Home » ਟੈਕਸਾਸ ‘ਚ ਹੋਈ ਗੋਲੀਬਾਰੀ ਦੇ ਦੂਜੇ ਦਿਨ ਸਕੂਲ ਨਜਦੀਕ ਹਥਿਆਰਾਂ ਸਮੇਤ ਇੱਕ ਵਿਦਿਆਰਥੀ ਗ੍ਰਿਫ਼ਤਾਰ
Home Page News World World News

ਟੈਕਸਾਸ ‘ਚ ਹੋਈ ਗੋਲੀਬਾਰੀ ਦੇ ਦੂਜੇ ਦਿਨ ਸਕੂਲ ਨਜਦੀਕ ਹਥਿਆਰਾਂ ਸਮੇਤ ਇੱਕ ਵਿਦਿਆਰਥੀ ਗ੍ਰਿਫ਼ਤਾਰ

Spread the news

ਟੈਕਸਾਸ- ਟੈਕਸਾਸ ਦੇ ਇੱਕ ਸਕੂਲ ‘ਚ ਹੋਈ ਗੋਲੀਬਾਰੀ ‘ਚ ਮੌਤ ਦੇ ਸਦਮੇ ‘ਚੋਂ ਲੋਕ ਬਾਹਰ ਨਹੀਂ ਆਏ ਸਨ ਕਿ ਸਕੂਲ ਦੇ ਬਾਹਰ ਇੱਕ ਵਿਦਿਆਰਥੀ ਹਥਿਆਰਾਂ ਸਮੇਤ ਫੜਿਆ ਗਿਆ। ਇਹ ਘਟਨਾ ਜਾਨਲੇਵਾ ਗੋਲੀਬਾਰੀ ਦੇ ਦੂਜੇ ਦਿਨ ਵਾਪਰੀ, ਇੱਕ ਵਿਦਿਆਰਥੀ ਹਥਿਆਰਾਂ ਸਮੇਤ ਫੜਿਆ ਗਿਆ। ਦੱਸ ਦੇਈਏ ਕਿ ਇੱਕ ਦਿਨ ਪਹਿਲਾਂ ਉਵਾਲਡੇ ਦੇ ਇੱਕ ਸਕੂਲ ਵਿੱਚ ਹੋਈ ਗੋਲੀਬਾਰੀ ਵਿੱਚ 19 ਵਿਦਿਆਰਥੀਆਂ ਅਤੇ ਦੋ ਅਧਿਆਪਕਾਂ ਸਮੇਤ 21 ਲੋਕਾਂ ਦੀ ਮੌਤ ਹੋ ਗਈ ਸੀ। ਇਹ ਘਟਨਾ ਬੁੱਧਵਾਰ ਨੂੰ ਮੀਡੀਆ ‘ਚ ਸਾਹਮਣੇ ਆਈ। ਪੁਲਿਸ ਨੇ ਟੈਕਸਾਸ ਦੇ ਰਿਚਰਡਸਨ ਹਾਈ ਸਕੂਲ ਜਾਂਦੇ ਸਮੇਂ ਇੱਕ ਸ਼ੱਕੀ ਨੂੰ ਰਾਈਫਲ ਸਮੇਤ ਗ੍ਰਿਫਤਾਰ ਕੀਤਾ ਹੈ।