤ ਮਿਲੀ ਹੈ।
ਇਟਲੀ ਸਿਹਤ ਮੰਤਰਾਲੇ ਨੇ ਪਹਿਲੀ ਵਾਰ ਇਟਲੀ ਦੇ 20 ਖੇਤਰਾਂ ’ਚੋਂ ਹਰੇਕ ਨੂੰ ‘ਸਫੇਦ’ ਦੇ ਰੂਪ ’ਚ ਸ਼੍ਰੇਣੀਬੱਧ ਕੀਤਾ, ਜੋ ਘੱਟ ਖ਼ਤਰੇ ਨੂੰ ਦਰਸਾਉਂਦਾ ਹੈ। ਇਸ ਤੋਂ ਭਾਵ ਹੈ ਕਿ ਮਾਸਕ ਪਾਉਣਾ ਹੁਣ ਜ਼ਰੂਰੀ ਨਹੀਂ ਹੋਵੇਗਾ। ਹੁਣ ਇਟਲੀ ਕੋਰੋਨਾ ਦੇ ਪ੍ਰਕੋਪ ਤੋਂ ਮੁਕਤ ਹੁੰਦਾ ਦਿਖਾਈ ਦੇ ਰਿਹਾ ਹੈ।
ਸਰਕਾਰ ਅਨੁਸਾਰ ਐਤਵਾਰ ਤਕ ਇਟਲੀ ਦੇ 12 ਸਾਲ ਤੋਂ ਵਧ ਉਮਰ ਦੀ ਇਕ ਤਿਹਾਈ ਆਬਾਦੀ ਜਾਂ 17,572,505 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ।
ਇਟਲੀ ਨੇ ਲੰਬੇ ਸਮੇਂ ਤੋਂ ਦੇਸ਼ ’ਚ ਪ੍ਰਵੇਸ਼ ਕਰਨ ਦੀ ਪਾਬੰਦੀ ਨੂੰ ਵੀ ਹਟਾ ਦਿੱਤਾ ਹੈ। ਇਟਲੀ ’ਚ ਵਿਦੇਸ਼ੀਆਂ ਨੂੰ ਗ੍ਰੀਨ ਪਾਸ ਦਿਖਾਉਣਾ ਪਵੇਗਾ ਜਾਂ ਫਿਰ ਕੋਰੋਨਾ ਦੀ ਨੈਗੇਟਿਵ ਰਿਪੋਰਟ ਦਿਖਾਉਣੀ ਪਵੇਗੀ।
ਪਾਬੰਦੀ ਅਮਰੀਕਾ, ਕੈਨੇਡਾ, ਜਾਪਾਨ ਤੇ ਯੂਰਪ ਤੋਂ ਆਉਣ ਵਾਲੇ ਯਾਤਰੀਆਂ ਲਈ ਲਗਾਈ ਗਈ ਹੈ। ਕੋਰੋਨਾ ਦੀ ਖੁਰਾਕ ਲੈਣ ਤੋਂ ਬਾਅਦ ਗ੍ਰੀਨ ਪਾਸ ਵੈਕਸੀਨ ਦਿੱਤੀ ਜਾਂਦੀ ਹੈ। ਉੱਥੇ ਹੀ ਭਾਰਤ, ਬੰਗਲਾਦੇਸ਼ ਤੇ ਸ਼੍ਰੀਲੰਕਾ ਤੋਂ ਆਉਣ ਵਾਲੇ ਲੋਕਾਂ ’ਤੇ ਪਾਬੰਦੀ ਜਾਰੀ ਰਹੇਗੀ।
Health Minister Roberto Speranza ਨੇ ਇਟਲੀ ਦੇ ਲੋਕਾਂ ਨੂੰ ਅਜੇ ਵੀ ਸਾਵਧਾਨੀ ਵਰਤਣ ਲਈ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਇਕ ਉਤਸ਼ਾਹਜਨਕ ਨਤੀਜਾ ਹੈ ਪਰ ਸਾਵਧਾਨੀ ਤੇ ਸਮਝਦਾਰੀ ਦੀ ਅਜੇ ਵੀ ਜ਼ਰੂਰਤ ਹੈ, ਵਿਸ਼ੇਸ਼ ਰੂਪ ਨਾਲ ਨਵੇਂ ਕੋਰੋਨਾ ਵੇਰੀਐਂਟ ਦੀ ਵਜ੍ਹਾ ਤੋਂ। ‘ਲੜਾਈ ਅਜੇ ਜਿੱਤੀ ਨਹੀਂ ਗਈ ਹੈ।’
ਦੱਸਣਯੋਗ ਹੈ ਕਿ ਕੋਵਿਡ-19 ਦੀ ਵਜ੍ਹਾ ਨਾਲ ਹੁਣ ਤਕ 127,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 40 ਲੱਖ ਤੋਂ ਵੱਧ ਲੋਕ ਇਨਫੈਕਟਿਡ ਹੋਏ ਹਨ।