Home » ਟਾਕਾਨੀਨੀ ਵਿੱਚ ਚੋਰਾਂ ਨੇ ਲੁੱਟੀਆਂ ਦੁਕਾਨਾਂ,ਪੁਲਿਸ ਨੇ ਦੋ ਵਿਅਕਤੀਆਂ ਨੂੰ ਪੁੱਛਗਿੱਛ ਲਈ ਲਿਆਂ ਹਿਰਾਸਤ ਵਿੱਚ…
Home Page News • New Zealand Local News • NewZealand

ਟਾਕਾਨੀਨੀ ਵਿੱਚ ਚੋਰਾਂ ਨੇ ਲੁੱਟੀਆਂ ਦੁਕਾਨਾਂ,ਪੁਲਿਸ ਨੇ ਦੋ ਵਿਅਕਤੀਆਂ ਨੂੰ ਪੁੱਛਗਿੱਛ ਲਈ ਲਿਆਂ ਹਿਰਾਸਤ ਵਿੱਚ…

Spread the news

ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ)ਨਿਊਜੀਲੈਂਡ ‘ਚ ਪਿਛਲੇ ਕੁਝ ਸਮੇਂ ਤੋ ਹੋ ਰਹੀਆਂ ਚੋਰੀਆਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀ ਲੈ ਰਿਹਾ ਬੀਤੇ ਕੁੱਝ ਹਫਤਿਆਂ ਤੋ ਹਰ ਰਾਤ ਲਗਾਤਾਰ ਚੋਰੀਆਂ ਹੋ ਰਹੀਆਂ ਹਨ।ਇਸੇ ਤਰਾਂ ਬੀਤੀ ਰਾਤ ਦੱਖਣੀ ਆਕਲੈਂਡ ਦੇ ਇਲਾਕੇ ਟਾਕਾਨੀਨੀ ਵਿਖੇ ਦੋ ਦੁਕਾਨਾਂ ਤੇ ਚੋਰੀ ਹੋਣ ਦੀ ਘਟਨਾਂ ਵਾਪਰੀ ਜਿਨਾਂ ਵਿੱਚ ਇੱਕ ਵੋਡਾਫੋਨ ਕੰਪਨੀ ਦਾ ਸਟੋਰ ਅਤੇ ਇੱਕ ਸ਼ਰਾਬ ਦਾ ਠੇਕਾਂ ਚੋਰਾਂ ਵੱਲੋਂ ਲੁਟਿਆਂ ਗਿਆਂ ਇਹ ਘਟਨਾਂ ਰਾਤ 2 ਵਜੇ ਦੇ ਕਰੀਬ ਵਾਪਰੀ ਦੱਸੀ ਜਾ ਰਹੀ ਹੈ।ਪੁਲਿਸ ਦਾ ਕਹਿਣਾ ਹੈ ਕਿ ਇਸ ਘਟਨਾਂ ਦੌਰਾਨ ਵਰਤੀ ਗਈ ਗੱਡੀ ਨੂੰ ਪੁਲਿਸ ਨੇ ਥੋੜ੍ਹੀ ਦੇਰ ਬਾਅਦ ਕਲਿੰਨਡਨ ਪਾਰਕ ਦੇ ਪਤੇ ਤੋਂ ਲੱਭ ਲਿਆ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਸਬੰਧੀ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਜਿਨਾਂ ਤੋ ਪੁੱਛਗਿੱਛ ਕੀਤੀ ਜਾ ਰਹੀ ਹੈ।