ਪ੍ਰਧਾਨਮੰਤਰੀ ਜੈਸਿੰਡਾ ਆਰਡਰਨ ਵੱਲੋਂ ਨਿਊਜ਼ੀਲੈਂਡ ‘ਚ ਕੋਵਿਡ ਟਰੈਫਿਕ ਲਾਈਟ ਸਿਸਟਮ ਦਾ ਐਲਾਨ ਕਰ ਦਿੱਤਾ ਗਿਆ ਹੈ ।ਇਸ ਸਿਸਟਮ ਤਹਿਤ ਕੈਬਨਿਟ ਵੱਲੋੰ Northland, Auckland, Taupō and Rotorua Lakes Districts, Kawerau, Whakatane, Ōpōtiki Districts, Gisborne District, Wairoa District, Rangitikei, Whanganui ਅਤੇ Ruapehu Districts ਨੂੰ ਰੈੱਡ ਲਾਈਟ ਅੰਦਰ ਰੱਖਿਆ ਗਿਆ ਹੈ,ਜਦੋੰ ਕਿ ਸਾਊਥ ਤੇ ਨੌਰਥ ਆਈਲੈਂਡ ਦੇ ਬਾਕੀ ਇਲਾਕੇ Orange ਲਾਈਟ ਅਧੀਨ ਰਹਿਣਗੇ ।
ਅੱਜ ਪ੍ਰੈੱਸ ਕਾਨਫਰੰਸ ਦੌਰਾਨ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਦੱਸਿਆ ਕਿ ਆਕਲੈਂਡ ਵਾਸੀ ਹੁਣ ਆਪਣੇ ਰਿਸ਼ਤੇਦਾਰਾਂ ਤੇ ਦੋਸਤਾਂ ਮਿੱਤਰਾਂ ਨੂੰ ਉਨ੍ਹਾਂ ਦੇ ਘਰ ਜਾ ਕੇ ਮਿਲ ਸਕਣਗੇ ।ਉਨ੍ਹਾਂ ਦੱਸਿਆ ਕਿ ਟ੍ਰੈਫਿਕ ਲਾਈਟ ਸਿਸਟਮ ਦੇ ਤਹਿਤ ਆਕਲੈਂਡ ਵਾਸੀਆਂ ਨੂੰ ਕਈ ਤਰ੍ਹਾਂ ਦੀਆਂ ਖੁੱਲ੍ਹਾਂ ਮਿਲਣਗੀਆਂ ।ਉਨ੍ਹਾਂ ਦੱਸਿਆ ਕਿ ਨਵੇਂ ਨਿਯਮ ਦੇਸ਼ ਭਰ ਦੇ ਵਿੱਚ 13 ਦਸੰਬਰ ਤੱਕ ਲਾਗੂ ਰਹਿਣਗੇ l