ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਮੀਕਾ ਸਿੰਘ ਨੂੰ ਜੋਧਪੁਰ ‘ਚ ਪੁਲਿਸ ਸੁਰੱਖਿਆ ਦਿੱਤੀ ਗਈ ਹੈ। ਇਨ੍ਹੀਂ ਦਿਨੀਂ ਮੀਕਾ ਜੋਧਪੁਰ ‘ਚ ਆਪਣੇ ਰਿਐਲਿਟੀ ਸ਼ੋਅ ਦੀ ਸ਼ੂਟਿੰਗ ਕਰ ਰਹੇ ਹਨ। ਪਿਛਲੇ 15 ਦਿਨਾਂ ਤੋਂ ਜੋਧਪੁਰ ‘ਚ ਉਨ੍ਹਾਂ ਦੇ ਸਵਯੰਵਰ ਦੀ ਸ਼ੂਟਿੰਗ ਚੱਲ ਰਹੀ ਹੈ। ਇਹ ਸ਼ੂਟਿੰਗ 7 ਜੂਨ ਨੂੰ ਖਤਮ ਹੋਵੇਗੀ। ਮੂਸੇਵਾਲਾ ਦੇ ਕਤਲ ਤੋਂ ਬਾਅਦ ਮੀਕਾ, ਜੋ ਕਿ ਉਸ ਦੇ ਖਾਸ ਦੋਸਤ ਹਨ, ਨੂੰ ਜੋਧਪੁਰ ਦੇ ਕਮਿਸ਼ਨਰ ਨੇ ਸਖ਼ਤ ਸੁਰੱਖਿਆ ਦਿੱਤੀ ਹੈ।ਜਾਣਕਾਰੀ ਮੁਤਾਬਕ ਸੋਮਵਾਰ ਸ਼ਾਮ ਨੂੰ ਭਾਰੀ ਪੁਲਿਸ ਫੋਰਸ ਮੀਕਾ ਸਿੰਘ ਦੇ ਹੋਟਲ ‘ਚ ਪਹੁੰਚੀ। ਸ਼ੂਟਿੰਗ ਦੌਰਾਨ ਉੱਥੇ ਆਡਿਟ ਲਿਆ ਗਿਆ। ਕੁਝ ਪੁਲਿਸ ਕਰਮਚਾਰੀ ਹੋਟਲ ਦੇ ਅੰਦਰ ਸਨ, ਜਦਕਿ ਕੁਝ ਹਥਿਆਰਬੰਦ ਪੁਲਿਸ ਕਰਮਚਾਰੀ ਬਾਹਰ ਤਾਇਨਾਤ ਸਨ। ਇਸ ਦੇ ਨਾਲ ਹੀ ਪੁਲਿਸ ਪੂਰੇ ਹੋਟਲ ‘ਤੇ ਡਰੋਨ ਨਾਲ ਨਜ਼ਰ ਰੱਖ ਰਹੀ ਹੈ। ਡੀਸੀਪੀ ਭੁਵਨ ਭੂਸ਼ਣ ਯਾਦਵ ਨੇ ਦੱਸਿਆ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਇਹਤਿਆਤ ਵਜੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਹਾਲਾਂਕਿ, ਮੀਕਾ ਵੱਲੋਂ ਇਹ ਮੰਗ ਨਹੀਂ ਕੀਤੀ ਗਈ ਸੀ। ਦੱਸ ਦਈਏ ਕਿ ਮੀਕਾ ਨੇ ਸੋਸ਼ਲ ਮੀਡੀਆ ‘ਤੇ ਸਿੱਧੂ ਦੇ ਕਤਲ ਦੀ ਨਿੰਦਾ ਕੀਤੀ ਸੀ। ਉਨ੍ਹਾਂ ਸਿੱਧੂ ਦੇ ਕਤਲ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਗਾਇਕ ਮੀਕਾ ਨੂੰ ਮਿਲੀ ਭਾਰੀ ਸੁਰੱਖਿਆ, ਡਰੋਨ ਤੇ ਹਥਿਆਰਬੰਦ ਜਵਾਨ ਤਾਇਨਾਤ…
May 31, 2022
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,267
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,248
- NewZealand3,575
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












