ਕੋਰੋਨਾ ਮਹਾਂਮਾਰੀ ਵਿਚ ਆਈ ਢਿੱਲ ਤੋਂ ਬਾਅਦ ਸਰਕਾਰਾਂ ਆਪਣੇ ਅੰਤਰਰਾਸ਼ਟਰੀ ਸਰਹੱਦਾਂ ਨੂੰ ਮੁੜ ਖੋਲ੍ਹਣ ਦੀ ਯੋਜਨਾ ਬਣਾ ਰਹੀ ਹੈ। ਆਸਟ੍ਰੇਲੀਆਂ ਵਿਚ ਕੁਝ ਰਾਜਾਂ ਦੀਆਂ ਸਰਕਾਰਾਂ ਜਿੰਨਾ ਨੇ ਟੀਕਾਕਰਣ ਦਾ ਟੀਚਾ ਪੂਰਾ ਕਰ ਲਿਆ ਹੈ ਉਹ ਕ੍ਰਿਸਮਿਸ ਤੋਂ ਪਹਿਲਾਂ ਯਾਨੀ ਕਿ ਨਵੰਬਰ ਵਿਚ ਅਪਾਣੇ ਬਾਰਡਰ ਖੋਲ ਦੇਣਗੀਆਂ।
ਅਜਿਹਾ ਹੀ ਹੁਣ ਨਿਊਜੀਲੈਂਡ ਸਰਕਾਰ ਵਲੋਂ ਕਰਨ ਦਾ ਫੈਸਲਾ ਲਿਆ ਗਿਆ ਹੈ। ਕ੍ਰਿਸਮਿਸ ਤੋਂ ਪਹਿਲਾਂ ਹੁਣ ਨਿਊਜੀਲੈਂਡ ਵੀ ਆਪਣੇ ਬਾਰਡਰ ਖੋਲ੍ਹ ਸਕਦਾ ਹੈ।
ਫਲਾਈਟ ਸੈਂਟਰ ਫਾਉਂਡਰ ਤੇ ਸੀ ਈ ਓ ਗ੍ਰੈਮ ਸਕਰੂ ਦਾ ਕਹਿਣਾ ਹੈ ਕਿ ਨਿਊਜੀਲੈਂਡ ਕ੍ਰਿਸਮਿਸ ਤੋਂ ਪਹਿਲਾਂ ਬਾਰਡਰ ਖੋਲ ਸਕਦਾ ਹੈ। ਟਰਨਰ ਨੇ ਦੱਸਿਆ ਕਿ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਨਿਊਜੀਲੈਂਡ ਕੁਝ ਵਿਸ਼ੇਸ਼ ਸ਼੍ਰੇਣੀਆਂ ਲਈ ਕ੍ਰਿਸਮਿਸ ਤੋਂ ਪਹਿਲਾਂ ਬਾਰਡਰ ਖੋਲ ਦਏਗਾ | ਉਨ੍ਹਾਂ ਇਹ ਵੀ ਕਿਹਾ ਕਿ ਨਿਊਜੀਲੈਂਡ ਵਿੱਚ ਕੋਰੋਨਾ ਪੂਰੀ ਤਰ੍ਹਾਂ ਖਤਮ ਕਰਨਾ ਔਖਾ ਹੈ ਤੇ ਇਸੇ ਲਈ ਸਰਕਾਰ ਨਿਯਮਾਂ ਵਿੱਚ ਬਦਲਾਅ ਕਰਦਿਆਂ ਬਾਰਡਰ ਖੋਲਣ ਸਬੰਧੀ ਅਹਿਮ ਫੈਸਲਾ ਜਲਦ ਹੀ ਲੈ ਸਕਦੀ ਹੈ ਕੋਰੋਨਾ ਵੈਕਸੀਨੇਸ਼ਨ ਇਸ ਸਭ ਵਿੱਚ ਅਹਿਮ ਹੈ, ਕਿਉਂਕਿ ਵੈਕਸੀਨੇਸ਼ਨ ਲਗਵਾ ਚੁੱਕੇ ਲੋਕਾਂ ਨੂੰ ਨਿਊਜੀਲੈਂਡ ਤੋਂ ਬਾਹਰ ਰੋਕੀ ਰੱਖਣਾ ਸਰਕਾਰ ਲਈ ਜਿਆਦਾ ਦੇਰ ਤੱਕ ਸੰਭਵ ਨਹੀਂ ਰਹੇਗਾ।