ਪੁੱਕੀਕੁਈ ਟਰੇਨ ਸਟੇਸ਼ਨ ਦੀ ਬਿਲਡਿੰਗ ਨੂੰ ਇਤਿਹਾਸਿਕ ਬਿਲਡਿੰਗ ਦੇ ਤੌਰ ਤੇ ਸਾਂਭ ਕੇ ਰੱਖਿਆ ਜਾਵੇਗਾ ।ਸਾਊਥ ਆਕਲੈਂਡ ਦੇ ਸਭ ਤੋੰ ਪੁਰਾਣੇ ਟਰੇਨ ਸਟੇਸ਼ਨ ਦੀ ਜਲਦ ਹੀ ਕਾਇਆ ਕਲਪ ਕੀਤੀ ਜਾਣੀ ਹੈ ।ਇਸ ਦੌਰਾਨ ਫ਼ੈਸਲਾ ਕੀਤਾ ਗਿਆ ਹੈ ਕਿ ਕਈ ਸਾਲ ਪੁਰਾਣੀ ਸਟੇਸ਼ਨ ਦੀ ਬਿਲਡਿੰਗ ਨੂੰ ਤੋੜਿਆ ਨਹੀਂ ਜਾਵੇਗਾ ਤੇ ਇੱਕ ਇਤਿਹਾਸ ਦੇ ਤੌਰ ਉੱਤੇ ਇਸ ਨੂੰ ਸਾਂਭ ਕੇ ਰੱਖਿਆ ਜਾਵੇਗਾ ।
ਪੁੱਕੀਕੁਈ ਟਰੇਨ ਸਟੇਸ਼ਨ ਦੀ ਮੌਜੂਦਾ ਬਿਲਡਿੰਗ ਨੂੰ ਜਲਦ ਹੀ ਹਮਿਲਟਨ ਦੇ ਨਜ਼ਦੀਕ Mātangi ਲਿਜਾਇਆ ਜਾਵੇਗਾ।ਦੱਸਿਆ ਜਾ ਰਿਹਾ ਹੈ ਕਿ ਇਸ ਜਗ੍ਹਾ ਤੇ ਪਹਿਲਾਂ ਵੀ ਕਈ ਪੁਰਾਣੀਆਂ ਤੇ ਇਤਿਹਾਸਕ ਇਮਾਰਤਾਂ ਨੂੰ ਸਾਂਭ ਕੇ ਰੱਖਿਆ ਗਿਆ ਹੈ ।
ਕੀਵੀ ਰੇਲ ਦੇ ਅਧਿਕਾਰੀਆਂ ਨੇ ਵੀ ਕਿਹਾ ਹੈ ਕਿ ਇਮਾਰਤ ਦੀ ਤੋੜ ਭੰਨ ਦਾ ਫੈਸਲਾ ਟਾਲ ਦਿਤਾ ਗਿਆ ਹੈ ,ਕਿਉਂਕਿ Matangi ਦੇ ਅਧਿਕਾਰੀਆਂ ਨੇ ਇਸ ਇਮਾਰਤ ਨੂੰ ਸਾਂਭ ਕੇ ਰੱਖਣ ਦੀ ਅਪੀਲ ਸਾਡੇ ਤੱਕ ਕੀਤੀ ਸੀ ।ਉਨ੍ਹਾਂ ਦੱਸਿਆ ਕਿ ਜਲਦ ਹੀ ਇਸ ਇਮਾਰਤ ਨੂੰ ਲੈ ਕੇ ਜਾਣ ਦੀ ਆਗਿਆ ਦੇ ਦਿੱਤੀ ਜਾਵੇਗੀ ।ਜਿਕਰਯੋਗ ਹੈ ਕਿ ਜਲਦ ਹੀ ਸਾਊਥ ਆਕਲੈਂਡ ਦੇ ਇਸ ਸਟੇਸ਼ਨ ਦੀ ਕਾਇਆ ਕਲਪ ਦਾ ਕੰਮ ਸ਼ੁਰੂ ਹੋ ਜਾਵੇਗਾ ਤੇ ਪੁੱਕੀਕੁਈ ਟਰੇਨ ਸਟੇਸ਼ਨ ਨੂੰ ਇੱਕ ਨਵੀੰ ਦਿੱਖ ਦਿੱਤੀ ਜਾਵੇਗੀ ।