ਕੋਰੋਨਾ ਮਹਾਂਮਾਰੀ ਤੋਂ ਆਪਣੇ ਦੇਸ਼ ਦੇ ਲੋਕਾਂ ਨੂੰ ਬਚਾਉਣ ਲਈ ਹਰ ਦੇਸ਼ ਦੀ ਸਰਕਾਰ ਕੋਈ ਨਾ ਕੋਈ ਮੁਹਿੰਮ ਵਿੱਢ ਕੇ ਦੇਸ਼ ਦੇ ਨਾਗਰਿਕਾਂ ਨੂੰ ਕੋਰੋਨਾ ਵੈਕਸੀਨ ਲਗਵਾਉਣ ਲਈ ਪ੍ਰੇਰਿਤ ਕਰ ਰਹੀ ਹੈ।
ਇਸੇ ਦਰਮਿਆਨ ਨਿਊਜ਼ੀਲੈਂਡ ਸਰਕਾਰ ਵਲੋਂ ਵੀ ਆਪਣੇ ਨਾਗਰਿਕਾਂ ਨੂੰ ਵੈਕਸੀਨ ਲਗਵਾਉਣ ਲਈ ਪ੍ਰੇਰਿਤ ਕਰਨ ਲਈ ਇਕ ਲਾਲਚ ਦਿੱਤਾ ਗਿਆ ਹੈ, ਜਿਸ ਦਾ ਨਤੀਜਾ ਬਹੁਤ ਵਧੀਆ ਨਿਕਲ ਕੇ ਆ ਰਿਹਾ ਅਤੇ ਲੋਕ ਵੈਕਸੀਨ ਵੀ ਲਗਵਾ ਰਹੇ ਹਨ।
ਦਰਅਸਲ ਯੂਨੀਵਰਸਿਟੀ ਆਫ ਕੈਂਟਰਬਰੀ ਦੇ ਵਿੱਚ ਸ਼ੁਰੂ ਕੀਤੀ ਗਈ ਵਾਕ-ਇਨ ਵੈਕਸੀਨੇਸ਼ਨ ਮੁਹਿੰਮ ਮੌਕੇ ਵਿਦਿਆਰਥੀਆਂ ਨੂੰ ਵੈਕਸੀਨੇਸ਼ਨ ਲਗਵਾਉਣ ‘ਤੇ ਬਰਗਰ, ਮਿਊਜਿਕ, ਸਪੋਟ ਪ੍ਰਾਈਜ਼, ਲੋਲੀਪੋਪ ਦੀ ਪੇਸ਼ਕਸ਼ ਕੀਤੀ ਗਈ ਸੀ ਤੇ ਇਸਦਾ ਅਸਰ ਵੀ ਦੇਖਣ ਨੂੰ ਮਿਲਿਆ ਜਦੋਂ 9 ਵਜੇ ਸ਼ੁਰੂ ਕੀਤੀ ਵੈਕਸੀਨੇਸ਼ ਮੁਹਿੰਮ ਲਈ 11 ਵਜੇ ਤੱਕ ਕਤਾਰ ਇਨੀਂ ਜਿਆਦਾ ਲੰਬੀ ਹੋ ਗਈ ਕਿ ਉਹ ਯੂ ਸੀ ਸਟੂਡੈਂਸਟ’ਸ ਅਸੋਸੀਏਸ਼ਨ ਬਿਲਡਿੰਗ ਤੋਂ ਵੀ ਬਾਹਰ ਪੁੱਜ ਗਈ। ਵੈਕਸੀਨੇਸ਼ਨ ਲਾਉਣ ਵਾਲਿਆਂ ਨੇ 2 ਵਜੇ ਤੱਕ 400 ਤੋਂ ਵਧੇਰੇ ਵਿਦਿਆਰਥੀਆਂ ਨੂੰ ਕੋਰੋਨਾ ਦਾ ਪਹਿਲਾ ਜਾਂ ਦੂਜਾ ਟੀਕਾ ਲਾ ਦਿੱਤਾ ਸੀ ਤੇ ਸ਼ਾਮ ਹੁੰਦਿਆ ਤੱਕ 1000 ਵਿਦਿਆਰਥੀਆਂ ਨੂੰ ਟੀਕਾ ਲਗਾ ਦਿੱਤਾ।