Home » 20 ਜੂਨ ਤੋ ਨਿਊਜੀਲੈਂਡ ਆਉਣ ਵਾਲੇ ਯਾਤਰੀਆਂ ਨੂੰ ਨਹੀ ਕਰਵਾਉਣਾ ਪਏਗਾ ਕੋਵਿਡ ਪ੍ਰੀ-ਡਿਪਾਰਚਰ ਟੈਸਟ …
Home Page News New Zealand Local News NewZealand World World News

20 ਜੂਨ ਤੋ ਨਿਊਜੀਲੈਂਡ ਆਉਣ ਵਾਲੇ ਯਾਤਰੀਆਂ ਨੂੰ ਨਹੀ ਕਰਵਾਉਣਾ ਪਏਗਾ ਕੋਵਿਡ ਪ੍ਰੀ-ਡਿਪਾਰਚਰ ਟੈਸਟ …

Spread the news

ਆਕਲੈਂਡ(ਬਲਜਿੰਦਰ ਰੰਧਾਵਾ)20 ਜੂਨ ਤੋਂ ਨਿਊਜ਼ੀਲੈਂਡ ‘ਚ ਆਉਣ ਵਾਲੇ ਯਾਤਰੀਆਂ ਲਈ ਕੋਈ ਹੋਰ ਪ੍ਰੀ-ਡਿਪਾਰਚਰ ਕੋਵਿਡ-19 ਟੈਸਟ ਦੀ ਲੋੜ ਨਹੀਂ ਹੋਵੇਗੀ।ਕੋਵਿਡ -19 ਪ੍ਰਤੀਕਿਰਿਆ ਮੰਤਰੀ ਡਾ: ਆਇਸ਼ਾ ਵਿਰੇਲ ਨੇ ਵੀਰਵਾਰ ਨੂੰ ਇਹ ਘੋਸ਼ਣਾ ਕੀਤੀ ਉਹਨਾ ਕਿਹਾ ਕਿ ਨਿਊਜ਼ੀਲੈਂਡ ਦੀਆਂ ਸਰਹੱਦਾਂ ਨੂੰ ਦੁਬਾਰਾ ਖੋਲ੍ਹਣ ਲਈ ਸਰਕਾਰ ਦੇ ਪੜਾਅ ਦਰ ਪੜਾਅ ਕੰਮ ਕਰ ਰਹੀ ਹੈ।ਉਨ੍ਹਾਂ ਦੱਸਿਆ ਕਿ ਅਜਿਹਾ ਕਰਕੇ ਨਿਊਜੀਲੈਂਡ ਉਨ੍ਹਾਂ ਦੇਸ਼ਾਂ ਦੀ ਕਤਾਰ ਵਿੱਚ ਖੜਾ ਹੋ ਜਾਏਗਾ, ਜਿਨ੍ਹਾਂ ਵਲੋਂ ਕੋਰੋਨਾ ਟੈਸਟ ਦੀ ਜਰੂਰਤ ਨੂੰ ਖਤਮ ਕਰ ਦਿੱਤਾ ਗਿਆ ਹੈ। ਇਸ ਟੈਸਟ ਦਾ ਯਾਤਰੀਆਂ ਲਈ ਕਰਵਾਉਣਾ ਸਮੇ ਤੇ ਪੈਸੇ ਦੀ ਵੱਡੀ ਬਰਬਾਦੀ ਸੀ। ਜਿਨ੍ਹਾਂ ਯਾਤਰੀਆਂ ਦੀ ਨਿਊਜ਼ੀਲੈਂਡ ਲਈ ਪਹਿਲੀ ਅੰਤਰਰਾਸ਼ਟਰੀ ਉਡਾਣ ਸੋਮਵਾਰ 20 ਜੂਨ 2022 ਨੂੰ ਰਾਤ 11:59 ਵਜੇ (NZT) ਤੋਂ ਬਾਅਦ ਰਵਾਨਾ ਹੁੰਦੀ ਹੈ, ਉਹਨਾਂ ਨੂੰ ਹੁਣ ਨਿਊਜ਼ੀਲੈਂਡ ਵਿੱਚ ਦਾਖਲ ਹੋਣ ਲਈ ਪ੍ਰੀ-ਡਿਪਾਰਟ ਟੈਸਟ ਦੀ ਲੋੜ ਨਹੀਂ ਹੋਵੇਗੀ।