ਗੁਰੂ ਨਾਨਕ ਦੇਵ ਹਸਪਤਾਲ, ਅੰਮ੍ਰਿਤਸਰ ਪਹੁੰਚੇ। ਬੀਤੇ ਦਿਨੀਂ ਭਾਈ ਖੇੜਾ ਦੀ ਛਾਤੀ ਵਿੱਚ ਦਰਦ ਉਪਰੰਤ ਦਿਲ ਦੀ ਧਮਣੀ ‘ਚ ਕੁਝ ਰੁਕਾਵਟ ਸਾਹਮਣੇ ਆਈ ਸੀ, ਜਿਸ ਦਾ ਇਲਾਜ ਚੱਲ ਰਿਹਾ ਹੈ ਅਤੇ ਉਹ ਚੜ੍ਹਦੀ ਕਲਾ ਵਿੱਚ ਹਨ।
ਐਡਵੋਕੇਟ ਹਰਜਿੰਦਰ ਸਿੰਘ ਜੀ ਨੇ ਭਾਈ ਖੇੜਾ ਦੇ ਪਰਿਵਾਰ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਹਰ ਸੰਭਵ ਸਹਿਯੋਗ ਦਾ ਭਰੋਸਾ ਦਿਤਾ। ਇਸ ਮੌਕੇ ਸ. ਧਾਮੀ ਦੇ ਨਾਲ ਸ. ਪ੍ਰਤਾਪ ਸਿੰਘ ਵਧੀਕ ਸਕੱਤਰ ਤੇ ਸ. ਕੁਲਵਿੰਦਰ ਸਿੰਘ ਰਮਦਾਸ ਮੀਤ ਸਕੱਤਰ ਮੀਡੀਆ ਵੀ ਹਾਜਰ ਸਨ।