Home » ਹਾਕਸ ਬੇਅ ਇਕ ਹੋਟਲ ‘ਚ ਚੋਰਾਂ ਨੇ ਕੀਤਾ ATM ਚੋਰੀ…
Home Page News • New Zealand Local News • NewZealand

ਹਾਕਸ ਬੇਅ ਇਕ ਹੋਟਲ ‘ਚ ਚੋਰਾਂ ਨੇ ਕੀਤਾ ATM ਚੋਰੀ…

Spread the news

ਆਕਲੈਂਡ(ਬਲਜਿੰਦਰ ਸਿੰਘ) ਹਾਕਸ ਬੇਅ ਦੇ ਇੱਕ ਹੋਟਲ ਵਿੱਚ ਚੋਰਾਂ ਵੱਲੋਂ ਏ.ਟੀ.ਐਮ ਮਸ਼ੀਨ ਦੀ ਭੰਨਤੋੜ ਕੀਤੀ ਗਈ ਹੈ। ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੰਗਲਵਾਰ ਸਵੇਰੇ 5.30 ਵਜੇ ਦੇ ਕਰੀਬ ਚੋਰਾਂ ਵੱਲੋਂ ਇਕ ਚੋਰੀ ਕੀਤੀ ਹੋਈ ਗੱਡੀ Meeanee ਹੋਟਲ ਦੇ ਐਂਟਰੀ ਦਰਵਾਜ਼ੇ ‘ਚ ਮਾਰ ਕੇ ਏਟੀਐਮ ਨੂੰ ਚੋਰੀ ਕੀਤਾ ਗਿਆ।ਇਸ ਮਗਰੋਂ ਅਪਰਾਧੀ ਘਟਨਾ ਸਥਾਨ ਤੋਂ ਵਿਲੋਬੈਂਕ ਰੋਡ ਤੋ ਨੇਪੀਅਰ ਵੱਲ ਚਲੇ ਗਏ। ਪੁਲਿਸ ਨੇ ਦੱਸਿਆ ਕਿ ਗੱਡੀ, ਰਜਿਸਟ੍ਰੇਸ਼ਨ BJT604, ਰਾਤ ਨੂੰ ਤਾਰਾਡੇਲ ਤੋਂ ਚੋਰੀ ਹੋ ਗਈ ਸੀ। ਉੱਥੇ ਹੀ ਪੁਲਿਸ ਨੇ ਕਿਹਾ ਹੈ ਜੇ ਕਿਸੇ ਕੋਲ ਇਸ ਘਟਨਾ ਸਬੰਧੀ ਜਾਣਕਾਰੀ ਹੋਵੇ ਤਾ ਪੁਲਿਸ ਨਾਲ ਸੰਪਰਕ ਕਰ ਸਕਦਾ ਹੈ।