Home » Twiter-ਗੂਗਲ ਤੇ ਫੇਸਬੁੱਕ ਨੇ ਦਿੱਤਾ ਭਰੋਸਾ ਡਿਜੀਟਲ ਪਲੇਟਫਾਰਮ ਔਰਤਾਂ ਲਈ ਹੋਵੇਗਾ ਸੁਰੱਖਿਅਤ,
NewZealand World World News

Twiter-ਗੂਗਲ ਤੇ ਫੇਸਬੁੱਕ ਨੇ ਦਿੱਤਾ ਭਰੋਸਾ ਡਿਜੀਟਲ ਪਲੇਟਫਾਰਮ ਔਰਤਾਂ ਲਈ ਹੋਵੇਗਾ ਸੁਰੱਖਿਅਤ,

Spread the news

Twiter-ਗੂਗਲ ਤੇ ਫੇਸਬੁੱਕ ਨੇ ਭਰੋਸਾ ਦਿੱਤਾ ਹੈ ਕਿ ਡਿਜੀਟਲ ਪਲੇਟਫਾਰਮ ਔਰਤਾਂ ਲਈ ਸੁਰੱਖਿਅਤ, ਹੋਵੇਗਾ ਟਵਿੱਟਰ, ਗੂਗਲ, ਫੇਸਬੁੱਕ ਤੇ ਟਿਕਟਾਕ ਵਰਗੀਆਂ ਟੈੱਕ ਕੰਪਨੀਆਂ ਨੇ ਆਨਲਾਈਨ ਅਪਰਾਧਾਂ ਨੂੰ ਖ਼ਤਮ ਕਰਨ ਦੇ ਨਾਲ ਹੀ ਡਿਜੀਟਲ ਪਲੇਟਫਾਰਮਾਂ ‘ਤੇ ਔਰਤਾਂ ਦੀ ਸੁਰੱਖਿਆ ਵਧਾਉਣ ਲਈ ਵਚਨਬੱਧਤਾ ਪ੍ਰਗਟਾਈ ਹੈ। ਵਰਲਡ ਵਾਈਡ ਵੈੱਬ ਫਾਊਂਡੇਸ਼ਨ (WWWF) ਨਾਲ ਸੰਪਰਕ ਤੋਂ ਬਾਅਦ ਹੀ ਇਨ੍ਹਾਂ ਕੰਪਨੀਆਂ ਵੱਲਓਂ ਇਹ ਜਾਣਕਾਰੀ ਦਿੱਤੀ ਗਈ ਹੈ। WWWF ਨੇ ਵੀਰਵਾਰ ਨੂੰ ਇਸ ਬਾਰੇ ਬਿਆਨ ਜਾਰੀ ਕਰ ਕੇ ਦੱਸਿਆ, ‘ਆਨਲਾਈਨ ਜੈਂਡਰ ਆਧਾਰਤ ਹਿੰਸਾ ਤੇ ਅਪਰਾਧਾਂ ‘ਤੇ ਸਾਡੀ ਮੀਟਿੰਗ ਦੌਰਾਨ ਔਰਤਾਂ ਵੱਲੋਂ ਕਹਿਾ ਗਿਆ ਹੈ ਕਿ ਉਨ੍ਹਾਂ ਦੀ ਪੋਸਟ ‘ਤੇ ਕੌਣ ਕੁਮੈਂਟ ਕਰਦਾ ਹੈ, ਇਸ ‘ਤੇ ਕੰਟਰੋਲ ਦਾ ਅਧਿਕਾਰ ਉਨ੍ਹਾਂ ਨੂੰ ਮਿਲਣਾ ਚਾਹੀਦਾ ਹੈ।

ਵੈੱਬ ਫਾਊਂਡੇਸ਼ਨ ਦੀ ਸੀਨੀਅਰ ਪਾਲਿਸੀ ਮੈਨੇਜਰ ਅਜਮੀਆ ਧ੍ਰੋਡੀਆ (Azmina Dhrodia) ਨੇ ਕਿਹਾ, ‘ਔਰਤਾਂ ਵਾਰ-ਵਾਰ ਰਿਪੋਰਟਿੰਗ ਸਿਸਟਮ ਸੋਧਣ ਉੱਪਰ ਜ਼ੋਰ ਦਿੰਦੀਆਂ ਹਨ ਤਾਂ ਜੋ ਇਤਰਾਜ਼ਯੋਗ ਕੁਮੈਂਟ ਜਾਂ ਅਜਿਹੇ ਕੰਟੈਂਟ ‘ਤੇ ਕਾਰਵਾਈ ਕਰ ਸਕਣ।’ ਟੈੱਕ ਕੰਪਨੀਆਂ ਨੇ ਵੀਰਵਾਰ ਨੂੰ ਪੈਰਿਸ ‘ਚ UN ਜਨਰੇਸ਼ਨ ਇਕਵੈਲਿਟੀ ਫੋਰਮ ਦੇ ਮੰਚ ‘ਤੇ ਇਹ ਵਚਨਬੱਧਤਾ ਜ਼ਾਹਿਰ ਕੀਤੀ।

WWWF ਨੇ ਕਿਹਾ, ‘ਮਿੱਥੇ ਸਮੇਂ ‘ਚ ਕੰਮ ਪੂਰਾ ਕਰਨ ਸਬੰਧੀ ਕੰਪਨੀਆਂ ਵੱਲੋਂ ਯਕੀਨੀ ਬਣਾਇਆ ਜਾਵੇਗਾ।’ ਵੈੱਬ ਫਾਊਂਡੇਸ਼ਨ ਨੇ ਇਹ ਵੀ ਕਿਹਾ ਕਿ ਹਰ ਸਾਲ ਉਹ ਇਸ ਬਾਰੇ ਰਿਪੋਰਟ ਕਰੇਗਾ ਕਿ ਕੰਪਨੀਆਂ ਨੇ ਕਿੰਨੀ ਵਚਨਬੱਧਤਾ ਹਾਸਲ ਕਰ ਲਈ ਹੈ।