Home » ਪੰਜਾਬ ਪੁਲਿਸ ਦੇ ਦੋ ਮੁਲਾਜ਼ਮ ਹੈਰੋਇਨ ਅਤੇ 19 ਹਜ਼ਾਰ ਰਿਸ਼ਵਤ ਲੈਂਦਿਆਂ ਕਾਬੂ…
Home Page News India India News

ਪੰਜਾਬ ਪੁਲਿਸ ਦੇ ਦੋ ਮੁਲਾਜ਼ਮ ਹੈਰੋਇਨ ਅਤੇ 19 ਹਜ਼ਾਰ ਰਿਸ਼ਵਤ ਲੈਂਦਿਆਂ ਕਾਬੂ…

Spread the news

ਪੰਜਾਬ ਸਰਕਾਰ ਨੇ ਨਸ਼ਿਆਂ ਅਤੇ ਭ੍ਰਿਸ਼ਟਾਚਾਰ ਖਿਲਾਫ ਚਲਾਈ ਮੁਹਿੰਮ ਚਲਾਈ ਹੋਈ ਹੈ। ਅੱਜ ਪੰਜਾਬ ਦੀ STF ਨੇ ਪੰਜਾਬ ਪੁਲਿਸ ਦੇ ਦੋ ਪੁਲਿਸ ਮੁਲਾਜ਼ਮਾਂ ਨੂੰ ਕੀਤਾ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿੱਚ ਇੱਕ ਸੀਨੀਅਰ ਕਾਂਸਟੇਬਲ ਹੈ ਅਤੇ ਦੂਜਾ ਕਾਂਸਟੇਬਲ ਹੈ। ਜਾਣਕਾਰੀ ਮੁਤਾਬਕ ਸੀਨੀਅਰ ਕਾਂਸਟੇਬਲ ਗਾਇਕ ਮਨਕੀਰਤ ਔਲਖ ਦਾ ਗੰਨਮੈਨ ਹੈ। ਇਨ੍ਹਾਂ ਦੋਵਾਂ ਮੁਲਾਜ਼ਮਾਂ ਨੂੰ ਹੈਰੋਇਨ ਅਤੇ ਰਿਸ਼ਵਤ ਦੇ 19000 ਰੁਪਏ ਲੈਂਦਿਆ ਗ੍ਰਿਫਤਾਰ ਕੀਤਾ ਹੈ। ਦੋਸ਼ ਹੈ ਕਿ ਇਹ ਦੋਵੇਂ ਪੁਲਿਸ ਮੁਲਾਜ਼ਮ ਨਸ਼ਾ ਵੇਚਣ ਵਾਲਿਆਂ ਤੋਂ ਰਿਸ਼ਵਤ ਲੈ ਕੇ ਨਸ਼ਾ ਵੇਚਣ ਵਿੱਚ ਉਨ੍ਹਾਂ ਦੀ ਮਦਦ ਕਰਦੇ ਸਨ। ਪੁਲਿਸ ਨੇ ਉਕਤ ਮੁਲਾਜ਼ਮਾਂ ਤੋਂ ਇਲਾਵਾ ਦੋ ਅਣਪਛਾਤੇ ਲੋਕਾਂ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਹੈ।ਐਸਟੀਐਫ ਦੇ ਉੱਚ ਅਧਿਕਾਰੀਆਂ ਨੇ ਨਿਊਜ਼ 18 ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇੱਕ ਕਾਂਸਟੇਬਲ ਗੁਰਇਕਬਾਲ ਸਿੰਘ ਮਟੌਰ ਥਾਣੇ ਵਿੱਚ ਤਾਇਨਾਤ ਹੈ ਅਤੇ ਦੂਸਰਾ ਸੀਨੀਅਰ ਕਾਂਸਟੇਬਲ ਦਲਬੀਰ ਸਿੰਘ ਪੰਜਾਬੀ ਗਾਇਕ ਮਨਕੀਰਤ ਔਲਖ ਦਾ ਗੰਨਮੈਨ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਸਾਰੀ ਖੇਡ ਮੁਹਾਲੀ ਜ਼ਿਲ੍ਹੇ ਵਿੱਚ ਚੱਲਦੀ ਸੀ। ਇਹ ਦੋਵੇਂ ਨਸ਼ਾ ਤਸਕਰਾਂ ਦੀ ਮਦਦ ਕਰਦੇ ਸਨ।ਦੋਵੇਂ ਮੁਲਾਜ਼ਮ ਤਸਕਰਾਂ ਦਾ ਨਸ਼ਾ ਸਪਲਾਈ ਵਿੱਚ ਮਦਦ ਕਰਦੇ ਸਨ ਅਤੇ ਇਸ ਬਦਲੇ ਪੈਸੇ ਵੀ ਲੈਂਦੇ ਸਨ। ਐਸਟੀਐਫ ਨੇ ਦੋਵਾਂ ਮੁਲਾਜ਼ਮਾਂ ਕੋਲੋਂ ਹੈਰੋਇਨ ਅਤੇ 19000 ਨਕਦੀ ਬਰਾਮਦ ਕੀਤੀ ਹੈ। ਪੁਲਿਸ ਨੇ ਉਕਤ ਮੁਲਾਜ਼ਮਾਂ ਤੋਂ ਇਲਾਵਾ ਦੋ ਹੋਰ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ, ਜੋ ਕਿ ਫਰਾਰ ਦੱਸੇ ਜਾਂਦੇ ਹਨ।