Home » ਪਾਪਾਕੁਰਾ ‘ਚ ਮਿਲੀ ਇੱਕ ਔਰਤ ਦੀ ਲਾਸ਼ ਪੁਲਿਸ ਵੱਲੋਂ ਜਾਂਚ ਜਾਰੀ…
Home Page News • New Zealand Local News • NewZealand

ਪਾਪਾਕੁਰਾ ‘ਚ ਮਿਲੀ ਇੱਕ ਔਰਤ ਦੀ ਲਾਸ਼ ਪੁਲਿਸ ਵੱਲੋਂ ਜਾਂਚ ਜਾਰੀ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਆਕਲੈਂਡ ਦੇ ਉਪਨਗਰ ਪਾਪਾਕੁਰਾ ਵਿੱਚ ਵੀਰਵਾਰ ਸਵੇਰੇ ਇੱਕ ਔਰਤ ਦੀ ਲਾਸ਼ ਮਿਲਣ ਤੋਂ ਬਾਅਦ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।ਪੁਲਿਸ ਵੱਲੋਂ ਇਹ ਜਾਂਚ ਅੱਜ ਸਵੇਰੇ 8 ਵਜੇ ਦੇ ਕਰੀਬ ਹਾਰਪਰ ਸਟਰੀਟ ਦੇ ਇੱਕ ਪਤੇ ‘ਤੇ ਅਰੰਭ ਕੀਤੀ ਗਈ।ਪੁਲਿਸ ਦਾ ਕਹਿਣਾ ਹੈ ਕਿ ਉਹ ਮੌਤ ਨੂੰ “ਅਣਪਛਾਤੀ” ਮੰਨ ਰਹੇ ਹਨ ਅਤੇ ਸੀਨ ਦੀ ਜਾਂਚ ਕਰਨਗੇ ਅਤੇ ਉਸ ਤੋ ਬਾਅਦ ਵਿੱਚ ਪੋਸਟਮਾਰਟਮ ਕਰਵਾਇਆ ਜਾਵੇਗਾ।