Home » ਕੈਲੀਫੋਰਨੀਆ ਚ’ ਲੁਟੇਰੇ ਨੇ ਲੁੱਟ ਦੋਰਾਨ ਪੰਜਾਬੀ ਸਟੋਰ ਮਾਲਕ ਦੀ ਗੋਲੀ ਮਾਰ ਕੇ ਕੀਤੀ ਹੱਤਿਆ…
Home Page News World World News

ਕੈਲੀਫੋਰਨੀਆ ਚ’ ਲੁਟੇਰੇ ਨੇ ਲੁੱਟ ਦੋਰਾਨ ਪੰਜਾਬੀ ਸਟੋਰ ਮਾਲਕ ਦੀ ਗੋਲੀ ਮਾਰ ਕੇ ਕੀਤੀ ਹੱਤਿਆ…

Spread the news

ਨਿਊਯਾਰਕ— ਬੀਤੇਂ ਦਿਨੀ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਸ਼ਹਿਰ ਬੇਨੀਸੀਆ ਵਿਖੇਂ ਰੋਜ਼ ਮਾਰਕੀਟ ਵਿਖੇਂ ਸਥਿੱਤ ਇਕ ਪੰਜਾਬੀ ਸਟੋਰ ਮਾਲਿਕ ਬਹਾਦਰ ਸਿੰਘ ਦੀ ਇਕ ਲੁਟੇਰੇ ਨੇ ਲੁੱਟ ਨੂੰ ਅੰਜਾਮ ਦੇ ਕਿ ਉਸ ਨੂੰ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਪੁਲਸ ਦਾ ਕਹਿਣਾ ਹੈ ਕਿ ਬਹਾਦਰ ਸਿੰਘ ਦੀ ਲੰਘੇ ਮੰਗਲਵਾਰ ਦੀ ਰਾਤ ਸਟੋਰ ‘ਤੇ ਰਾਤ 10:00 ਵਜੇ ਦੇ ਕਰੀਬ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਸਟੋਰ ਦੇ ਮੇਨ ਦਰਵਾਜ਼ੇ ਦੇ ਕਾਰੋਬਾਰੀ ਮਾਲਕ ਦੀ ਇਹ ਨਿਗਰਾਨੀ ਵੀਡੀਓ ਸਟੋਰ ਤੋਂ ਭੱਜਦੇ ਕਾਲੇ ਰੰਗ ਦੇ ਕੱਪੜੇ ਪਹਿਨੇ ਸ਼ੱਕੀ ਕਾਤਲ ਨੂੰ ਦਿਖਾਉਂਦੀ ਹੈ।ਮ੍ਰਿਤਕ ਦਾ ਪੰਜਾਬ ਤੋ ਪਿਛੋਕੜ ਪਿੰਡ ਸਕੋਹਪੁਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੱਸਿਆ ਜਾਂਦਾ ਹੈ।ਪੁਲਿਸ ਨੇ ਨਿਗਰਾਨੀ ਵੀਡੀਉ ਰਾਹੀ ਬਹਾਦਰ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰਕੇ ਭੱਜਦੇ ਹੋਏ ਇਕ ਨੋਜਵਾਨ ਨੂੰ ਦੇਖਿਆ, ਪੁਲਿਸ ਨੇ ਕੁਝ ਸਮੇਂ ਬਾਅਦ ਕਤਲ, ਦੀ ਸਾਜ਼ਿਸ਼ ਅਤੇ ਲੁੱਟ ਨੂੰ ਅੰਜਾਮ ਦੇਣ ਵਾਲੇ ਇਕ ਨੋਜਵਾਨ ਜਿਸ ਦਾ ਨਾਂ ਨਾਜ਼ਲ ਮਾਰਕੁਇਸ ਡੁਬਿਊਸਨ 21 ਸਾਲਾ ਨੂੰ ਗਿਫਤਾਰ ਕੀਤਾ ਹੈ। ਜਿਸ ਨੇ ਲੁੱਟ ਦੇ ਨਾਲ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।