ਟੋਕੀਓ ਵਿਚ ਸੰਪੰਨ ਹੋਈਆਂ ਓਲੰਪਿਕ ਖੇਡਾਂ ਵਿਚ ਗੋਲਡ ਮੈਡਲ ਜਿੱਤਣ ਵਾਲੇ ਨੀਰਜ ਚੋਪੜਾ ਸਮੇਤ ਹੋਰ ਖਿਡਾਰੀਆਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਰਾਤ ਸ਼ਾਹੀ ਭੋਜ ਦਿੱਤਾ ਜਾਵੇਗਾ। ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਕਰ ਕੇ ਕਿਹਾ ਕਿ ਕੈਪਟਨ ਖਿਡਾਰੀਆਂ ਲਈ ਖੁਦ ਪੁਲਾਅ, ਚਿਕਨ, ਆਲੂ ਤੇ ਜ਼ੀਰਾ ਰਾਈਸ ਤਿਆਰ ਕਰਨਗੇ।3
ਕੈਪਟਨ ਨੂੰ ਕੁਕਿੰਗ ਦਾ ਸ਼ੁਰੂ ਤੋਂ ਹੀ ਸ਼ੌਕ ਰਿਹਾ ਹੈ। ਉਹ ਸਮੇਂ-ਸਮੇਂ ’ਤੇ ਆਪਣੇ ਹੱਥਾਂ ਨਾਲ ਸ਼ਾਹੀ ਭੋਜ ਵੀ ਤਿਆਰ ਕਰਦੇ ਰਹੇ ਹਨ। ਉਹ ਜਦੋਂ ਵੀ ਆਪਣੇ ਫਾਰਮ ਹਾਊਸ ’ਤੇ ਜਾਂਦੇ ਹਨ ਤਾਂ ਕਈ ਵਾਰ ਆਪਣੇ ਸਹਿਯੋਗੀਆਂ ਨੂੰ ਖੁਦ ਖਾਣਾ ਤਿਆਰ ਕਰ ਕੇ ਖੁਆਉਂਦੇ ਹਨ। ਹਾਲਾਂਕਿ ਕੈਪਟਨ ਖੁਦ ਜ਼ਿਆਦਾ ਭੋਜਨ ਨਹੀਂ ਕਰਦੇ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨਾਲ ਉਨ੍ਹਾਂ ਦਾ ਭਾਰ ਵਧਦਾ ਹੈ ਪਰ ਇੰਨਾ ਜ਼ਰੂਰ ਹੈ ਕਿ ਉਹ ਮਹਿਮਾਨਾਂ ਲਈ ਉਨ੍ਹਾਂ ਦੀ ਪਸੰਦ ਦੇ ਪਕਵਾਨ ਤਿਆਰ ਕਰਦੇ ਹਨ। ਇਨ੍ਹਾਂ ਪਕਵਾਨਾਂ ਵਿਚ ਚਿਕਨ ਤੇ ਲੈਂਬ ਆਦਿ ਸ਼ਾਮਲ ਹਨ।