Home » ਬੇਅ ਆਫ਼ ਪਲੈਂਟੀ ਸਪੋਰਟਸ ਐਂਡ ਕਲਚਰਲ ਕਲੱਬ ਕਰਵਾਇਆਂ ਗਿਆ ਵਾਲੀਵਾਲ ਟੂਰਨਾਮੈਂਟ…
Home Page News • New Zealand Local News • NewZealand • Sports • Sports

ਬੇਅ ਆਫ਼ ਪਲੈਂਟੀ ਸਪੋਰਟਸ ਐਂਡ ਕਲਚਰਲ ਕਲੱਬ ਕਰਵਾਇਆਂ ਗਿਆ ਵਾਲੀਵਾਲ ਟੂਰਨਾਮੈਂਟ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)-ਬੇਅ ਆਫ਼ ਪਲੈਂਟੀ ਸਪੋਰਟਸ ਐਂਡ ਕਲਚਰਲ ਕਲੱਬ ਟੌਰੰਗਾ ਵੱਲੋਂ ਬੀਤੇ ਕੱਲ ਵਾਲੀਬਾਲ ਟੂਰਨਾਮੈਂਟ ਕਰਵਾਇਆਂ ਗਿਆ। ਏਕੂਨਜ਼ ਕਾਲਜ, ਪਇਸ ਪਾ ਰੋਡ ਟੌਰੰਗਾ ਵਿਖੇ ਕਰਵਾਏ ਗਏ ਇਸ ਟੂਰਨਾਮੈਂਟ ਵਿੱਚ ਪੂਰੇ ਨਿਊਜ਼ੀਲੈਂਡ ਭਰ ਤੋ ਵਾਲੀਵਾਲ ਦੀਆਂ 16 ਟੀਮਾਂ ਨੇ ਹਿੱਸਾ ਲਿਆਂ।

ਪੂਰਾ ਦਿਨ ਚੱਲੇ ਫ਼ਸਵੇ ਮੁਕਾਬਲਿਆਂ ਵਿੱਚ ਕਲਗੀਧਰ ਲਾਇਨਸ ਦੀ ਟੀਮ ਬਾਜ਼ੀ ਮਾਰੀ ਅਤੇ ਬੇਅ ਆਫ਼ ਪਲੈਂਟੀ ਦੂਜੇ ਨੰਬਰ ਤੇ ਰਹੀ।ਟੂਰਨਾਮੈਂਟ ਸਬੰਧੀ ਜਾਣਕਾਰੀ ਦਿੰਦਿਆ ਚਰਨਜੀਤ ਸਿੰਘ ਦੁੱਲਾ ਹੋਰਾਂ ਦੱਸਿਆ ਕਿ ਜਿੱਥੇ ਇਸ ਟੂਰਨਾਮੈਂਟ ਵਿੱਚ ਪੂਰੇ ਨਿਊਜ਼ੀਲੈਂਡ ਤੋ ਟੀਮਾਂ ਨੇ ਹਿੱਸਾਂ ਲਿਆ ਉੱਥੇ ਹੀ ਖੇਡ ਪ੍ਰੇਮੀ ਵੀ ਵੱਡੀ ਗਿਣਤੀ ਵਿੱਚ ਪਹੁੰਚੇ ਇਸ ਮੌਕੇ ਖਾਣ-ਪੀਣ ਦੇ ਵਧੀਆਂ ਪ੍ਰਬੰਧ ਕੀਤਾ ਗਿਆਂ ਸੀ ਉਹਨਾਂ ਦੱਸਿਆਂ ਕੇ ਅਕੂਤਬਰ ਮਹੀਨੇ ਵੱਡਾ ਖੇਡ ਮੇਲਾਂ ਕਰਵਾਇਆਂ ਜਾ ਰਿਹਾ ਹੈ ਜਿਸ ਦੀਆ ਤਿਆਰੀਆਂ ਕਲੱਬ ਵੱਲੋਂ ਅਰੰਭ ਦਿੱਤੀਆਂ ਗਈਆਂ ਹਨ।