Home » ਕ੍ਰਿਸਗੇਲ ਨੂੰ ਪੰਜਾਬੀ ਪਹਿਰਾਵੇ ‘ਚ ਦੇਖ ..ਟਵਿਟਰ ਤੇ ਹੋ ਰਹੀਆਂ ਕਲੋਲਾਂ…..
Celebrities Entertainment Entertainment Home Page News India Entertainment Music Sports Sports World Sports

ਕ੍ਰਿਸਗੇਲ ਨੂੰ ਪੰਜਾਬੀ ਪਹਿਰਾਵੇ ‘ਚ ਦੇਖ ..ਟਵਿਟਰ ਤੇ ਹੋ ਰਹੀਆਂ ਕਲੋਲਾਂ…..

Spread the news

ਪੋਸਟਰ ਵਿੱਚ ਕ੍ਰਿਸਗੇਲ ਪੰਜਾਬੀ ਪਹਿਰਾਵੇ ਵਿੱਚ ਸਜੀਆਂ ਮੁਟਿਆਰਾਂ ਵਿੱਚ ਕਿਸੇ ਮਲਵਈ ਗੱਭਰੀ ਵਾਂਗ ਨੀਲਾ ਕੁਰਤਾ, ਸੰਮਾਂ ਵਾਲੀ ਡਾਂਗ, ਅਤੇ ਪੀਲੀ ਪੱਗ ਨਾਲ ਕਾਲੀਆਂ ਐਨਕਾਂ ਲਗਾ ਕੇ ਸਜੇ ਬੈਠੇ ਹਨ।

ਇਹ ਅਜੇ ਨਹੀਂ ਪਤਾ ਲਗਿਆ ਹੈ ਕਿ ਇਹ ਕੋਈ ਗਾਣੇ ਦਾ ਪੋਸਟਰ ਹੈ ਜਾਂ ਕਿਸੇ ਪ੍ਰੋਜੈਕਟ ਦਾ ਹੈ।

ਉਨ੍ਹਾਂ ਦੀ ਨਵੀਂ ਅਤੇ ਠੇਠ ਪੰਜਾਬੀ ਦਿੱਖ ਦੇਖ ਕੇ ਟਵਿੱਟਰ ਵਾਸੀਆਂ ਨੇ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ।

ਪ੍ਰਥਮ ਨਾਮ ਦੇ ਇੱਕ ਟਵਿੱਟਰ ਵਰਤਣ ਵਾਲੇ ਨੇ ਲਿਖਿਆ, “ਨਹੀਂ ਪੰਜਾਬੀ ਪਿੰਡ ਦੀਆਂ ਕੁੜੀਆਂ ਨੇ ਇਹ। ਇਹ ਸੰਸਕਾਰੀ ਸਭਿਆਚਾਰ ਨੂੰ ਐਪਰੀਸ਼ੀਏਟ ਕਰਨ ਵਾਲਾ ਗਾਣਾ ਹੋਵੇਗਾ। (ਐਸਾ ਮੈਨੂੰ ਲਗਦਾ ਹੈ।

ਭਗਵਾਨ ਜੀ ਨੇ ਲਿਖਿਆ, “ਦੇਖਿਓ ਆਪ ਵਾਲਿਓ ਕਿਤੇ ਇਹਨੂੰ ਸੀਐੱਮ ਉਮੀਦਵਾਰ ਨਾ ਐਲਾਨ ਦੇਣਾ।

ਸਾਬਕਾ ਕ੍ਰਿਕਟ ਖਿਡਾਰੀ ਹਰਭਜਨ ਸਿੰਘ ਨੇ ਕ੍ਰਿਸਗੇਲ ਦੀ ਤਾਰੀਫ਼ ਕੀਤੀ ਅਤੇ ਲਿਖਿਆ ਕਿ “ਸਹੀ ਲੱਗ ਰਹੇ ਹੋ।

ਡੌਬੀ ਨੇ ਕ੍ਰਿਸ ਦੇ ਨਾਮ ਦਾ ਪੰਜਾਬੀਕਰਨ ਕਰਦਿਆਂ ਲਿਖਿਆ,”ਕ੍ਰਿਸਨਜੀਤ ਸਿੰਘ ਜੀ ਗਿੱਲ, ਤਰਨਤਾਰਨ ਤੋਂ ਪਰਚਾ ਭਰਨਗੇ।

ਇਸ ਤੋਂ ਪਹਿਲਾਂ ਕ੍ਰਿਸਗੇਲ ਨੇ ਆਪਣੀ ਇੱਕ ਹੋਰ ਤਸਵੀਰ ਸਾਂਝੀ ਕੀਤੀ ਸੀ ਜਿਸ ਵਿੱਚ ਉਨ੍ਹਾਂ ਨੇ ਚਿੱਟੀ ਪੱਗ ਬੰਨ੍ਹੀ ਹੋਈ ਸੀ।

ਸਾਹਿਬਦੀਪ ਸਿੰਘ ਨੇ ਲਿਖਿਆ ਕਿ ਕ੍ਰਿਸ ਦੀ ਤਸਵੀਰ ਦੇਖ ਕੇ ਲੋਕ ਇਸ ਬਾਰੇ ਸਰਚ ਕਰਨਗੇ ਅਤੇ ਪਹਿਰਾਵਾ ਗਲੋਬਲ ਪਲੇਟਫਾਰਮ ਉੱਪਰ ਆਵੇਗਾ।

ਕ੍ਰਿਸਗੇਲ ਜਮਾਇਕਾ ਵਿੱਚ ਘਰੇਲੂ ਕ੍ਰਿਕਿਟ ਖੇਡਦੇ ਹਨ ਅਤੇ ਸਾਲ 2018 ਤੋਂ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਉਹ ਕਿੰਗਜ਼ ਇਲੈਵਨ ਪੰਜਾਬ ਦੀ ਨੁਮਾਇੰਦਗੀ ਕਰਦੇ ਹਨ।

ਆਈਪੀਐੱਲ ਵਿੱਚ ਉਨ੍ਹਾਂ ਨੇ ਆਪਣੀ ਸ਼ੁਰੂਆਤ ਕੋਲਕਾਤਾ ਨਾਈਟ ਰਾਈਡਰਜ਼ ਵੱਲੋਂ ਖੇਡਦਿਆਂ 2009 ਵਿੱਚ ਕੀਤੀ ਸੀ।

ਉਸ ਤੋਂ ਬਾਅਦ ਉਨ੍ਹਾਂ ਨੇ ਰੌਇਲ ਚੈਲੈਂਜਰਜ਼ ਬੈਂਗਲੋਰ ਲਈ ਵੀ ਆਪਣੀ ਖੇਡ ਦੇ ਜੌਹਰ ਦਿਖਾਏ।

ਆਪੀਐੱਲ ਵਿੱਚ ਬਿਜ਼ਨਸ ਸਟੈਂਡਰਡ ਮੁਤਾਬਕ ਉਨ੍ਹਾਂ ਦਾ ਬੇਸ ਪ੍ਰਾਈਸ ਦੋ ਕਰੋੜ ਰੁਪਏ ਸੀ।

ਕੌਮਾਂਤਰੀ ਇੱਕ ਰੋਜ਼ਾ ਕ੍ਰਿਕਿਟ ਵਿੱਚ ਉਨ੍ਹਾਂ ਨੇ ਆਪਣੇ ਖੇਡ ਜੀਵਨ ਦੀ ਸ਼ੁਰੂਆਤ ਵਿੱਚ ਟੋਰਾਂਟੋ ਵਿੱਚ ਭਾਰਤ ਖਿਲਾਫ਼ ਖੇਡਦਿਆਂ 11 ਸਿਤੰਬਰ , 1999 ਨੂੰ ਕੀਤੀ ਸੀ।