Home »  ਸਪੈਨਿਸ਼ ਟੈਨਿਸ ਖਿਡਾਰੀ ਰਾਫੇਲ ਨਡਾਲ ਨੇ ਮੇਦਵੇਦੇਵ ਨੂੰ ਹਰਾ ਕੇ 21ਵਾਂ ਗ੍ਰੈਂਡ ਸਲੈਮ ਜਿੱਤ ਕੇ ਰਚਿਆ ਇਤਿਹਾਸ…
Home Page News Sports Sports World Sports

 ਸਪੈਨਿਸ਼ ਟੈਨਿਸ ਖਿਡਾਰੀ ਰਾਫੇਲ ਨਡਾਲ ਨੇ ਮੇਦਵੇਦੇਵ ਨੂੰ ਹਰਾ ਕੇ 21ਵਾਂ ਗ੍ਰੈਂਡ ਸਲੈਮ ਜਿੱਤ ਕੇ ਰਚਿਆ ਇਤਿਹਾਸ…

Spread the news

ਰਾਫੇਲ ਨਡਾਲ (Rafael Nadal) ਨੇ ਆਸਟ੍ਰੇਲੀਅਨ ਓਪਨ (Australian Open) ‘ਚ ਸਾਲ ਦਾ ਪਹਿਲਾ ਗ੍ਰੈਂਡ ਸਲੈਮ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਉਹ ਦੁਨੀਆ ਦਾ ਸਭ ਤੋਂ ਵੱਧ ਗ੍ਰੈਂਡ ਸਲੈਮ ਜਿੱਤਣ ਵਾਲਾ ਖਿਡਾਰੀ ਬਣ ਗਿਆ ਹੈ। ਨਡਾਲ ਨੇ ਮੈਲਬੌਰਨ ਵਿੱਚ ਖੇਡੇ ਗਏ ਫਾਈਨਲ ਵਿੱਚ ਰੂਸ ਦੇ ਡੇਨੀਲ ਮੇਦਵੇਦੇਵ (Daniel Medvedev) ਨੂੰ 2-6, 6-7, 6-4, 6-4, 7-5 ਨਾਲ ਹਰਾਇਆ। ਇਹ ਮੈਚ 5 ਘੰਟੇ 24 ਮਿੰਟ ਤੱਕ ਚੱਲਿਆ। ਮੇਦਵੇਦੇਵ ਨੇ ਪਹਿਲੇ ਦੋ ਸੈੱਟ 6-2, 7-6 ਨਾਲ ਜਿੱਤੇ। ਇਸ ਤੋਂ ਬਾਅਦ ਨਡਾਲ ਨੇ ਵਾਪਸੀ ਕਰਦੇ ਹੋਏ ਅਗਲੇ ਦੋ ਸੈੱਟ 6-4, 6-4 ਨਾਲ ਜਿੱਤ ਕੇ ਮੈਚ ਬਰਾਬਰ ਕਰ ਲਿਆ। ਇਸ ਤੋਂ ਬਾਅਦ ਦੋਵਾਂ ਵਿਚਾਲੇ ਪੰਜਵਾਂ ਸੈੱਟ ਵੀ ਕਾਫੀ ਰੋਮਾਂਚਕ ਰਿਹਾ, ਜਿਸ ‘ਚ ਨਡਾਲ ਨੇ 7-5 ਨਾਲ ਜਿੱਤ ਦਰਜ ਕਰਕੇ ਖਿਤਾਬ ਆਪਣੇ ਨਾਂ ਕੀਤਾ।

ਨਡਾਲ ਦੇ ਇਹ ਮੈਚ ਜਿੱਤਣ ਦੇ ਨਾਲ ਹੀ ਉਸਦਾ ਨਾਮ ਇਤਿਹਾਸ ਵਿੱਚ ਦਰਜ ਹੋ ਗਿਆ ਹੈ। ਉਹ ਦੁਨੀਆ ਵਿੱਚ ਸਭ ਤੋਂ ਵੱਧ 21 ਗਰੈਂਡ ਸਲੈਮ ਜਿੱਤਣ ਵਾਲਾ ਪਹਿਲਾ ਟੈਨਿਸ ਖਿਡਾਰੀ ਬਣ ਗਿਆ ਹੈ। ਇਸ ਮਾਮਲੇ ਵਿੱਚ ਉਸਨੇ ਸਰਬੀਆ ਦੇ ਨੋਵਾਕ ਜੋਕੋਵਿਚ ਅਤੇ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਨੂੰ ਪਿੱਛੇ ਛੱਡ ਦਿੱਤਾ ਹੈ। ਫੈਡਰਰ ਅਤੇ ਜੋਕੋਵਿਚ ਨੇ ਬਰਾਬਰ 20-20 ਗਲੈਂਡ ਸਲੈਮ ਜਿੱਤੇ ਹਨ। ਫੈਡਰਰ ਦੀ ਫਿਟਨੈੱਸ ਕਾਰਨ ਵੈਕਸੀਨ ਪਾਸਪੋਰਟ ਅਤੇ ਵੀਜ਼ਾ ਵਿਵਾਦ ਕਾਰਨ ਜੋਕੋਵਿਚ ਇਸ ਗ੍ਰੈਂਡ ਸਲੈਮ ‘ਚ ਹਿੱਸਾ ਨਹੀਂ ਲੈ ਸਕੇ।

ਨਡਾਲ ਨੇ ਦੂਜੀ ਵਾਰ ਆਸਟ੍ਰੇਲੀਅਨ ਓਪਨ ਦਾ ਜਿੱਤਿਆ ਖਿਤਾਬ  

ਨਡਾਲ ਨੇ ਦੂਜੀ ਵਾਰ ਆਸਟ੍ਰੇਲੀਅਨ ਓਪਨ ਖਿਤਾਬ ‘ਤੇ ਕਬਜ਼ਾ ਕੀਤਾ ਹੈ। ਇਸ ਤੋਂ ਪਹਿਲਾਂ ਉਸ ਨੇ 2009 ਵਿੱਚ ਇਹ ਉਪਲਬਧੀ ਹਾਸਲ ਕੀਤੀ ਸੀ। ਨਡਾਲ ਦਾ ਇਹ ਛੇਵਾਂ ਆਸਟ੍ਰੇਲੀਅਨ ਓਪਨ ਫਾਈਨਲ ਹੈ। ਉਹ 6 ਵਿੱਚੋਂ 2 ਵਾਰ ਹੀ ਫਾਈਨਲ ਜਿੱਤ ਸਕਿਆ। ਨਾਦਵ 4 ਵਾਰ ਉਪ ਜੇਤੂ ਰਹਿ ਚੁੱਕੇ ਹਨ।