Home » ਨਿਊਜੀਲੈਂਡ ਦੀ ਪੀ ਐਮ ਨੇ ਵਿਸਾਖੀ ਮੌਕੇ ਦਿੱਤੀ ਵਧਾਈ…
Home Page News • New Zealand Local News • NewZealand

ਨਿਊਜੀਲੈਂਡ ਦੀ ਪੀ ਐਮ ਨੇ ਵਿਸਾਖੀ ਮੌਕੇ ਦਿੱਤੀ ਵਧਾਈ…

Spread the news

ਆਕਲੈਂਡ (ਹਰਮੀਕ ਸਿੰਘ)-ਦੁਨੀਆਂ ਭਰ ‘ਚ ਵਸੇ ਸਿੱਖ ਵਿਸਾਖੀ ਦਾ ਪਵਿੱਤਰ ਤਿਉਹਾਰ ਬੜੀ ਧੂਮਧਾਮ ਨਾਲ ਮਨਾਉਂਦੇ ਹਨ ਅਤੇ ਪੰਜਾਬੀ ਦੁਨੀਆਂ ਭਰ ਵਿੱਚ ਜਿਥੇ ਵੀ ਗਏ ਨੇ ਉਹਨਾਂ ਆਪਣੀ ਮਿਹਨਤ ਨਾਲ ਕਾਮਯਾਬੀਆਂ ਦੇ ਝੰਡੇ ਗੱਡੇ ਨੇ ।


ਵਿਸਾਖੀ ਦੇ ਪਵਿੱਤਰ ਤਿਉਹਾਰ ਮੌਕੇ ਨਿਊਜੀਲੈਡ ਦੀ ਪ੍ਰਧਾਨ ਮੰਤਰੀ ਜਸਿੰਡਾ ਅਰਡਨ , ਅਪੋਜੀਸ਼ਨ ਲੀਡਰ ਕ੍ਰਿਸਟੋਫਰ ਲਕਸਨ ਅਤੇ ਖੇਤਰੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਵੀਡੀਉ ਮੈਸੇਜ ਜਾਰੀ ਕਰ ਸਭ ਨੇ ਸਿੱਖ ਭਾਈਚਾਰੇ ਦੇ ਦੇਸ਼ ਅਤੇ ਬਾਕੀ ਕਮਿਊਨੀਟੀਆਂ ਪ੍ਰਤੀ ਯੋਗਦਾਨ ਨੂੰ ਯਾਦ ਕਰਦਿਆ ਸਿੱਖ ਸੰਗਤ ਨੂੰ ਵਧਾਈ ਦਿੱਤੀ ਗਈ ਹੈ ।
ਸਭ ਲੀਡਰਾਂ ਵੱਲੋ ਜਿਥੇ ਨਿਊਜੀਲੈਂਡ ਦੇ ਗੁਰੂ ਘਰਾਂ ਵਲੋ ਕਰੋਨਾ ਦੀ ਮਾਰ ਚ ਕੀਤੀ ਸੇਵਾ ਲਈ ਕੀਤਾ ਵਿਸ਼ੇਸ਼ ਧੰਨਵਾਦ ਉੱਥੇ ਹੀ ਸਭ ਪ੍ਰਬੰਧਕ ਕਮੇਟੀਆਂ ਨੇ ਸਾਂਝੇ ਰੂਪ ਚ ਵਧਾਈ ਸੰਦੇਸ਼ ਭੇਜਣ ਵਾਲੇ ਸਾਰੇ ਲੀਡਰਾਂ ਦਾ ਕੀਤਾ ਧੰਨਵਾਦ । ਸੁਪਰੀਮ ਸਿੱਖ ਸੁਸਾਇਟੀ ਨਿਊਜੀਲੈਂਡ ਨੇ ਕੀਤਾ ਸੀ ਪ੍ਰਧਾਨ ਮੰਤਰੀ ਨਾਲ ਰਾਬਤਾ ।