Home » ਰਾਣਾ ਗੁਰਜੀਤ ਸਿੰਘ ਦੇ ਬੇਟੇ ਨੂੰ ਸਪੀਕਰ ਨੇ ਕੱਢਿਆ ਵਿਧਾਨਸਭਾ ਸੈਸ਼ਨ‘ਚੋਂ ਬਾਹਰ…
Home Page News • India • India News

ਰਾਣਾ ਗੁਰਜੀਤ ਸਿੰਘ ਦੇ ਬੇਟੇ ਨੂੰ ਸਪੀਕਰ ਨੇ ਕੱਢਿਆ ਵਿਧਾਨਸਭਾ ਸੈਸ਼ਨ‘ਚੋਂ ਬਾਹਰ…

Spread the news

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਵਿੱਚ ਚੰਡੀਗੜ੍ਹ ਪੰਜਾਬ ਨੂੰ ਦੇਣ ਦਾ ਪ੍ਰਸਤਾਵ ਪੇਸ਼ ਕੀਤਾ। ਇਸ ਤੋਂ ਬਾਅਦ ਪ੍ਰਸਤਾਵ ‘ਤੇ ਚਰਚਾ ਹੋ ਰਹੀ ਹੈ। ਇਸ ਦੌਰਾਨ ਸਦਨ ‘ਚ ਭਾਰੀ ਹੰਗਾਮਾ ਹੋਇਆ ਹੈ ਅਖੀਰ ਜਦੋਂ ਸੀਐਮ ਭਗਵੰਤ ਮਾਨ ਨੇ ਬੋਲਣਾ ਸ਼ੁਰੂ ਕੀਤਾ ਤਾਂ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਰਾਣਾ ਇੰਦਰ ਪ੍ਰਤਾਪ ਨੇ ਬੋਲਣਾ ਸ਼ੁਰੂ ਕਰ ਦਿੱਤਾ। ਉਹ ਪ੍ਰਸਤਾਵ ਦੇ ਖਿਲਾਫ ਹਾਈਵੇਅ ਦਾ ਮੁੱਦਾ ਉਠਾ ਰਹੇ ਸਨ। ਇਸ ਦੇ ਮੱਦੇਨਜ਼ਰ ਸਪੀਕਰ ਕੁਲਤਾਰ ਸਧਵਾਂ ਨੇ ਵਿਧਾਇਕ ਨੂੰ ਬਾਹਰ ਕੱਢ ਦਿੱਤਾ।