ਨਿਊਜ਼ੀਲੈਂਡ ਦੇ ਡਾਇਰੈਕਟਰ ਜਨਰਲ ਆਫ ਹੈਲਥ ਡਾਕਟਰ ਐਸ਼ਲੇ ਬਲੂਮਫਿਲਡ ਨੇ ਦਾਅਵਾ ਕੀਤਾ ਹੈ ਕਿ ਦੇਸ਼ ‘ਚ ਸੈਂਕੜੇ ਅਜਿਹੇ ਲੋਕ ਹਨ ਜੋ ਕੋਵਿਡ 19 ਹੋਣ ਦੇ ਬਾਵਜੂਦ ਵੀ ਮਨਿਸਟਰੀ ਆਫ ਹੈਲਥ ਨੂੰ ਇਸ ਸਬੰਧੀ ਜਾਣਕਾਰੀ ਨਹੀਂ ਦਿੰਦੇ ।ਉਨ੍ਹਾਂ ਆਖਿਆ ਕਿ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਕੋਵਿਡ ਦੇ ਲੱਛਣ ਹੋਣ ਦੇ ਬਾਵਜੂਦ ਵੀ ਟੈਸਟ ਨਹੀਂ ਕਰਵਾਉਂਦੇ ਤੇ ਸੈੰਕੜੇ ਅਜਿਹੇ ਹਨ ਜੋ ਘਰ ‘ਚ ਕੋਵਿਡ ਟੈਸਟ ਕਰਦੇ ਨੇ ਤੇ ਪਾਜਿਟਿਵ ਹੋਣ ਤੇ ਹੈਲਥ ਵਿਭਾਗ ਨੂੰ ਨਹੀੰ ਦੱਸਦੇ ,ਜਿਸਦੇ ਚੱਲਦੇ ਅਸੀੰ ਮੰਨ ਸਕਦੇ ਹਾਂ ਕਿ ਨਿਊਜ਼ੀਲੈਂਡ ‘ਚ ਕੋਵਿਡ ਦੇ ਕੇਸ ਰਿਕਾਰਡ ਕੀਤੇ ਗਏ ਅੰਕੜਿਆਂ ਤੋੰ ਜਿਆਦਾ ਹਨ
ਮਨਿਸਟਰੀ ਆਫ ਹੈਲਥ ਵੱਲੋੰ ਮਿਲੀ ਜਾਣਕਾਰੀ ਮੁਤਾਬਿਕ ਅੱਜ ਨਿਊਜ਼ੀਲੈਂਡ ‘ਚ ਕੋਵਿਡ ਨਾਲ 29 ਮੌਤਾਂ ਰਿਕਾਰਡ ਕੀਤੀਆਂ ਗਈਆਂ ਹਨ ।ਉਥੇ ਹੀ ਨਿਊਜ਼ੀਲੈਂਡ ਭਰ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ ਦੇ 7441 ਨਵੇੰ ਮਾਮਲੇ ਦਰਜ ਕੀਤੇ ਗਏ ਹਨ ।ਇਸ ਦੇ ਨਾਲ ਹੀ 398 ਲੋਕ ਅਜੇ ਵੀ ਕੋਵਿਡ ਗ੍ਰਸਤ ਹੋਣ ਦੇ ਚੱਲਦੇ ਵੱਖ ਵੱਖ ਹਸਪਤਾਲਾਂ ‘ਚ ਦਾਖਿਲ ਹਨ ,ਜਿੰਨ੍ਹਾਂ ਵਿੱਚੋੰ 6 ਦੀ ਹਾਲਤ ਚਿੰਤਾਜਨਕ ਦੱਸੀ ਜਾ ਰਹੀ ਹੈ ।