Home » ਵੈਲਿੰਗਟਨ ‘ਚ ਪੁਲਿਸ ਨਾਕੇ ਤੋ ਭਜਾਈ ਕਾਰ ਹੋਈ ਹਾਦਸਾਗ੍ਰਸਤ ਤਿੰਨ ਵਿਅਕਤੀ ਜ਼ਖਮੀ…
Home Page News • New Zealand Local News • NewZealand

ਵੈਲਿੰਗਟਨ ‘ਚ ਪੁਲਿਸ ਨਾਕੇ ਤੋ ਭਜਾਈ ਕਾਰ ਹੋਈ ਹਾਦਸਾਗ੍ਰਸਤ ਤਿੰਨ ਵਿਅਕਤੀ ਜ਼ਖਮੀ…

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਵੈਲਿੰਗਟਨ ਵਿੱਚ ਐਤਵਾਰ ਤੜਕੇ ਪੁਲਿਸ ਤੋਂ ਭੱਜ ਰਹੀ ਇੱਕ ਕਾਰ ਦੇ ਹਾਦਸਾਗ੍ਰਸਤ ਹੋਣ ਕਾਰਨ ਤਿੰਨ ਲੋਕ ਜ਼ਖਮੀ ਹੋ ਗਏ।ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਅਧਿਕਾਰੀਆਂ ਨੇ ਸਵੇਰੇ 5 ਵਜੇ ਤੋਂ ਬਾਅਦ ਵਾਈਨੂਓਮਾਟਾ ਦੀ ਮੋਹਨ ਸਟਰੀਟ ‘ਤੇ ਇੱਕ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਕਾਰ ਰੋਕਣ ਦੀ ਬਜਾਏ ਕਾਰ ਤੇਜ ਰਫ਼ਤਾਰ ਵਿੱਚ ਮੌਕੇ ਤੋ ਭਜਾਂ ਕੇ ਲੈ ਗਏ।
ਬੁਲਾਰੇ ਨੇ ਕਿਹਾ ਕਿ ਅਧਿਕਾਰੀਆਂ ਨੇ ਕਾਰ ਦਾ ਪਿੱਛਾ ਨਹੀਂ ਕੀਤਾ ਅਤੇ ਇਹ ਕਾਰ ਮੇਨ ਰੋਡ ‘ਤੇ ਲਗਭਗ ਪੰਜ ਮਿੰਟ ਬਾਅਦ ਹਾਦਸਾਗ੍ਰਸਤ ਹੋਈ ਮਿਲੀ। ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਅਤੇ ਦੋ ਹੋਰਾਂ ਨੂੰ ਦਰਮਿਆਨੀ ਜਾਂ ਮਾਮੂਲੀ ਸੱਟਾਂ ਲੱਗੀਆਂ।ਬੁਲਾਰੇ ਨੇ ਕਿਹਾ, “ਪੁਲਿਸ ਹਾਦਸੇ ਦੇ ਸਬੰਧ ਵਿੱਚ ਕਈ ਧਿਰਾਂ ਨਾਲ ਗੱਲ ਕਰ ਰਹੀ ਹੈ ਅਤੇ ਪੁੱਛਗਿੱਛ ਜਾਰੀ ਹੈ।