Home » ਸਿਮਰਨਜੀਤ ਸਿੰਘ ਮਾਨ ਲੜਨਗੇ ਸੰਗਰੂਰ ਪਾਰਲੀਮੈਂਟ ਦੀ ਜਿਮਨੀ ਚੋਣ…
Home Page News India India News

ਸਿਮਰਨਜੀਤ ਸਿੰਘ ਮਾਨ ਲੜਨਗੇ ਸੰਗਰੂਰ ਪਾਰਲੀਮੈਂਟ ਦੀ ਜਿਮਨੀ ਚੋਣ…

Spread the news

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ ਸਿਮਰਨਜੀਤ ਸਿੰਘ ਮਾਨ ਸੰਗਰੂਰ ਦੀ ਪਾਰਲੀਮੈਂਟ ਜਿਮਨੀ ਚੋਣ ਵਿੱਚ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਰਨਗੇ। ਇਸ ਗੱਲ ਦਾ ਫੈਸਲਾ ਪਿਛਲੇ ਦਿਨੀ ਹੋਈ ਪਾਰਟੀ ਦੀ ਰਾਜਸੀ ਮਾਮਲਿਆਂ ਦੀ ਕਮੇਟੀ (ਪੀ ਏ ਸੀ) ਦੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਹੈ,ਇਸ ਕਮੇਟੀ ਵਿੱਚ ਸਾਮਲ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪ੍ਰੋ ਮਹਿੰਦਰਪਾਲ ਸਿੰਘ, ਮਾਸਟਰ ਕਰਨੈਲ ਸਿੰਘ ਨਾਰੀਕੇ, ਸ. ਗੁਰਸੇਵਕ ਸਿੰਘ ਜਵਾਹਕੇ, ਸ. ਕੁਲਦੀਪ ਸਿੰਘ ਭਾਗੋਵਾਲ, ਸ. ਈਮਾਨ ਸਿੰਘ ਮਾਨ, ਸ. ਗੁਰਜੰਟ ਸਿੰਘ ਕੱਟੂ, ਸ. ਬਹਾਦਰ ਸਿੰਘ ਭਸੌੜ, ਸ. ਹਰਭਜਨ ਸਿੰਘ ਕਸ਼ਮੀਰੀ, ਸ. ਪਰਮਿੰਦਰ ਸਿੰਘ ਬਾਲਿਆਂਵਾਲੀ, ਸ. ਗੁਰਨੈਬ ਸਿੰਘ ਰਾਮਪੁਰਾ, ਸ. ਅੰਮ੍ਰਿਤਪਾਲ ਸਿੰਘ ਛੰਦੜਾਂ, ਹਰਜੀਤ ਸਿੰਘ ਸਜੂਮਾਂ, ਗਗਨਦੀਪ ਸਿੰਘ ਅਤੇ ਜਤਿੰਦਰ ਸਿੰਘ ਥਿੰਦ ਆਦਿ ਆਗੂਆਂ ਨੇ ਹਿੱਸਾਂ ਲਿਆ।
ਇਸ ਮੀਟਿੰਗ ਦੇ ਵੇਰਵੇ ਪ੍ਰੈੱਸ ਨਾਲ ਸਾਂਝੇ ਕਰਦਿਆ ਪਾਰਟੀ ਦੇ ਸਪੈਸ਼ਲ ਸਕੱਤਰ ਗੁਰਜੰਟ ਸਿੰਘ ਕੱਟੂ ਨੇ ਕਿਹਾ ਇਸ ਮੀਟਿੰਗ ਵਿੱਚ ਤੈਅ ਹੋਇਆ ਹੈ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਆਉਣ ਵਾਲੀ ਪਾਰਲੀਮੈਂਟ ਦੀ ਜਿਮਨੀ ਚੌਣ ਲੜਨਗੇ। ਉਨਾਂ ਕਿਹਾ ਪਿਛਲੇ ਫ਼ਰਵਰੀ ਮਹੀਨੇ ਪੰਜਾਬ ਅਸੈਂਬਲੀ ਦੀਆ ਹੋਈਆ ਚੋਣਾਂ ਵਿੱਚ ਪੰਜਾਬ ਦੀ ਵਾਂਗਡੋਰ ਉਨ੍ਹਾ ਹੱਥਾਂ ਵਿੱਚ ਚਲੀ ਗਈ ਹੈ, ਜਿਨ੍ਹਾਂ ਨੂੰ ਕੁੱਝ ਕਰਨ ਤੋਂ ਪਹਿਲਾ ਦਿੱਲੀ ਦੇ ਆਗੂਆ ਦੀ ਸਲਾਹ ਲੈਣੀ ਪੈਦੀ ਹੈ, ਪੰਜਾਬ ਦੀ ਅਸੈਂਬਲੀ ਵਿੱਚ ਪਹਿਲੇ ਵਾਰੀ ਹੋਇਆ ਹੈ ਜਦੋਂ ਪੰਥ ਅਤੇ ਕੌਮ ਦੀ ਗੱਲ ਕਰਨ ਵਾਲਾ ਕੋਈ ਆਗੂ ਨਾ ਹੋਵੇ, ਇਸੇ ਤਰਾਂ ਪਾਰਲੀਮੈਂਟ ਵਿੱਚ ਵੀ ਪੰਥਕ ਮੁੱਦਿਆਂ ਅਤੇ ਪੰਜਾਬ ਦੀ ਅਵਾਜ਼ ਚੁੱਕਣ ਵਾਲਾ ਕੋਈ ਮੈਂਬਰ ਨਹੀਂ ਹੈ ਪੰਜਾਬ ਦੇ ਲੋਕ ਆਪਣੇ ਆਪ ਨੂੰ ਲੁੱਟਿਆ ਮਹਿਸੂਸ ਕਰਦੇ ਹਨ । ਇਸ ਲਈ ਪੰਥਕ ਰਵਾਇਤਾ ਅਤੇ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲੇ ਸ਼ ਮਾਨ ਦਾ ਪਾਰਲੀਮੈਂਟ ਵਿੱਚ ਜਾਣਾ ਜਰੂਰੀ ਬਣ ਗਿਆ ਹੈ।