Home » ਸਰਕਾਰੀ ਬੰਗਲਿਆਂ ‘ਚੋਂ ਗਾਇਬ ਸਾਮਾਨ ‘ਤੇ ਮਨਪ੍ਰੀਤ ਬਾਦਲ ਨੇ ਭੁਗਤਾਨ ਦੇ ਪੇਸ਼ ਕੀਤੇ ਸਬੂਤ
Home Page News India India News

ਸਰਕਾਰੀ ਬੰਗਲਿਆਂ ‘ਚੋਂ ਗਾਇਬ ਸਾਮਾਨ ‘ਤੇ ਮਨਪ੍ਰੀਤ ਬਾਦਲ ਨੇ ਭੁਗਤਾਨ ਦੇ ਪੇਸ਼ ਕੀਤੇ ਸਬੂਤ

Spread the news

ਚੰਡੀਗੜ੍ਹ: ਪੰਜਾਬ ‘ਚ ਸਰਕਾਰੀ ਬੰਗਲਿਆਂ ਵਿੱਚੋਂ ਸਾਮਾਨ ਗਾਇਬ ਹੋਣ ਦਾ ਮੁੱਦਾ ਭਖ਼ਦਾ ਜਾ ਰਿਹਾ ਹੈ। ਮੀਡੀਆ ਵਿੱਚ ਵੀ ਸਰਕਾਰੀ ਰਿਹਾਇਸ਼ਾਂ ਵਿਚੋਂ ਸਾਮਾਨ ਗਾਇਬ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੀਆਂ ਚਰਚਾਵਾਂ ਹਨ। ਇਹ ਵੀ ਕਿਹਾ ਗਿਆ ਹੈ ਕਿ ਸਰਕਾਰੀ ਰਿਹਾਇਸ਼ਾਂ ਵਿਚੋਂ ਕਾਂਗਰਸੀ ਮੰਤਰੀਆਂ ਵੱਲੋਂ ਬਿਨਾਂ ਭੁਗਤਾਨ ਕੀਤਿਆਂ ਹੀ ਇਹ ਲੱਖਾਂ ਰੁਪਏ ਦੀਆਂ ਕੀਮਤੀ ਵਸਤਾਂ ਚੁੱਕ ਲਿਜਾਈਆਂ ਗਈਆਂ ਹਨ। ਹਾਲਾਂਕਿ, ਇਸ ਮਾਮਲੇ ਵਿੱਚ ਕਾਂਗਰਸ ਦੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਨਾਂਅ ਆਉਣ ‘ਤੇ ਇਸ ਨੂੰ ਨਿਰਾਧਾਰ ਦੱਸਦਿਆਂ ਕਿਹਾ ਹੈ ਕਿ ਉਨ੍ਹਾਂ ਨੇ ਜੋ ਵੀ ਸਾਮਾਨ ਲਿਆ ਹੈ, ਉਹ 15 ਸਾਲ ਪੁਰਾਣਾ ਹੈ ਅਤੇ ਇਸਦਾ ਭੁਗਤਾਨ ਕਰ ਕੀਤਾ ਹੋਇਆ ਹੈ। ਦੱਸ ਦੇਈਏ ਕਿ ਪੰਜਾਬ ਦੇ ਲੋਕ ਨਿਰਮਾਣ ਵਿਭਾਗ (PUDA) ਨੇ 24 ਮਾਰਚ ਨੂੰ ਆਪਣੀ ਇੱਕ ਰਿਪੋਰਟ ਦੇ ਆਧਾਰ ‘ਤੇ ਵਿਧਾਨ ਸਭਾ ਸਕੱਤਰ ਨੂੰ ਪੱਤਰ ਲਿਖ ਕੇ ਇਸ ਦੀ ਸ਼ਿਕਾਇਤ ਕੀਤੀ ਹੈ, ਜਿਸ ਵਿੱਚ ਸਰਕਾਰੀ ਕਮਰਿਆਂ ਵਿੱਚ ਫਰਨੀਚਰ ਤੋਂ ਇਲਾਵਾ ਬਿਜਲੀ ਦੀਆਂ ਵਸਤੂਆਂ ਨਾ ਹੋਣ ਦੀਆਂ ਸ਼ਿਕਾਇਤਾਂ ਕੀਤੀਆਂ ਗਈਆਂ ਹਨ। ਇਨ੍ਹਾਂ ਵਸਤਾਂ ਵਿੱਚ ਐਲ.ਈ.ਡੀ., ਡਾਇਨਿੰਗ ਟੇਬਲ, ਫਰਿੱਜ, ਕੁਰਸੀਆਂ, ਸੋਫੇ, ਪੱਖੇ ਸ਼ਾਮਲ ਹਨ।ਸਰਕਾਰੀ ਕੋਠੀਆਂ ਵਿੱਚੋਂ ਸਾਮਾਨ ਗਾਇਬ ਹੋਣ ‘ਤੇ ਮਨਪ੍ਰੀਤ ਸਿੰਘ ਬਾਦਲ ਵੱਲੋਂ ਉਨ੍ਹਾਂ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਖ਼ਬਰ ਝੂਠੀ ਹੈ ਕਿ ਉਨ੍ਹਾਂ ਵੱਲੋਂ ਚੀਜ਼ਾਂ ਚੁੱਕੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਅਸਲ ਵਿੱਚ ਇਹ ਵਸਤੂਆਂ 15 ਸਾਲ ਪੁਰਾਣੀਆਂ ਹਨ ਅਤੇ ਅਸੀਂ ਇਨ੍ਹਾਂ ਨੂੰ 2007 ਦੀ ਸਰਕਾਰ ਵੇਲੇ ਇਸ ਘਰ ਵਿੱਚ ਪਿਛਲੇ ਸਮੇਂ ਦੌਰਾਨ ਬਣਾਇਆ ਸੀ।