ਅਮਰੀਕੀ ਸਿਹਤ ਅਧਿਕਾਰੀਆਂ ਦਾ ਮੰਨਣਾ ਹੈ ਕਿ ਫਾਈਜ਼ਰ ਇੰਕ (ਪੀ.ਐੱਫ.ਈ.ਐੱਨ.) ਕੋਵਿਡ-19 ਵੈਕਸੀਨ ਨੂੰ ਅਕਤੂਬਰ ਦੇ ਆਖਿਰ ਤੱਕ 5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਲਈ ਮਨਜ਼ੂਰੀ ਮਿਲ ਸਕਦੀ ਹੈ। ਸ਼ੁੱਕਰਵਾਰ ਨੂੰ ਸੂਤਰਾਂ ਨੇ ਇਸ ਦੇ ਬਾਰੇ ‘ਚ ਜਾਣਕਾਰੀ ਦਿੱਤੀ ਹੈ। ਦੱਸ ਦੇਈਏ ਕਿ ਕਈ ਦੇਸ਼ਾਂ ‘ਚ ਬੱਚਿਆਂ ਦੀ ਵੈਕਸੀਨ ਲਈ ਪ੍ਰੀਖਣ ਚੱਲ ਰਹੇ ਹਨ।
ਸੂਤਰਾਂ ਨੇ ਕਿਹਾ ਕਿ ਵੈਕਸੀਨ ਸ਼ਾਟ ਨੂੰ ਮਨਜ਼ੂਰੀ ਮਿਲਣ ਦੀ ਸਮੇਂ-ਸੀਮਾ ਇਸ ਗੱਲ ‘ਤੇ ਆਧਾਰਿਤ ਹੈ ਕਿ ਫਾਈਜ਼ਰ ਕੋਲ ਇਸ ਮਹੀਨੇ ਦੇ ਆਖਿਰ ‘ਚ ਯੂ.ਐੱਸ. ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐੱਫ.ਡੀ.ਏ.) ਨਾਲ ਉਸ ਉਮਰ ਵਰਗ ਲਈ ਐਮਰਜੈਂਸੀ ਵਰਤੋਂ ਅਧਿਕਾਰ (ਈ.ਯੂ.ਏ.) ਦੇ ਲਈ ਪ੍ਰੀਖਣਾਂ ਤੋਂ ਹਾਸਲ ਡਾਟਾ ਹੋਵੇਗਾ।
ਉਨ੍ਹਾਂ ਲੋਕਾਂ ਦਾ ਅਨੁਮਾਨ ਹੈ ਕਿ ਐਮਰਜੈਂਸੀ ਵਰਤੋਂ ਅਥਾਰਿਟੀ ਲਈ ਅਰਜ਼ੀ ਦੇਣ ਲਈ ਤਿੰਨ ਹਫਤਿਆਂ ਦੇ ਅੰਦਰ ਐੱਫ.ਡੀ.ਏ. ਇਸ ‘ਤੇ ਫੈਸਲਾ ਲੈ ਸਕਦਾ ਹੈ ਕਿ ਛੋਟੇ ਬੱਚਿਆਂ ਲਈ ਫਾਈਜ਼ਰ ਵੈਕਸੀਨ ਦਾ ਸ਼ਾਟ ਸੁਰੱਖਿਅਤ ਅਸਰਦਾਰ ਹੈ ਜਾਂ ਨਹੀਂ। ਛੋਟੇ ਬੱਚਿਆਂ ਲਈ ਵੈਕਸੀਨ ਨੂੰ ਅਧਿਕਾਰਤ ਕਰਨ ਲਈ ਫੈਸਲੇ ਦਾ ਲੱਖਾਂ ਵੱਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾਂਦਾ ਹੈ, ਵਿਸ਼ੇਸ਼ ਤੌਰ ‘ਤੇ ਉਹ ਮਾਪੇ ਜਿਨ੍ਹਾਂ ਦੇ ਬੱਚਿਆਂ ਨੇ ਹਾਲ ਦੇ ਹਫ਼ਤਿਆਂ ‘ਚ ਡੈਲਟਾ ਵੇਰੀਐਂਟ ਵੱਲੋਂ ਸੰਚਾਲਿਤ ਇਨਫੈਕਸ਼ਨਾਂ ਦੀ ਲਹਿਰ ਦਰਮਿਆਨ ਫਿਰ ਤੋਂ ਸਕੂਲ ਜਾਣਾ ਸ਼ੁਰੂ ਕੀਤਾ ਸੀ।