ਆਕਲੈਂਡ (ਬਲਜਿੰਦਰ ਸਿੰਘ)-ਨਿਊਜ਼ੀਲੈਂਡ ਦੀਆਂ ਵੱਖ-ਵੱਖ ਚੈਰੀਟੇਬਲ ਸੰਸਥਾਵਾਂ ਆਪੋ-ਆਪਣੇ ਵਿੱਤ ਮੁਤਾਬਿਕ ਲੌਕ ਡਾਊਨ ਦੌਰਾਨ ਕਈ ਤਰ੍ਹਾਂ ਨਾਲ ਸਹਾਇਤਾ ਕਰ ਰਹੀਆਂ ਹਨ। ਭਾਰਤੀ ਸਮਾਜਿਕ ਸੰਸਥਾਵਾਂ, ਧਾਰਮਿਕ ਸੰਸਥਾਵਾਂ, ਸਥਾਨਿਕ ਪ੍ਰਸ਼ਾਸ਼ਨ ਜਾਂ ਮਲਟੀਕਲਚਰਲ ਸੰਸਥਾਵਾਂ ਦੇ ਨਾਲ ਰਲ ਕੇ ਫ੍ਰੀ ਫੂਡ ਦੇ ਵਿਚ ਸਹਿਯੋਗ ਕਰ ਰਹੀਆਂ ਹਨ।
ਇਸੇ ਤਰਾਂ ਨਿਊਜ਼ੀਲੈਂਡ ਸਿੱਖ ਗੇਮਜ਼ ਦੀ ਟੀਮ ਵੱਲੋਂ ਵੀ ਵੱਡੀ ਪੱਧਰ ਤੇ ਫ੍ਰੀ ਫੂਡ ਬੈਗ ਵੰਡਣ ਦੀ ਸੇਵਾ ਪਿਛਲੇ ਲਾਕਡਾਊਨ ਦੌਰਾਨ ਕੀਤੀ ਗਈ ਸੀ।ਇਸ ਟੀਮ ਵੱਲੋਂ ਵੱਖ-ਵੱਖ ਇਲਾਕਿਆ ‘ਚ ਜਾ ਕੇ ਫੂਡ ਪਾਰਸਲ ਵੰਡੇ ਗਏ ਸੀ।ਇਸੇ ਤਰਾ ਅੱਜ ਵੀ ਸਿੱਖ ਗੇਮਜ਼ ਦੀ ਟੀਮ ਨੇ ਇੰਡੋ ਸਪਾਈਸ ਵਰਲਡ ,ਫੂਡਸਟਫ਼, ਚਾਰਲੀ ਬ੍ਰਦਰਜ਼,ਕੋਰਾ ਕੁਨੈਕਟ, ਨਾਲ ਸਾਂਝੇ ਤੋਰ ਤੇ ਫ੍ਰੀ ਫੂਡ ਡਰਾਈਵਰ ਦਾ ਆਯੋਜਨ ਪਾਪਾਕੁਰਾ ਵਿਖੇ ਕੀਤਾ ਗਿਆ ਹੈ,ਲਗਪਗ ਪੰਦਰਾਂ ਸੌ ਫੂਡ ਪਾਰਸਲ ਅੱਜ ਇਸ ਫ੍ਰੀ ਫੂਡ ਰਾਹੀ ਵੰਡੇ ਗਏ।
ਅੱਜ ਦੀ ਇਹ ਫੂਡ ਡਰਾਇਵ ਜੋ ਲੈਵਲ 4 ਦੇ ਚੱਲਦਿਆਂ ਸਰਕਾਰ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦਾ ਪਾਲਣ ਕਰਦੇ ਹੋਏ ਬੜੇ ਹੀ ਨਿਯਮਾਂ ਅਨੁਸਾਰ ਚਲਾਈ ਗਈ।ਜਿਕਰਯੋਗ ਹੈ ਕਿ ਨਿਊਜ਼ੀਲੈਂਡ ਸਿੱਖ ਗੇਮਜ਼ ਦੀ ਜੋ ਪਿਛਲੇ ਕੁੱਝ ਸਾਲਾ ਤੋ ਆਕਲੈਂਡ ਦੇ ਭਾਰਤੀ ਭਾਈਚਾਰੇ ਦੇ ਗੜ ਟਾਕਾਨੀਨੀ ਸਥਿਤ ਬਰੀਸ ਪੁਲਮਨ ਪਾਰਕ ਵਿਖੇ ਦੋ ਦਿਨਾਂ ਨਿਊਜ਼ੀਲੈਂਡ ਸਿੱਖ ਗੇਮਾਂ ਨਾਮ ਹੇਠਾਂ ਇੱਕ ਵੱਡੇ ਈਵੈਂਟ ਦਾ ਅਯੋਜਨ ਕਰਦੀ ਹੈ ਉੱਥੇ ਸਮੇ-ਸਮੇ ਤੋ ਕਈ ਹੋਰ ਵੀ ਨੇਕ ਕਾਰਜ ਕਰਦੀ ਰਹਿੰਦੀ ਹੈ।ਇਸ ਦੇ ਨਾਲ ਹੀ ਜਿੱਥੇ ਹੋਰ ਸੰਸਥਾਵਾਂ ਵੱਧ ਚੜਕੇ ਸਹਿਯੋਗ ਕਰਦੀਆ ਹਨ
ਉੱਥੇ ਇੰਡੋ-ਸਪਾਇਸ ਗਰੋਸਰੀ ਸਟੋਰ ਵਾਲੇ ਅਟਵਾਲ ਭਰਾਂਵਾ ਵੱਲੋ ਵੀ ਦਿਲ-ਖੋਲ ਕੇ ਸੇਵਾਂ ਵਿੱਚ ਹਿੱਸਾ ਪਾਇਆ ਜਾਦਾ ਹੈ।