Home » ਲੋਕ ਸਭਾ ਮੈਂਬਰ ਅਤੇ ਉੱਘੇ ਗਾਇਕ ਹੰਸ ਰਾਜ ਹੰਸ ਨੂੰ ‘ਏਮਜ਼’ ‘ਚ ਕਰਵਾਇਆ ਗਿਆ ਭਰਤੀ, ਰਿਪੋਰਟ ਪਾਜ਼ੇਟਿਵ
Celebrities • Health • India • India News • Music

ਲੋਕ ਸਭਾ ਮੈਂਬਰ ਅਤੇ ਉੱਘੇ ਗਾਇਕ ਹੰਸ ਰਾਜ ਹੰਸ ਨੂੰ ‘ਏਮਜ਼’ ‘ਚ ਕਰਵਾਇਆ ਗਿਆ ਭਰਤੀ, ਰਿਪੋਰਟ ਪਾਜ਼ੇਟਿਵ

Spread the news

ਉੱਤਰ-ਪੱਛਮੀ ਦਿੱਲੀ ਦੇ ਸੰਸਦ ਮੈਂਬਰ ਅਤੇ ਉੱਘੇ ਗਾਇਕ ਹੰਸਰਾਜ ਹੰਸ ਦੀ ਕੋਰੋਨਾ ਟੈਸਟ ਰਿਪੋਰਟ ਪਾਜ਼ੇਟਿਵ ਆਈ ਹੈ। ਜਿਸ ਤੋਂ ਉਨਾਂ ਨੂੰ ਰਾਜਧਾਨੀ ਦੇ ‘ਏਮਜ਼’ ਹਸਪਤਾਲ ‘ਚ ਦਾਖਲ ਕਰਾਇਆ ਗਿਆ ਹੈ। ਇਸ ਸਬੰਧ ਵਿਚ ਹੰਸਰਾਜ ਹੰਸ ਨੇ ਖੁਦ ਟਵੀਟ ਕਰ ਜਾਣਕਾਰੀ ਦਿੱਤੀ ਹੈ। ਹੰਸਰਾਜ ਨੇ ਲਿਖਿਆ ਕਿ ‘ਮੇਰਾ ਕੋਵਿਡ-19 ਟੈਸਟ ਪਾਜ਼ੇਟਿਵ ਆਇਆ ਹੈ। ਜੋ ਲੋਕ ਮੇਰੇ ਸੰਪਰਕ ‘ਚ ਆਏ ਹਨ ਉਨ੍ਹਾਂ ਨੂੰ ਮੇਰੀ ਅਪੀਲ ਹੈ ਕਿ ਜਲਦ ਤੋਂ ਜਲਦ ਆਪਣਾ ਕੋਵਿਡ ਟੈਸਟ ਕਰਵਾਉਣ । ਲਗਾਤਾਰ ਬੁਖਾਰ ਰਹਿਣ ਦੇ ਚੱਲਦੇ ਸਾਵਧਾਨੀ ਦੇ ਤੌਰ ‘ਤੇ ਏਮਜ਼ ਨਵੀਂ ਦਿੱਲੀ ‘ਚ ਡਾਕਟਰਾਂ ਦੀ ਨਿਗਰਾਨੀ ‘ਚ ਹਾਂ।’

ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਹੰਸਰਾਜ ਨੇ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈ ਲਈਆਂ ਸਨ, ਬਾਵਜੂਦ ਇਸਦੇ ਰਿਪੋਰਟ ਪਾਜੇਟਿਵ ਆਉਣ ਨਾਲ ਹੰਸ ਰਾਜ ਹੰਸ ਦੇ ਚਾਹੁਣ ਵਾਲੇ ਚਿੰਤਤ ਹਨ।