Home » ਨਿਊਜ਼ੀਲੈਂਡ ‘ਚ ਅੱਜ ਮੁੜ ਟੁੱਟਿਆ ਕੋਵਿਡ ਕੇਸਾਂ ਦਾ ਰਿਕਾਰਡ,454 ਨਵੇੰ ਮਾਮਲੇ ਆਏ ਸਾਹਮਣੇ…
Health • Home Page News • New Zealand Local News • NewZealand

ਨਿਊਜ਼ੀਲੈਂਡ ‘ਚ ਅੱਜ ਮੁੜ ਟੁੱਟਿਆ ਕੋਵਿਡ ਕੇਸਾਂ ਦਾ ਰਿਕਾਰਡ,454 ਨਵੇੰ ਮਾਮਲੇ ਆਏ ਸਾਹਮਣੇ…

Spread the news

ਨਿਊਜ਼ੀਲੈਂਡ ‘ਚ ਆਏ ਦਿਨ ਕੋਵਿਡ ਦੇ ਕੇਸਾਂ ‘ਚ ਵਾਧਾ ਹੁੰਦਾ ਦਿਖਾਈ ਦੇ ਰਿਹਾ ਹੈ ।ਅੱਜ ਵੀ ਇੱਕ ਦਿਨ ‘ਚ ਹੁਣ ਤੱਕ ਦੇ ਸਭ ਤੋੰ ਵੱਧ ਕੇਸ ਦਰਜ ਕੀਤੇ ਗਏ ।ਇਸ ਲਗਾਤਾਰ ਤੀਜਾ ਦਿਨ ਹੈ ਜਦੋੰ ਨਿਊਜ਼ੀਲੈਂਡ ‘ਚ ਰਿਕਾਰਡ ਕੇਸ ਦਰਜ ਕੀਤੇ ਗਏ ਹੋਣ । ਨਿਊਜ਼ੀਲੈਂਡ ਭਰ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ ਦੇ ਰਿਕਾਰਡ 454 ਨਵੇੰ ਮਾਮਲੇ ਦਰਜ ਕੀਤੇ ਗਏ ਹਨ ।ਨਿਊਜ਼ੀਲੈਂਡ ‘ਚ ਕੋਵਿਡ ਕੇਸਾਂ ਦਾ ਇਹ ਹੁਣ ਤੱਕ ਦਾ ਸਭ ਤੋੰ Highest ਅੰਕੜਾ ਹੈ ।

ਮਿਲੀ ਜਾਣਕਾਰੀ ਮੁਤਾਬੀਕ ਅੱਜ ਨੌਰਥਲੈੰਡ (12), ਆਕਲੈਂਡ (294), ਵਾਇਕਾਟੋ (72), ਬੇਅ ਆਫ ਪੈਲੇਂਟੀ (23), ਲੇਕਸ (8), ਹਾਕਸ ਬੇਅ (7), ਮਿਡ ਸੈੰਟਰਲ (5) ,ਵੈਲਿੰਗਟਨ (5),ਤਾਰਾਨਾਕੀ (1), ਹੱਟ ਵੈਲੀ (12),ਵਾਇਰਾਰਾਪਾ (2)ਅਤੇ ਸਦਰਨ (13) ਕੇਸ ਦਰਜ ਕੀਤੇ ਗਏ ਹਨ ।

ਇੱਕ ਪਾਸੇ ਜਿੱਥੇ ਸਰਕਾਰ ਵੱਲੋੰ 27 ਤਰੀਕ ਤੋੰ ਪਹਿਲੇ ਪੜਾਅ ਦੇ ਤਹਿਤ ਬਾਰਡਰ ਖੋਲ੍ਹਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ,ਉਥੇ ਦੂਜੇ ਪਾਸੇ ਹਰ ਰੋਜ ਵੱਧ ਰਹੇ ਕੇਸ ਸਰਕਾਰ ਤੇ ਸਿਹਤ ਵਿਭਾਗ ਦੀਆਂ ਮੁਸ਼ਕਿਲਾਂ ਵਧਾ ਸਕਦੇ ਹਨ