Home » ਜਾਨਲੇਵਾ ਲੂ ਨੇ ਕੈਨੇਡਾ ‘ਚ ਕੱਢੇ ਲੋਕਾਂ ਦੇ ਪਰਾਣ, ਗਰਮੀ ਦੇ ਕਾਰਨ ਬਿ੍ਟਿਸ਼ ਕੋਲੰਬੀਆ ‘ਚ ਮਰੇ 486 ਲੋਕ
Health NewZealand World World News

ਜਾਨਲੇਵਾ ਲੂ ਨੇ ਕੈਨੇਡਾ ‘ਚ ਕੱਢੇ ਲੋਕਾਂ ਦੇ ਪਰਾਣ, ਗਰਮੀ ਦੇ ਕਾਰਨ ਬਿ੍ਟਿਸ਼ ਕੋਲੰਬੀਆ ‘ਚ ਮਰੇ 486 ਲੋਕ

Spread the news

ਕੋੇਰੋਨਾ ਦੀ ਦੂਜੀ ਲਹਿਰ ਤੋਂ ਬਾਅਦ ਹੁਣ ਦੁਨੀਆਂ ਭਰ ਦੇ ਕਈਂ ਦੇਸ਼ਾਂ ‘ਚ ਗਰਮੀ ਨੇ ਲੋਕਾਂ ਦੀ ਤਰਾਹ ਤਰਾਹ ਕਰਵਾ ਦਿੱਤੀ ਹੈ। ਇਸ ਤਰ੍ਹਾਂ ਹੀ ਕੈਨੇਡਾ ਤੇ ਅਮਰੀਕਾ ‘ਚ ਲੂ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ‘ਚ ਹੁਣ ਤਕ 486 ਲੋਕਾਂ ਦੀ ਮੌਤ ਹੋ ਗਈ ਹੈ। ਹੋਰਨਾਂ ਸ਼ਹਿਰਾਂ ‘ਚ ਵੀ ਮਰਨ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ। ਅਮਰੀਕਾ ‘ਚ ਪਾਰਾ ਤੇਜ਼ੀ ਨਾਲ ਉੱਪਰ ਆ ਰਿਹਾ ਹੈ। ਇੱਥੇ 121 ਤੋਂ ਜ਼ਿਆਦਾ ਲੋਕ ਗਰਮੀ ਨਾਲ ਮਾਰੇ ਗਏ। ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ‘ਚ ਇਸ ਵਾਰੀ ਗਰਮੀ ਨਾਲ ਲੋਕਾਂ ਦੀ ਜਾਨ ਬਚਾਉਣਾ ਮੁਸ਼ਕਲ ਹੋ ਰਿਹਾ ਹੈ। ਇੱਥੇ ਗਰਮੀ ਦੇ ਸਾਰੇ ਰਿਕਾਰਡ ਟੁੱਟ ਰਹੇ ਹਨ। ਇੱਥੋਂ ਦੇ ਲਿਟਨ ਸ਼ਹਿਰ ‘ਚ ਪਾਰਾ 49.6 ਡਿਗਰੀ ਸੈਲਸੀਅਸ ਰਿਹਾ। ਹੁਣ ਤਕ ਸੈਂਕੜੇ ਲੋਕਾਂ ਦੇ ਮਰਨ ਤੋਂ ਬਾਅਦ ਵੀ ਲਗਾਤਾਰ ਗਰਮੀ ਨਾਲ ਮਰਨ ਵਾਲਿਆਂ ਬਾਰੇ ਜਾਣਕਾਰੀ ਮਿਲ ਰਹੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੇ ਵਧਦੀ ਗਰਮੀ ‘ਤੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਇਹ ਖ਼ਤਰਨਾਕ ਸਥਿਤੀ ਹੈ।

ਇਕ ਰਿਪੋਰਟ ਅਨੁਸਾਰ ਓਰੇਗਨ ‘ਚ 63 ਲੋਕਾਂ ਦੀ ਮੌਤ ਹੋ ਗਈ। ਪੋਰਟਲੈਂਡ ‘ਚ ਵੀ ਗਰਮੀ ਨਾਲ 45 ਲੋਕਾਂ ਨੇ ਜਾਨ ਗੁਆ ਦਿੱਤੀ। ਵਾਸ਼ਿੰਗਟਨ ‘ਚ 20 ਲੋਕਾਂ ਦੇ ਗਰਮੀ ਨਾਲ ਮਰਨ ਦੀ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ ਹੈ। ਇਹ ਗਿਣਤੀ ਵੱਧ ਸਕਦੀ ਹੈ। ਪੋਰਟਲੈਂਡ ‘ਚ 2017 ਤੋਂ 2019 ‘ਚ ਗਰਮੀ ਨਾਲ ਮਰਨ ਵਾਲਿਆਂ ਦੀ ਗਿਣਤੀ ਸਿਰਫ਼ 12 ਸੀ। ਸਿਆਟਲ ‘ਚ ਵੀ ਗਰਮੀ ਨਾਲ 13 ਲੋਕਾਂ ਦੀ ਮੌਤ ਹੋ ਗਈ।

ਵਾਸ਼ਿੰਗਟਨ ਸੂਬੇ ‘ਚ ਗਰਮੀ ਨਾਲ ਹਾਲਾਤ ਖਰਾਬ ਹੋਣ ਦੇ ਕਾਰਨ ਲੋਕ ਹਸਪਤਾਲਾਂ ‘ਚ ਦਾਖਲ ਹੋ ਰਹੇ ਹਨ। ਇੱਥੋਂ ਦੇ ਸਿਏਟਲ ‘ਚ ਪਾਰਾ 48 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ ਹੈ। ਓਰੇਗਨ ਦੇ ਗਵਰਨਰ ਕੇਟੇ ਬ੍ਰਾਊਨ ਨੇ ਜੰਗਲਾਂ ‘ਚ ਅੱਗ ਨੂੰ ਲੈ ਕੇ ਐਮਰਜੈਂਸੀ ਸਥਿਤੀ ਜਾਰੀ ਕਰ ਦਿੱਤੀ ਹੈ। ਪੋਰਟਲੈਂਡ ਦੇ ਫਾਇਰ ਬਿ੍ਗੇਡ ਵਿਭਾਗ ਨੇ ਚਾਰ ਜੁਲਾਈ ਨੂੰ ਆਜ਼ਾਦੀ ਦਿਹਾੜੇ ਨੂੰ ਦੇਖਦੇ ਹੋਏ ਆਤਿਸ਼ਬਾਜ਼ੀ ਕਰਨ ‘ਤੇ ਰੋਕ ਲਗਾ ਦਿੱਤੀ ਹੈ।