Home » ‘ਪੁਸ਼ਪਾ’ ਤੋਂ ਬਾਅਦ ਵਧੀ ਅੱਲੂ ਅਰਜੁਨ ਦੀ ਡਿਮਾਂਡ, ਆਫਰ ਹੋਏ 100 ਕਰੋੜ ਰੁਪਏ..
Entertainment Entertainment Home Page News Movies

‘ਪੁਸ਼ਪਾ’ ਤੋਂ ਬਾਅਦ ਵਧੀ ਅੱਲੂ ਅਰਜੁਨ ਦੀ ਡਿਮਾਂਡ, ਆਫਰ ਹੋਏ 100 ਕਰੋੜ ਰੁਪਏ..

Spread the news

ਫਿਲਮ ਪੁਸ਼ਪਾ (The movie Pushpa) ਦਿ ਰਾਈਜ਼ ਦੀ ਸਫਲਤਾ ਤੋਂ ਬਾਅਦ ਸਾਊਥ ਸੁਪਰਸਟਾਰ ਅੱਲੂ ਅਰਜੁਨ (Southern superstar Allu Arjun) ਦੇ ਸਿਤਾਰੇ ਬੁਲੰਦੀਆਂ ‘ਤੇ ਹਨ। ਪੁਸ਼ਪਾ ਤੋਂ ਬਾਅਦ ਅੱਲੂ ਅਰਜੁਨ (Allu Arjun) ਦੀ ਝੋਲੀ ਵਿਚ ਨਾ ਸਿਰਫ ਵੱਡੀ ਫਿਲਮ (The only big movie) ਆ ਰਹੀ ਹੈ, ਸਗੋਂ ਉਨ੍ਹਾਂ ਨੁੰ ਫਿਲਮਾਂ ਲਈ ਚੰਗੀ ਖਾਸੀ ਰਕਮ ਵੀ ਆਫਰ ਕੀਤੀ ਜਾ ਰਹੀ ਹੈ। ਇਸ ਚੀਜ਼ ਦਾ ਸਿਹਰਾ ਅੱਲੂ ਅਰਜੁਨ (Allu Arjun) ਦੀ ਮਿਹਨਤ ਅਤੇ ਉਨ੍ਹਾਂ ਦੀ ਐਕਟਿੰਗ ਨੂੰ ਜਾਂਦਾ ਹੈ। ਹੁਣ ਅੱਲੂ ਅਰਜੁਨ (Allu Arjun) ਆਪਣੀ ਅਪਕਮਿੰਗ ਫਿਲਮ ਲਈ ਕਿੰਨੀ ਫੀਸ ਚਾਰਜ ਕਰ ਰਹੇ ਹਨ।ਅੱਲੂ ਅਰਜੁਨ ਅਤੇ ਰਸ਼ਮਿਕਾ ਮੰਦਾਨਾ ਸਟਾਰਰ ਫਿਲਮ ਪੁਸ਼ਪਾ ਨੇ ਬਾਕਸ ਆਫਿਸ ‘ਤੇ ਤਾਬੜਤੋੜ ਕਮਾਈ ਕਰਕੇ ਪਿਛਲੀਆਂ ਕਈ ਸਾਰੀਆਂ ਫਿਲਮਾਂ ਦੇ ਰਿਕਾਰਡ ਤੋੜ ਦਿੱਤੇ। ਇਸ ਫਿਲਮ ਨੇ ਬੰਪਰ ਕਮਾਈ ਦੇ ਨਾਲ-ਨਾਲ ਫਿਲਮ ਸਟਾਰ ਦੀ ਕਿਸਮਤ ਵੀ ਚਮਕਾ ਦਿੱਤੀ। ਪੁਸ਼ਪਾ ਵਿਚ ਲੋਕਾਂ ਨੂੰ ਅੱਲੂ ਅਰਜੁਨ ਦੀ ਐਕਟਿੰਗ ਕਾਫੀ ਪਸੰਦ ਆਈ। ਕੀ ਟਾਲੀਵੁੱਡ ਹਰ ਕੋਈ ਉਨ੍ਹਾਂ ਦਾ ਦੀਵਾਨਾ ਹੋ ਗਿਆ ਹੈ।

Allu Arjun Straight To Sukumar After Vacation
ਅੱਲੂ ਅਰਜੁਨ ਦੀ ਇਸੇ ਪ੍ਰਸਿੱਧੀ ਕਾਰਣ ਉਨ੍ਹਾਂ ਨੂੰ ਕਈ ਵੱਡੇ ਫਿਲਮ ਮੇਕਰਸ ਨੇ ਫਿਲਮਾਂ ਦੇ ਆਫਰ ਦੇ ਦਿੱਤੇ। ਇਸ ਵਿਚ ਇਕ ਲਾਇਕਾ ਪ੍ਰੋਡਕਸ਼ਨ ਵੀ ਹੈ। ਕੋਈਮੋਈ ਦੀ ਰਿਪੋਰਟ ਮੁਤਾਬਕ ਲਾਇਕਾ ਨੇ ਅਗਲੇ ਪ੍ਰੋਜੈਕਟ ਲਈ ਅੱਲੂ ਅਰਜੁਨ ਨੂੰ ਅਪ੍ਰੋਚ ਕੀਤਾ ਹੈ। ਇਸ ਦੇ ਲਈ ਉਨ੍ਹਾਂ ਨੂੰ 100 ਕਰੋੜ ਰੁਪਏ ਵੀ ਆਫਰ ਕੀਤੇ ਗਏ ਹਨ। ਲਾਇਕਾ ਪ੍ਰੋਡਕਸ਼ਨ ਦੀ ਇਸ ਫਿਲਮ ਦਾ ਡਾਇਰੈਕਸ਼ਨ ਐਟਲੀ ਕਰਣਗੇ। ਅੱਲੂ ਅਰਜੁਨ ਇਕ ਬਿਹਤਰੀਨ ਐਕਟ ਹੈ ਅਤੇ ਐਟਲੀ ਸ਼ਾਨਦਾਰ ਡਾਇਰੈਕਟਰ ਐਟਲੀ ਥੇਰੀ, ਮਾਰਸਲ ਅਤੇ ਬਿਜਿਲ ਵਰਗੇ ਬਲਾਕਬਸਟਰ ਫਿਲਮਾਂ ਲਈ ਜਾਣੇ ਜਾਂਦੇ ਹਨ। ਇਸ ਲਈ ਅੱਲੂ ਅਰਜੁਨ ਅਤੇ ਐਟਲੀ ਦਾ ਕੌਂਬੀਨੇਸ਼ਨ ਬੇਹੱਦ ਬਿਹਤਰੀਨ ਸਾਬਿਤ ਹੋਣ ਵਾਲਾ ਹੈ। ਅੱਲੂ ਅਰਜੁਨ ਦੀ ਵੱਧਦੀ ਡਿਮਾਂਡ ਨੂੰ ਦੇਖਦੇ ਹੋਏ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਉਹ ਆਪਣੀਆਂ ਫਿਲਮਾਂ ਤੋਂ ਕਾਮਯਾਬੀ ਦੀ ਇਕ ਨਵੀਂ ਕਿਤਾਬ ਲਿਖਣ ਵਾਲੇ ਹਨ।