Home » ਜ਼ਮੀਨ ‘ਤੇ ਬੈਠਕੇ ਖਾਓਗੇ ਖਾਣਾ ਤਾਂ ਰਹੋਗੇ ਹੈਲਥੀ, ਮਿਲਣਗੇ ਇਹ 7 ਫ਼ਾਇਦੇ…
Food & Drinks Health Home Page News India

ਜ਼ਮੀਨ ‘ਤੇ ਬੈਠਕੇ ਖਾਓਗੇ ਖਾਣਾ ਤਾਂ ਰਹੋਗੇ ਹੈਲਥੀ, ਮਿਲਣਗੇ ਇਹ 7 ਫ਼ਾਇਦੇ…

Spread the news

ਇਕ ਸਮਾਂ ਹੁੰਦਾ ਸੀ ਜਦੋਂ ਸਾਰਾ ਪਰਿਵਾਰ ਮਿਲਕੇ ਜ਼ਮੀਨ ‘ਤੇ ਬੈਠ ਕੇ ਭੋਜਨ ਕਰਦੇ ਸਨ। ਮਾਂ ਦੇ ਹੱਥ ਦੀ ਉਹ ਗਰਮ ਸਬਜ਼ੀ… ਇਹ ਪਲ ਤੁਹਾਨੂੰ ਵੀ ਯਾਦ ਹੋਣਗੇ। ਹੁਣ ਤਾਂ ਸਮਾਂ ਇੰਨਾ ਬਦਲ ਗਿਆ ਹੈ ਕਿ ਪਰਿਵਾਰਕ ਮੈਂਬਰਾਂ ਕੋਲ ਦਿਨ ‘ਚ ਇਕ ਵਾਰ ਵੀ ਇਕੱਠੇ ਭੋਜਨ ਖਾਣ ਦਾ ਸਮਾਂ ਨਹੀਂ ਹੁੰਦਾ। ਨਾਲ ਹੀ ਅੱਜ ਕੱਲ ਉਹ ਸਮਾਂ ਕਿੱਥੇ ਹੈ ਕਿ ਕੋਈ ਜ਼ਮੀਨ ‘ਤੇ ਬੈਠ ਕੇ ਖਾਣਾ ਖਾਵੇ। ਅੱਜ ਦੇ ਬੱਚਿਆਂ ਨੂੰ ਤਾਂ ਬਸ ਬੈੱਡ ‘ਤੇ ਜਾਂ ਫਿਰ ਡਾਈਨਿੰਗ ਟੇਬਲ ‘ਤੇ ਭੋਜਨ ਦਿਓ। ਜੇ ਉਨ੍ਹਾਂ ਨੂੰ ਨੀਚੇ ਬੈਠਣ ਲਈ ਕਿਹਾ ਜਾਵੇ ਤਾਂ ਬੱਚੇ 100 ਮੁਸੀਬਤਾਂ ਗਿਣਾ ਦਿੰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਜ਼ਮੀਨ ‘ਤੇ ਬੈਠ ਕੇ ਖਾਣਾ ਖਾਣ ਨਾਲ ਤੁਹਾਡੇ ਸਰੀਰ ਨੂੰ ਬਹੁਤ ਸਾਰੇ ਫਾਇਦੇ ਮਿਲਦੇ ਹਨ। ਅੱਜ ਵੀ ਬਹੁਤ ਸਾਰੇ ਘਰਾਂ ‘ਚ ਖ਼ਾਸਕਰ ਲੰਗਰ ਜ਼ਮੀਨ ‘ਤੇ ਬੈਠਾ ਕੇ ਹੀ ਖਿਲਾਇਆ ਜਾਂਦਾ ਹੈ। ਤਾਂ ਆਓ ਅਸੀਂ ਤੁਹਾਨੂੰ ਜ਼ਮੀਨ ‘ਤੇ ਬੈਠ ਕੇ ਖਾਣਾ ਖਾਣ ਦੇ ਫਾਇਦਿਆਂ ਬਾਰੇ ਦੱਸਦੇ ਹਾਂ।

Sitting floor Eating Food
Sitting floor Eating Food

ਪੋਸਚਰ ਹੁੰਦਾ ਹੈ ਸਹੀ: ਜਮੀਨ ‘ਤੇ ਬੈਠ ਕੇ ਖਾਣਾ ਖਾਣ ਨਾਲ ਸਾਡੇ ਸਰੀਰ ਦਾ ਪੋਸਚਰ ਸਹੀ ਹੁੰਦਾ ਹੈ। ਜੀ ਹਾਂ, ਜਦੋਂ ਅਸੀਂ ਜ਼ਮੀਨ ‘ਤੇ ਬੈਠਦੇ ਹਾਂ ਇਸ ਨਾਲ ਅਸੀਂ ਇੱਕ ਦਮ ਸਿੱਧੇ ਹੋ ਕੇ ਬੈਠਦੇ ਹਾਂ ਜਿਸ ਨਾਲ ਸਾਡੇ ਸਰੀਰ ਦਾ ਆਕਾਰ ਸਹੀ ਹੁੰਦਾ ਹੈ। ਜਦੋਂ ਤੁਸੀਂ ਇੱਕ ਦਮ ਸਹੀ ਪੋਸਚਰ ‘ਚ ਬੈਠਦੇ ਹੋ ਤਾਂ ਇਸ ਨਾਲ ਸਰੀਰ ‘ਚ ਬਲੱਡ ਸਰਕੂਲੇਸ਼ਨ ਵੀ ਤੇਜ਼ ਹੁੰਦਾ ਹੈ। ਇਸ ਤੋਂ ਇਲਾਵਾ ਜ਼ਮੀਨ ‘ਤੇ ਬੈਠ ਕੇ ਖਾਣਾ ਖਾਣ ਨਾਲ ਦਿਲ ਸਿਹਤਮੰਦ ਰਹਿੰਦਾ ਹੈ। ਜੀ ਹਾਂ, ਇਹ ਤੁਹਾਨੂੰ ਸ਼ਾਇਦ ਸੁਣਨ ‘ਚ ਅਜੀਬ ਲੱਗੇ ਪਰ ਇਸ ਨਾਲ ਤੁਹਾਡਾ ਦਿਲ ਤੰਦਰੁਸਤ ਰਹਿੰਦਾ ਹੈ ਨਾਲ ਹੀ ਇਸ ਨਾਲ ਬਲੱਡ ਸਰਕੂਲੇਸ਼ਨ ਵੀ ਵਧਦਾ ਹੈ। ਇਸ ਨਾਲ ਮਾਸਪੇਸ਼ੀਆਂ ਦਾ ਖਿਚਾਅ ਵੀ ਘੱਟ ਹੁੰਦਾ ਹੈ। ਇਸ ਦੇ ਨਾਲ ਹੀ ਜਿਸ ਪੋਸਚਰ ‘ਚ ਤੁਸੀਂ ਬੈਠ ਕੇ ਖਾਣਾ ਖਾਂਦੇ ਹੋ ਉਸ ਨਾਲ ਸਾਡਾ ਮਾਨਸਿਕ ਤਣਾਅ ਦੂਰ ਹੁੰਦਾ ਹੈ। ਇਹ ਇਕ ਤਰ੍ਹਾਂ ਨਾਲ ਸੁਖਾਸਨ ਯੋਗ ਦਾ ਪੋਸਚਰ ਬਣ ਜਾਂਦਾ ਹੈ। ਜਿਸ ਨਾਲ ਬਹੁਤ ਸਾਰੇ ਫ਼ਾਇਦੇ ਮਿਲਦੇ ਹਨ। ਜ਼ਮੀਨ ‘ਤੇ ਬੈਠ ਕੇ ਤੁਸੀਂ ਅਣਜਾਣੇ ‘ਚ ਯੋਗਾ ਕਰ ਲੈਂਦੇ ਹੋ ਜਿਸ ਨਾਲ ਮਾਨਸਿਕ ਤਣਾਅ ਵੀ ਦੂਰ ਹੁੰਦਾ ਹੈ।

Sitting floor Eating Food
Sitting floor Eating Food

ਪਾਚਣ ਸ਼ਕਤੀ ਹੁੰਦੀ ਹੈ ਮਜ਼ਬੂਤ: ਜੇ ਤੁਹਾਡਾ ਭੋਜਨ ਹਜ਼ਮ ਨਹੀਂ ਹੁੰਦਾ ਹੈ ਜਾਂ ਪੇਟ ਪਰੇਸ਼ਾਨ ਰਹਿੰਦਾ ਹੈ ਤਾਂ ਇਸ ਤੋਂ ਵਧੀਆ ਹੱਲ ਹੋਰ ਕੋਈ ਨਹੀਂ ਹੋ ਸਕਦਾ ਹੈ। ਜੇ ਤੁਸੀਂ ਪਾਚਨ ਸ਼ਕਤੀ ਨੂੰ ਮਜ਼ਬੂਤ ​​ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਜ਼ਮੀਨ ‘ਤੇ ਬੈਠ ਕੇ ਭੋਜਨ ਖਾਣਾ ਚਾਹੀਦਾ ਹੈ। ਜਦੋਂ ਤੁਸੀਂ ਬਿਸਤਰੇ ‘ਤੇ ਬੈਠਦੇ ਹੋ ਜਾਂ ਜਦੋਂ ਤੁਸੀਂ ਡਾਇਨਿੰਗ ਟੇਬਲ ‘ਤੇ ਬੈਠਦੇ ਹੋ ਤਾਂ ਤੁਸੀਂ ਇਕੋ ਪੋਜ਼ ‘ਚ ਰਹਿੰਦੇ ਹੋ ਪਰ ਜ਼ਮੀਨ ‘ਤੇ ਖਾਣਾ ਖਾਣ ਵੇਲੇ ਤੁਸੀਂ ਥਾਲੀ ਵੱਲ ਝੁਕਦੇ ਹੋ ਅਤੇ ਫਿਰ ਪਿੱਛੇ ਹੁੰਦੇ ਹੋ। ਅਜਿਹੇ ‘ਚ ਤੁਹਾਡੀ ਪਾਚਣ ਸ਼ਕਤੀ ਵੀ ਵਧੀਆ ਹੁੰਦੀ ਹੈ। ਜ਼ਮੀਨ ‘ਤੇ ਬੈਠਣ ਨਾਲ ਨਾੜੀਆਂ ‘ਚ ਖਿਚਾਅ ਆਉਂਦਾ ਹੈ। ਇਸ ਨਾਲ ਬਲੱਡ ਸਰਕੂਲੇਸ਼ਨ ਵੀ ਤੇਜ਼ ਹੁੰਦਾ ਹੈ ਜਿਸ ਨਾਲ ਤੁਹਾਨੂੰ ਬਹੁਤ ਸਾਰੇ ਫ਼ਾਇਦੇ ਮਿਲਦੇ ਹਨ। ਦਿਲ ਦੇ ਮਰੀਜ਼ਾਂ ਲਈ ਤਾਂ ਇਹ ਤਰੀਕਾ ਸਭ ਤੋਂ ਵਧੀਆ ਹੈ।