Home » ਜਾਣੋ ਕਦੋ ਖੇਡਿਆ ਗਿਆ ਸੀ ਦੁਨੀਆ ਦਾ ਪਹਿਲਾ ਕ੍ਰਿਕਟ ਮੈਚ…
Home Page News Sports Sports World Sports

ਜਾਣੋ ਕਦੋ ਖੇਡਿਆ ਗਿਆ ਸੀ ਦੁਨੀਆ ਦਾ ਪਹਿਲਾ ਕ੍ਰਿਕਟ ਮੈਚ…

Spread the news

ਕ੍ਰਿਕਟ ਇੱਕ ਅਜਿਹੀ ਖੇਡ ਹੈ ਜੋ ਅੰਗਰੇਜ਼ਾਂ ਦੀ ਦੇਣ ਹੈ, ਪਰ ਇਸ ਖੇਡ ਪ੍ਰਤੀ ਸਭ ਤੋਂ ਜ਼ਿਆਦਾ ਜਨੂੰਨ ਭਾਰਤ ‘ਚ ਦੇਖਿਆ ਜਾਂਦਾ ਹੈ। ਖ਼ੈਰ ਅੱਜ ਅਸੀਂ ਦੁਨੀਆ ਦੇ ਪਹਿਲੇ ਮੈਚ ਦੀ ਗੱਲ ਕਰਾਂਗੇ। ਦੁਨੀਆ ਦਾ ਸਭ ਤੋਂ ਪਹਿਲਾ ਖੇਡਿਆ ਗਿਆ ਮੈਚ ‘ਟੈਸਟ ਮੈਚ’ ਸੀ, ਜੋ 1877 ‘ਚ 15 ਤੋਂ 19 ਮਾਰਚ ਤੱਕ ਮੈਲਬੌਰਨ ਕ੍ਰਿਕਟ ਸਟੇਡੀਅਮ ‘ਚ ਖੇਡਿਆ ਗਿਆ। ਦੁਨੀਆ ਦਾ ਪਹਿਲਾ ਆਫੀਸ਼ੀਅਲ ਟੈਸਟ ਮੈਚ ਇੰਗਲੈਂਡ ਤੇ ਆਸਟ੍ਰੇਲੀਆ ਦਰਮਿਆਨ ਹੋਇਆ। ਇਸ ਮੈਚ ‘ਚ ਆਸਟ੍ਰੇਲੀਆ ਨੇ ਕ੍ਰਿਕਟ ਦੇ ਜਨਮਦਾਤਾ ਇੰਗਲੈਂਡ ਨੂੰ 45 ਦੌੜਾਂ ਨਾਲ ਹਰਾਇਆ ਸੀ।

ਰਿਪੋਰਟ ਅਨੁਸਾਰ ਦੁਨੀਆ ਦਾ ਪਹਿਲਾ ਮੈਚ ਬੜੇ ਹੀ ਦਿਲਚਸਪ ਢੰਗ ਨਾਲ ਖੇਡਿਆ ਗਿਆ। ਇਸ ਮੈਚ ਦੀ ਕੋਈ ਸਮਾਂ-ਸੀਮਾ ਨਹੀਂ ਸੀ ਯਾਨੀ ਮੈਚ ਪੂਰਾ ਹੋਣਾ ਚਾਹੀਦਾ ਹੈ ਭਾਵੇਂ ਜਿੰਨੇ ਮਰਜ਼ੀ ਦਿਨ ਲੱਗ ਜਾਣ, ਪਰ ਸ਼ਰਤ ਇਹ ਸੀ ਕਿ ਦੋਵੇਂ ਟੀਮਾਂ ਨੂੰ ਦੋ-ਦੋ ਪਾਰੀਆਂ ਖੇਡਣੀਆਂ ਜ਼ਰੂਰੀ ਸਨ। ਮੈਚ 4 ਦਿਨ ਖੇਡਿਆ ਗਿਆ ਪਰ ਨਤੀਜਾ ਪੰਜਵੇਂ ਦਿਨ ਹੀ ਆਇਆ, ਕਿਉਂਕਿ ਚੌਥੇ ਦਿਨ ਦੋਵੇਂ ਟੀਮਾਂ ਨੇ ਆਰਾਮ ਕੀਤਾ ਸੀ।

ਪਹਿਲੇ ਇੰਟਰਨੈਸ਼ਨਲ ਕ੍ਰਿਕਟ ਮੈਚ ਲਈ ਆਸਟ੍ਰੇਲੀਆ ਨੇ ਟਾਸ ਜਿੱਤ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ। ਪਹਿਲੀ ਪਾਰੀ ‘ਚ ਆਸਟ੍ਰੇਲੀਆ 245 ਦੌੜਾਂ ਤੇ ਇੰਗਲੈਂਡ 196 ਦੌੜਾਂ ‘ਤੇ ਆਲ-ਆਊਟ ਹੋ ਗਈ। ਇਸ ਤਰ੍ਹਾਂ ਆਸਟ੍ਰੇਲੀਆ ਨੂੰ 49 ਦੌੜਾਂ ਦੀ ਵਾਧੂ ਲੀਡ ਮਿਲ ਗਈ ਤੇ ਨਾਲ ਹੀ ਦੂਸਰੀ ਪਾਰੀ ‘ਚ ਕੰਗਾਰੂਆਂ ਦੀ ਟੀਮ ਨੇ 104 ਦੌੜਾਂ ਬਣਾਈਆਂ। ਹੁਣ ਇੰਗਲੈਂਡ ਦੀ ਟੀਮ ਨੂੰ ਜਿੱਤਣ ਲਈ 154 ਦੌੜਾਂ ਦੀ ਜ਼ਰੂਰਤ ਸੀ ਪਰ ਦੂਸਰੀ ਪਾਰੀ ‘ਚ ਇੰਗਲੈਂਡ ਦੀ ਟੀਮ ਮਹਿਜ਼ 108 ਦੌੜਾਂ ਬਣਾ ਕੇ ਆਊਟ ਹੋ ਗਈ। ਇਸੇ ਤਰ੍ਹਾਂ ਆਸਟ੍ਰੇਲੀਆ ਨੇ ਇੰਗਲੈਂਡ ਨੂੰ ਪਹਿਲੇ ਇੰਟਰਨੈਸ਼ਨਲ ਟੈਸਟ ਮੈਚ ‘ਚ 45 ਦੌੜਾਂ ਨਾਲ ਮਾਤ ਦਿੱਤੀ।