Home » ਔਰਤਾਂ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ ਸ਼ਹਿਦ, ਜਾਣੋ ਕਿਹੜੀਆਂ 5 ਬੀਮਾਰੀਆਂ ਨੂੰ ਕਰਦਾ ਹੈ ਦੂਰ…
Health Home Page News India LIFE

ਔਰਤਾਂ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ ਸ਼ਹਿਦ, ਜਾਣੋ ਕਿਹੜੀਆਂ 5 ਬੀਮਾਰੀਆਂ ਨੂੰ ਕਰਦਾ ਹੈ ਦੂਰ…

Spread the news

ਸ਼ਹਿਦ ਦਾ ਸੇਵਨ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਹ ਨਾ ਸਿਰਫ ਟੇਸਟੀ ਹੁੰਦਾ ਹੈ ਬਲਕਿ ਇਹ ਸਿਹਤ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਇਲਾਜ ਵੀ ਹੈ। ਸ਼ਹਿਦ ‘ਚ ਐਂਟੀ-ਇੰਫਲੇਮੇਟਰੀ, ਐਂਟੀ-ਸੈਪਟਿਕ ਅਤੇ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ। ਨਾਲ ਹੀ ਸ਼ਹਿਦ ਵਿਟਾਮਿਨ ਸੀ, ਵਿਟਾਮਿਨ ਬੀ6, ਕਾਰਬੋਹਾਈਡਰੇਟ, ਅਮੀਨੋ ਐਸਿਡ ਵਰਗੇ ਜ਼ਰੂਰੀ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਹ ਇਮਿਊਨਿਟੀ ਨੂੰ ਮਜ਼ਬੂਤ ਕਰਦਾ ਹੈ ਅਤੇ ਜ਼ੁਕਾਮ, ਵਾਇਰਲ ਇੰਫੈਕਸ਼ਨ ਵਰਗੀਆਂ ਸਮੱਸਿਆਵਾਂ ਨੂੰ ਦੂਰ ਰੱਖਦਾ ਹੈ। ਇੱਥੋਂ ਤੱਕ ਕਿ ਇਹ ਤੁਹਾਡੀ ਸਕਿਨ ਅਤੇ ਵਾਲਾਂ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਵੈਸੇ ਸ਼ਹਿਦ ਹਰ ਕਿਸੇ ਲਈ ਫਾਇਦੇਮੰਦ ਹੁੰਦਾ ਹੈ ਪਰ ਔਰਤਾਂ ਦੀਆਂ ਕਈ ਸਮੱਸਿਆਵਾਂ ਨਾਲ ਲੜਨ ਲਈ ਸ਼ਹਿਦ ਬਹੁਤ ਹੀ ਕਾਰਗਰ ਹੈ। ਇਸ ਲਈ ਆਓ ਅੱਜ ਜਾਣਦੇ ਹਾਂ ਔਰਤਾਂ ਲਈ ਸ਼ਹਿਦ ਦੇ ਫਾਇਦਿਆਂ ਬਾਰੇ….


ਔਰਤਾਂ ਲਈ ਸ਼ਹਿਦ ਦੇ ਫਾਇਦੇ
ਪ੍ਰੇਗਨੈਂਟ ਔਰਤਾਂ ਲਈ ਫਾਇਦੇਮੰਦ: ਸ਼ਹਿਦ ਦਾ ਸੇਵਨ ਗਾਇਨੀਕੋਲੋਜੀਕਲ ਹੈਲਥ ਅਤੇ ਪ੍ਰੈਗਨੈਂਸੀ ‘ਚ ਬਹੁਤ ਫਾਇਦੇਮੰਦ ਹੈ। ਸ਼ਹਿਦ ਸੋਜ ਨਾਲ ਲੜਨ ਲਈ ਜਾਣਿਆ ਜਾਂਦਾ ਹੈ। ਸ਼ਹਿਦ ਦਾ ਸੇਵਨ ਟੈਂਪੋਨ ਬਣਾਉਣ ਦੀ ਪ੍ਰਕਿਰਿਆ ‘ਚ ਜਾਂ ਇੰਫੈਕਸ਼ਨ ਅਤੇ ਸੋਜ ਨੂੰ ਕੰਟਰੋਲ ਕਰਨ ‘ਚ ਮਦਦ ਕਰਦਾ ਹੈ। ਸ਼ਹਿਦ ਪ੍ਰੇਗਨੈਂਟ ਔਰਤਾਂ ਲਈ ਇੱਕ ਪ੍ਰਭਾਵਸ਼ਾਲੀ ਘਰੇਲੂ ਨੁਸਖ਼ਾ ਹੈ। ਇਹ ਇਮਿਊਨਿਟੀ ਨੂੰ ਮਜ਼ਬੂਤ ਕਰਕੇ ਜ਼ੁਕਾਮ, ਗੈਸਟਿਕ ਸਮੱਸਿਆਵਾਂ, ਬਦਹਜ਼ਮੀ, ਦਸਤ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ‘ਚ ਮਦਦ ਕਰਦਾ ਹੈ। ਪ੍ਰੇਗਨੈਂਟ ਔਰਤਾਂ ਨੂੰ ਜ਼ਿਆਦਾ ਦਵਾਈਆਂ ਲੈਣ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ ਅਜਿਹੇ ‘ਚ ਸ਼ਹਿਦ ਦਾ ਸੇਵਨ ਉਨ੍ਹਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਸ਼ਹਿਦ ਦੀ ਸਹੀ ਮਾਤਰਾ ਅਤੇ ਸੇਵਨ ਦਾ ਤਰੀਕਾ ਜਾਣਨ ਲਈ ਤੁਹਾਨੂੰ ਆਪਣੇ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ ਹੈ।


ਅਨਿਯਮਿਤ ਪੀਰੀਅਡਜ਼ ਅਤੇ ਏਂਠਨ ਤੋਂ ਰਾਹਤ: ਅੱਜਕਲ ਜ਼ਿਆਦਾਤਰ ਔਰਤਾਂ ਅਨਿਯਮਿਤ ਪੀਰੀਅਡਜ਼ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ। ਨਾਲ ਹੀ ਔਰਤਾਂ ਨੂੰ ਪੀਰੀਅਡਸ ਦੌਰਾਨ ਦਰਦਨਾਕ ਏਂਠਨ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਸਮੱਸਿਆਵਾਂ ਤੋਂ ਰਾਹਤ ਪਾਉਣ ਲਈ ਸ਼ਹਿਦ ਇਕ ਕਾਰਗਰ ਨੁਸਖ਼ਾ ਹੈ। ਇੱਕ ਖੋਜ ਅਨੁਸਾਰ ਕਿ ਜੇਕਰ ਕੋਈ ਔਰਤ ਪੀਰੀਅਡਜ਼ ਤੋਂ ਦੋ ਹਫ਼ਤੇ ਪਹਿਲਾਂ ਰੋਜ਼ਾਨਾ ਇੱਕ ਚਮਚ ਸ਼ਹਿਦ ਦਾ ਸੇਵਨ ਕਰਦੀ ਹੈ ਤਾਂ ਇਸਦਾ ਸੇਵਨ ਐਂਟੀ-ਇੰਫਲੇਮੇਟਰੀ ਦਵਾਈਆਂ ਜਿੰਨਾ ਅਸਰਦਾਰ ਸਾਬਤ ਹੋ ਸਕਦਾ ਹੈ ਅਤੇ ਪੀਰੀਅਡਜ਼ ਏਂਠਨ ਨੂੰ ਘਟਾਉਣ ‘ਚ ਮਦਦ ਕਰਦਾ ਹੈ। ਨਾਲ ਹੀ ਕੁੱਝ ਹਫ਼ਤੇ ਲਗਾਤਾਰ ਦਿਨ ‘ਚ 2-3 ਵਾਰ ਸ਼ਹਿਦ ਦੇ ਨਾਲ 1 ਚੱਮਚ ਸੁੱਕੇ ਪੁਦੀਨੇ ਦਾ ਸੇਵਨ ਕਰਨ ਨਾਲ ਅਨਿਯਮਿਤ ਪੀਰੀਅਡਜ਼ ਤੋਂ ਛੁਟਕਾਰਾ ਮਿਲਦਾ ਹੈ।


PCOS ਨਾਲ ਲੜਨ ‘ਚ ਮਦਦਗਾਰ: PCOS ਜਾਂ ਪੋਲੀਸਿਸਟਿਕ ਅੰਡਾਸ਼ਯ ਸਿੰਡਰੋਮ ਹਾਰਮੋਨ ਸੰਬੰਧੀ ਇੱਕ ਗੰਭੀਰ ਸਮੱਸਿਆ ਹੈ। ਇਹ ਅੱਜਕੱਲ੍ਹ ਔਰਤਾਂ ‘ਚ ਬਹੁਤ ਆਮ ਹੈ। ਇਸ ‘ਚ ਔਰਤਾਂ ‘ਚ ਐਂਡਰੋਜਨ ਦਾ ਉਤਪਾਦਨ ਜ਼ਿਆਦਾ ਹੁੰਦਾ ਹੈ ਨਾਲ ਹੀ ਇਨਸੁਲਿਨ ਲੈਵਲ ‘ਚ ਵਾਧਾ ਹੁੰਦਾ ਹੈ। ਇਸ ਨਾਲ ਅਨਿਯਮਿਤ ਪੀਰੀਅਡਜ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਇਹ ਸਰੀਰ ‘ਚ ਬਲੱਡ ਸ਼ੂਗਰ ਅਤੇ ਹਾਈ ਬੀਪੀ ਦਾ ਕਾਰਨ ਬਣਦਾ ਹੈ। ਇਸ ਬਿਮਾਰੀ ਨਾਲ ਨਜਿੱਠਣ ਲਈ ਸ਼ਹਿਦ ਦਾ ਸੇਵਨ ਬਹੁਤ ਫਾਇਦੇਮੰਦ ਸਾਬਤ ਹੋ ਸਕਦਾ ਹੈ। ਸ਼ਹਿਦ ਸੋਜ ਨਾਲ ਲੜਨ ‘ਚ ਮਦਦ ਕਰਦਾ ਹੈ ਅਤੇ ਪੀਰੀਅਡਜ ਨੂੰ ਨਿਯਮਤ ਕਰਨ ‘ਚ ਮਦਦ ਕਰਦਾ ਹੈ। ਇਹ ਸਰੀਰ ‘ਚ ਹਾਰਮੋਨਸ ਦੇ ਸੰਤੁਲਨ ਨੂੰ ਬਣਾਏ ਰੱਖਣ ‘ਚ ਵੀ ਮਦਦ ਕਰਦਾ ਹੈ। ਜਿਸ ਨਾਲ PCOS ਤੋਂ ਪੀੜਤ ਔਰਤਾਂ ਲਈ ਇਹ ਬਹੁਤ ਵਧੀਆ ਫ਼ੂਡ ਬਣ ਜਾਂਦਾ ਹੈ।


ਸਕਿਨ ਲਈ ਫਾਇਦੇਮੰਦ: ਸ਼ਹਿਦ ਸਕਿਨ ਦੀਆਂ ਕਈ ਸਮੱਸਿਆਵਾਂ ਲਈ ਇੱਕ ਕਾਰਗਰ ਇਲਾਜ ਹੈ। ਇਹ ਐਂਟੀਬੈਕਟੀਰੀਅਲ ਅਤੇ ਐਂਟੀਸੈਪਟਿਕ ਗੁਣਾਂ ਨਾਲ ਭਰਪੂਰ ਹੁੰਦਾ ਹੈ। ਸ਼ਹਿਦ ਦਾ ਸੇਵਨ ਕਰਨ ਅਤੇ ਇਸ ਨੂੰ ਸਕਿਨ ‘ਤੇ ਲਗਾਉਣ ਨਾਲ ਕਿੱਲ-ਮੁਹਾਸੇ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਸਕਿਨ ਦੀਆਂ ਬਰੀਕ ਲਾਈਨਾਂ ਅਤੇ ਝੁਰੜੀਆਂ ਨੂੰ ਘਟਾਉਣ, ਦਾਗ-ਧੱਬਿਆਂ ਤੋਂ ਰਾਹਤ ‘ਚ ਮਦਦ ਮਿਲਦੀ ਹੈ। ਸ਼ਹਿਦ ਤੁਹਾਨੂੰ ਸਾਫ਼ ਅਤੇ ਗਲੋਇੰਗ ਸਕਿਨ ਮਿਲਣ ‘ਚ ਮਦਦ ਮਿਲਦੀ ਹੈ।
ਵਾਲਾਂ ਲਈ ਫਾਇਦੇਮੰਦ: ਸ਼ਹਿਦ ਦਾ ਸੇਵਨ ਵਾਲਾਂ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨੂੰ ਸਕੈਲਪ ‘ਤੇ ਲਗਾਇਆ ਜਾ ਸਕਦਾ ਹੈ। ਸ਼ਹਿਦ ‘ਚ ਮੌਜੂਦ ਐਂਟੀਬੈਕਟੀਰੀਅਲ ਅਤੇ ਐਂਟੀਸੈਪਟਿਕ ਗੁਣ ਵਾਲਾਂ ਦੇ ਰੋਮਾਂ ਨੂੰ ਪੋਸ਼ਣ ਦੇਣ, ਡੈਂਡ੍ਰਫ ਤੋਂ ਰਾਹਤ ਦੇਣ ਦੇ ਨਾਲ ਸੋਰਾਇਸਿਸ ਅਤੇ ਐਗਜ਼ੀਮਾ ਵਰਗੀਆਂ ਬੀਮਾਰੀਆਂ ਨੂੰ ਦੂਰ ਕਰਦਾ ਹੈ। ਵਾਲਾਂ ਦੀ ਗ੍ਰੋਥ ਨੂੰ ਉਤਸ਼ਾਹਿਤ ਕਰਦਾ ਹੈ।