Home » ਵਾਈਕਾਟੋ ਸ਼ਹੀਦੇ ਆਜ਼ਮ ਭਗਤ ਸਿੰਘ ਸਪੋਰਟਸ ਐਂਡ ਕਲਚਰਲ ਟਰੱਸਟ ਹਮਿਲਟਨ ਦਾ ਹੋਇਆ ਸਲਾਨਾ ਇਜਲਾਸ
Home Page News New Zealand Local News NewZealand

ਵਾਈਕਾਟੋ ਸ਼ਹੀਦੇ ਆਜ਼ਮ ਭਗਤ ਸਿੰਘ ਸਪੋਰਟਸ ਐਂਡ ਕਲਚਰਲ ਟਰੱਸਟ ਹਮਿਲਟਨ ਦਾ ਹੋਇਆ ਸਲਾਨਾ ਇਜਲਾਸ

Spread the news

ਵਾਈਕਾਟੋ ਸ਼ਹੀਦੇ ਆਜ਼ਮ ਭਗਤ ਸਿੰਘ ਸਪੋਰਟਸ ਐਂਡ ਕਲਚਰਲ ਟਰੱਸਟ ਹਮਿਲਟਨ ਦਾ ਹੋਇਆ ਸਲਾਨਾ ਇਜਲਾਸ
ਮਿੱਤੀ 19-06-2022 ਨੂੰ ਵੈਸਟਰਨ ਕਮਿਉਨਟੀ ਸੈਂਟਰ ਨਾਉਟਨਹਮਿਲਟਨ ਵਿਖੇ ਅਯੋਜਤ ਕੀਤੀ ਗਈ ਟਰੱਸਟ ਦੇ ਪ੍ਰਧਾਨ ਜਰਨੈਲ ਸਿੰਘ ਹਾਜ਼ਰ ਟਰੱਸਟ ਮੈਂਬਰਜ,ਅਤੇ ਵੱਖ ਵੱਖ ਜ਼ੁਮੇਵਾਰੀਆਂ ਨਿਭਾ ਰਹੇ ਭੰਗੜਾ,ਕਿੱਡਸ ਹੌਕੀ,ਦਸਤਾਰ ਸਿਖਲਾਈ,ਪੰਜਾਬੀ ਸਕੂਲ,ਲੇਡੀਜ ਖੋ-ਖੋ,ਰੱਸ਼ਾਕਸੀ ਦੇ ਕੋਚ ਸਹਿਵਾਨਾ ਅਤੇ ਅਧਿਆਪਕ ਸਹਿਵਾਨਾਂ ਨੂੰ ਜੀ ਆਇਆਂ ਆਖਦਿਆਂ ਮੀਟਿੰਗ ਦੀ ਸੁਰੂਆਤ ਕੀਤੀ ਟਰੱਸਟ ਦੇ ਸਕੱਤਰ ਅਤੁੱਲ ਸ਼ਰਮਾਂ ਵੱਲੋਂ ਸਪੈਸ਼ਲ ਤੌਰ ਤੇ ਮੀਟਿੰਗ ਵਿੱਚ ਪਹੁੰਚੇ ਡਾ.ਗੌਰਵ ਸ਼ਰਮਾ ਮੈਂਬਰ ਪਾਰਲੀਮੈਂਟ,ਲਿਡਾਂ ਜੀ ਕਮਿਉਨਟੀ ਅਡਵਾਈਜਰ ਅਤੇ ਸ.ਜਸਵਿੰਦਰ ਸਿੰਘ ਪ੍ਰਧਾਨ ਸੀਨੀਅਰ ਸਿੱਟੀਜਨ ਅਸੋਸੀਏਸਨ ਹਮੈਲਟਿੱਨ ਨੂੰ ਜੀ ਆਇਆਂ ਆਖਿਆ ਉਪਰੋਕਤ ਮਹਿਮਾਨਾਂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਟਰੱਸਟ ਵੱਲੋਂ ਕੀਤੇ ਜਾ ਰਹੇ ਕੰਮ ਜ਼ਿਹਨਾਂ ਵਿੱਚ ਸਾਲ ਵਿੱਚ ਦੋ ਵਾਰ ਬਲੱਡ ਡੁਨੇਸ਼ਨ ਕੈਂਪ,ਟਰੀ ਪਲਾਟੇਸ਼ਨ ,ਸਪੋਰਟਸ ਸਰਗਰਮੀਆਂ,ਵਾਈਕਾਟੋ ਫੈਮਲੀ ਪਿੱਕਨਿੱਕ,ਹਰੇਕ ਹਫ਼ਤੇ ਪੰਜਾਬੀ ਸਕੂਲ,ਦਸਤਾਰ ਬੰਨਣ ਦੀ ਸਿਖਲਾਈ,ਗਿੱਧਾ-ਭੰਗੜਾ ਕਲਾਸ ਅਤੇ ਕੋਵਿਡ-19 ਦੇ ਲੌਕਡਾਉਨ ਸਮੇ ਫਰੀਫੂਡ ਡਰਾਈਵ ਆਦਿ ਕੰਮਾਂ ਦੀ ਭਰਪੂਰ ਸ਼ਲਾਘਾਂ ਕੀਤਾ ਤੇ ਹਰ ਤਰਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ ਡਾ.ਗੌਰਵ ਸ਼ਰਮਾ ਜੀ ਨੇ ਸ਼ਹੀਦੇ ਆਜ਼ਮ ਭੱਗਤ ਸਿੰਘ ਤੇ ਸਾਥੀਆਂ ਦੀ ਕੁਰਵਾਨੀ ਨੂੰ ਸਿਜਦਾ ਕਰਦਿਆਂ ਟਰੱਸਟ ਦੇ ਕੰਮਾਂ ਦੀ ਸ਼ਲਾਘਾਂ ਕੀਤਾ ਟਰੱਸਟ ਪ੍ਰਧਾਨ ਵੱਲੋਂ ਆਪਣੀ ਸਲਾਨਾ ਰਿਪੋਰਟ ਪੇਸ਼ ਕਰਦਿਆ ਵਲੰਟੀਅਰ ਤੌਰ ਤੇ ਕੰਮ ਕਰਦੇ ਜ਼ਿਹਨਾਂ ਵਿੱਚ ਗਿੱਧੇ-ਭੰਗੜੇ ਦੇ ਕੋਚ
ਸ਼ਮਿੰਦਰ ਸਿੰਘ ਗੁਰਾਇਆਂ
ਕੁਲਵਿੰਦਰ ਸਿੰਘ ਦਿਉਲ
ਨੂਰ ਕੌਰ ਗੁਰਾਇਆਂ
ਸੰਯੋਗਤਾ ਸੰਜੂ
ਦਸਤਾਰ ਸਿੱਖਲਾਈ ਕੋਚ ਹਰਗੁਣਜੀਤ ਸਿੰਘ ਕੁੜੀਆਂ ਦੀ ਖੋ-ਖੋ ਅਤੇ ਰੱਸ਼ਾਕਸੀ ਦੇ ਕੋਚ ਅਰਸ਼ ਬਰਾੜ,ਸੰਦੀਪ ਜੌਹਲ ਤੇ ਕਿੱਡਸ ਹੌਕੀ ਦੇ ਇਨਚਾਰਜ ਅਤੁੱਲ ਸ਼ਰਮਾ ਜੀ ਦਾ ਸ਼ਪੈਸ਼ਲ ਧੰਨਵਾਦ ਕੀਤਾ ਜਿਹੜੇ ਉਪਰੋਕਤ ਸਰਗਰਮੀਆਂ ਵਿੱਚ ਸਾਰਾ ਸਾਲ ਵਲੰਟੀਅਰੀ ਕੰਮ ਕਰਦੇ ਹਨ ਟਰੱਸਟ ਵਿੱਚ ਚਾਰ ਨਵੇਂ ਮੈਂਬਰ ਮੋਨਕਾ ਥੌਰ ਪੁਰੇਵਾਲ,ਸ਼ਮਿੰਦਰ ਸਿੰਘ ਗੁਰਾਇਆਂ ,ਨਰਿੰਦਰ ਸੱਗੂ ਤੇ ਸੰਦੀਪ ਕਲਸੀ ਸ਼ਾਮਲ ਕੀਤੇ ਗਏ ਟਰੱਸਟ ਦੇ ਕੈਸ਼ੀਅਰ ਮਨਜੀਤ ਸਿੰਘ ਵੱਲੋਂ ਆਪਣੀ ਸਲਾਨਾ ਰਿਪੋਰਟ ਪੇਸ਼ ਕੀਤੀ ਜਿਸ ਨੂੰ ਸਰਵਸੰਮਤੀ ਨਾਲ ਹਾਊਸ ਨੇ ਪਾਸ ਕੀਤਾ ਇਸਤੋਂ ਬਾਅਦ ਪ੍ਰਧਾਨ ਨੇ ਕਮੇਟੀ ਭੰਗ ਕਰਕੇ ਆਉਂਦੇ ਸਾਲ ਲਈ ਚੋਣ ਕਰਨ ਲਈ ਹਾਊਸ ਨੇ ਸਰਵਸੰਮਤੀ ਨਾਲ ਸ.ਰਵਿੰਦਰ ਸਿੰਘ ਪੁਵਾਰ ਨੂੰ ਪਰਜਾਈਡਿੰਗ ਅਫਸਰ ਨਿਯੁੱਕਤ ਕੀਤਾ ਉਹਨਾਂ ਵੱਲੋਂ ਬਹੁੱਤ ਹੀ ਸੁਜੱਗੇ ਢੰਗ ਨਾਲ ਟਰੱਸਟ ਦੀ ਚੋਣ ਕਰਵਾਈ ਗਈ
ਪ੍ਰਧਾਨ -ਜਰਨੈਲ ਸਿੰਘ ਰਾਹੋਂ
ਉੱਪ ਪ੍ਰਧਾਨ -ਕਮਲਜੀਤ ਕੌਰ ਸੰਘੇੜਾ
ਸਕੱਤਰ-ਅਤੁੱਲ ਸ਼ਰਮਾਂ
ਸਹਾਇਕ ਸਕੱਤਰ-ਮੋਨਿਕਾ ਥੌਰ ਪੁਰੇਵਾਲ
ਕੈਸ਼ੀਅਰ -ਸ.ਮਨਜੀਤ ਸਿੰਘ ਸਰਵਸੰਮਤੀ ਨਾਲ ਚੁਣੇ ਗਏ ਨਵੀਂ ਕਮੇਟੀ ਨੂੰ ਵਧਾਈ ਦਿੰਦਿਆਂ ਸ.ਰਵਿੰਦਰ ਸਿੰਘ ਪੁਵਾਰ ਪ੍ਰਧਾਨ ਵਾਈਕਾਟੋ ਮਲਟੀ ਕੱਲਚਰਲ ਕੌਂਸ਼ਲ ਹਮੈਲਟਿੱ ਨੇ ਹਰ ਤਰਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ ਟਰੱਸਟ ਵੱਲੋਂ ਨਿਉਜੀਲੈਡ ਦੀ ਸਿੱਖ ਖੇਡਾਂ ਦੀ ਪਰਵੰਧਕ ਕਮੇਟੀ,NZ ਕਬੱਡੀ ਫੈਡਰੇਸ਼ਨ ਅਤੇ ਪੰਜਾਬੀ ਮੀਡਿਆ ਦੇ ਰੇਡਿਓ ਸਪਾਇਸ ਦੇ ਪਰਮਿੰਦਰ ਸਿੰਘ ਜੇਪੀ ਪਾਪਾਟੋਏ,ਨਵਤੇਜ ਰੰਧਾਵਾ ਪੰਜਾਬੀ ਹੈਰਾਲਡ ਦੇ ਹਰਜਿੰਦਰ ਸਿੰਘ ਬਸਿਆਲਾ,ਡੇਲੀ ਖ਼ਬਰ ਦੇ ਸ਼ਰਨਦੀਪ ਸਿੰਘ ਅਤੇ ਬਲਜਿੰਦਰ ਰੰਧਾਵਾ ਦਾ ਹਾਊਸ ਵੱਲੋਂ ਸ਼ਪੈਸ਼ਲ ਧੰਨਵਾਦ ਕੀਤਾ ਅੰਤ ਵਿੱਚ ਮੋਨਕਾ ਥੌਰ ਪੁਰੇਵਾਲ ਵੱਲੋਂ ਹਾਜ਼ਰੀਨ ਦਾ ਧੰਨਵਾਦ ਕੀਤਾ ਮੀਟਿੰਗ ਵਿੱਚ ਹਾਜ਼ਰ ਸਾਰਿਆਂ ਲਈ ਚਾਹ ਸਮੋਸੇ ਸਵੀਟਸ ਜੂਸ ਦਾ ਪ੍ਰਬੰਧ ਕੀਤਾ ਗਿਆ ਸੀ