ਆਕਲੈਂਡ (ਬਲਜਿੰਦਰ ਸਿੰਘ)ਨਿਊਜ਼ੀਲੈਂਡ ‘ਚ ਚੱਲ ਰਹੀ ਕਰੋਨਾ ਤਾਲਾਬੰਦੀ ਦੇ ਪੱਧਰ ਤੇ ਵਿਚਾਰ ਕਰਨ ਸਬੰਧੀ ਹੋਈ ਕੈਬਨਿਟ ਦੀ ਮੀਟਿੰਗ ‘ਚ ਅੱਜ ਫੈਸਲਾ ਲਿਆ ਗਿਆ ਕਿ ਆਕਲੈਂਡ ਵਿੱਚ ਲੌਕਡਾਊਨ ਲੈਵਲ 3 ਦੇ ਦਿਸ਼ਾ-ਨਿਰਦੇਸ਼ ਆਉਂਦੇ 2 ਹੋਰ ਹਫਤੇ ਲਈ ਅਜੇ ਲਾਗੂ ਰਹਿਣਗੇ ਤੇ ਵਾਇਕਾਟੋ ਵਿੱਚ ਚੱਲ ਰਹੇ ਲੈਵਲ 3 ਦੀ ਸਮੀਖਿਆ ਦੁਬਾਰਾ ਸ਼ੁੱਕਰਵਾਰ ਨੂੰ ਕੀਤੀ ਜਾਏਗੀ।
ਇਸ ਦੇ ਨਾਲ ਹੀ ਨਾਰਥਲੈਂਡ ਬਾਰੇ ਆਖਿਆ ਗਿਆ ਹੈ ਕਿ ਉੱਥੇ ਕਿਸੇ ਨਵੇਂ ਕੇਸ ਦੀ ਪੁਸ਼ਟੀ ਨਹੀਂ ਹੋਈ ਹੈ,ਇਸੇ ਲਈ ਮੰਗਲਵਾਰ ਰਾਤ 11.59 ਤੋਂ ਉੱਥੇ ਲੈਵਲ 2 ਲਾਗੂ ਹੋ ਜਾਏਗਾ।ਇਸ ਦੇ ਨਾਲ ਹੀ ਦੱਸ ਦਈਏ ਕਿ ਨਿਊਜ਼ੀਲੈਂਡ ਵਿੱਚ ਅੱਜ 60 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ, ਅੱਜ ਹੋਈ ਕੇਸਾ ਦੀ ਪੁਸ਼ਟੀ’ਚ ਆਕਲੈਂਡ ਤੋ 57 ਅਤੇ ਵਾਇਕਾਟੋ ‘ਚ 3 ਕੇਸ ਹਨ।
ਹੁਣ ਇਹਨਾ ਨਵੇਂ ਕੇਸਾਂ ਨੂੰ ਜੋੜ ਕੇ ਕੁੱਲ ਗਿਣਤੀ 2005 ਹੋ ਗਈ ਹੈ ਅਤੇ ਇਸ ਦੇ ਨਾਲ 1370 ਕਰੋਨਾ ਨਾਲ ਪੀੜਤ ਲੋਕ ਠੀਕ ਵੀ ਹੋ ਗਏ ਹਨ।