Home » ਰੋਟੋਰੂਆ ਨਜ਼ਦੀਕ ਹੋਏ ਇਕ ਸੜਕ ਹਾਦਸੇ ਕਾਰਨ 300 ਘਰਾਂ ਦੀ ਬਿਜਲੀ ਗੁੱਲ…
Home Page News • New Zealand Local News • NewZealand

ਰੋਟੋਰੂਆ ਨਜ਼ਦੀਕ ਹੋਏ ਇਕ ਸੜਕ ਹਾਦਸੇ ਕਾਰਨ 300 ਘਰਾਂ ਦੀ ਬਿਜਲੀ ਗੁੱਲ…

Spread the news

ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ) ਵੀਰਵਾਰ ਸਵੇਰੇ ਸਟੇਟ ਹਾਈਵੇਅ 38 ‘ਤੇ ਦੋ ਟਰੱਕਾਂ ਅਤੇ ਇਕ ਹੋਰ ਵਾਹਨ ਵਿਚਕਾਰ ਹੋਏ ਹਾਦਸੇ ਕਾਰਨ ਲਗਭਗ 300 ਰੋਟੋਰੂਆ ਘਰਾਂ ਦੀ ਬਿਜਲੀ ਗੁੱਲ ਹੋ ਗਈ। ਹਾਦਸੇ ਦੀ ਸੂਚਨਾ ਪੁਲਿਸ ਨੂੰ ਸਵੇਰੇ 4 ਵਜੇ ਦੇ ਕਰੀਬ ਮਿਲੀ ਇਸ ਹਾਦਸੇ ਵਿੱਚ ਤਿੰਨ ਲੋਕਾਂ ਨੂੰ ਮਾਮੂਲੀ ਤੋਂ ਦਰਮਿਆਨੀ ਸੱਟਾਂ ਲੱਗੀਆਂ ਅਤੇ ਇੱਕ ਵਿਅਕਤੀ ਨੂੰ ਰੋਟੋਰੂਆ ਹਸਪਤਾਲ ਲਿਜਾਇਆ ਗਿਆ।ਪਾਵਰ ਸਪਲਾਈ ਨੂੰ ਠੀਕ ਕਰ ਰਹੀ ਟੀਮ ਦਾ ਅਨੁਮਾਨ ਹੈ ਕਿ ਸਪਲਾਈ ਦੁਪਹਿਰ ਤੱਕ ਵਾਪਸ ਆ ਜਾਵੇਗੀ।