Home » ਏਅਰ ਇੰਡੀਆ ਬੰਬ ਧਮਾਕੇ (1985) ਨਾਲ ਚਰਚਿੱਤ ਰਹੇ ਰਿਪੁਦੁੱਮਨ ਸਿੰਘ ਮਲਿਕ ਦੀ ਕਨੇਡਾ ਦੇ ਸਰੀ ਸਹਿਰ ਵਿਖੇ ਗੋਲੀ ਮਾਰਕੇ ਹੱਤਿਆ ਕਰ ਦਿੱਤੀ ਗਈ…
Home Page News World World News

ਏਅਰ ਇੰਡੀਆ ਬੰਬ ਧਮਾਕੇ (1985) ਨਾਲ ਚਰਚਿੱਤ ਰਹੇ ਰਿਪੁਦੁੱਮਨ ਸਿੰਘ ਮਲਿਕ ਦੀ ਕਨੇਡਾ ਦੇ ਸਰੀ ਸਹਿਰ ਵਿਖੇ ਗੋਲੀ ਮਾਰਕੇ ਹੱਤਿਆ ਕਰ ਦਿੱਤੀ ਗਈ…

Spread the news

ਵੀਰਵਾਰ 14 ਜੁਲਾਈ 2022 ਦੀ ਸਵੇਰ ਤਕਰੀਬਨ 9 ਵੱਜਕੇ ਕੁੱਝ ਮਿੰਟ ਉੱਪਰ 128 ਸਟਰੀਟ ਅਤੇ 82 ਐਵੇਨਿਊ ਵਿਖੇ ਵਾਪਰੀ ਗੋਲੀਬਾਰੀ ਦੀ ਘਟਨਾ ਵਿੱਚ ਕਨੇਡਾ ਦੇ ਉੱਘੇ ਸਿੱਖ ਵਪਾਰੀ ਅਤੇ ਏਅਰ ਇੰਡੀਆ ਬੰਬ ਧਮਾਕੇ (1985) ਨਾਲ ਚਰਚਿੱਤ ਰਹੇ ਰਿਪੁਦੁੱਮਨ ਸਿੰਘ ਮਲਿਕ ਦੀ ਕਨੇਡਾ ਦੇ ਸਰੀ ਸਹਿਰ ਵਿਖੇ ਗੋਲੀ ਮਾਰਕੇ ਹੱਤਿਆ ਕਰ ਦਿੱਤੇ ਜਾਣ ਦੀ ਖ਼ਬਰ ਹੈ। ਸਰੀ ਆਰ ਸੀ ਐਮ ਪੀ ਨੇ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ ਕਿ ਵੀਰਵਾਰ ਨੂੰ ਸਵੇਰੇ 9:26 ਵਜੇ, ਉਨ੍ਹਾਂ ਨੂੰ 128 ਸਟਰੀਟ ਦੇ 8200-ਬਲਾਕ ਵਿੱਚ ਗੋਲੀਬਾਰੀ ਦੀ ਰਿਪੋਰਟ ਮਿਲੀ । ਮੌਕੇ ਉੱਪਰ ਪੁੱਜੀ ਪੁਲਿਸ ਨੂੰ ਗੋਲੀ ਲੱਗਣ ਨਾਲ ਜ਼ਖਮੀ ਹੋਇਆ ਵਿਅਕਤੀ ਮਿਲਆ ।ਉਸ ਵਿਅਕਤੀ ਨੂੰ ਹਾਜ਼ਰ ਅਧਿਕਾਰੀਆਂ ਦੁਆਰਾ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ ਗਈ ਪਰ ਜ਼ਖਮੀ ਵਿਅਕਤੀ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ।

ਮ੍ਰਿਤਕ ਵੈਨਕੂਵਰ ਦੇ ਕਾਰੋਬਾਰੀ ਰਿਪੁਦਮਨ ਸਿੰਘ ਮਲਿਕ ਜੋ 1985 ਵਿੱਚ ਏਅਰ ਇੰਡੀਆ ਬੰਬ ਧਮਾਕੇ ਦੇ ਕੇਸ ਵਿੱਚ 2005 ਵਿੱਚ ਬਰੀ ਹੋ ਗਏ ਸਨ। ਵੈਕੋਵਰ ਵਿੱਚ ਖਾਲਸਾ ਸਕੂਲ ਅਤੇ ਖਾਲਸਾ ਕ੍ਰੈਡਿਟ ਯੁਨੀਅਨ (ਬੈਂਕ) ਦੇ ਫਾਊਂਡਰ ਰਿਪੁਦਮਨ ਸਿੰਘ ਮਲਿਕ ਨੇ ਬੀਤੇ ਸਮੇਂ ਦੌਰਾਨ ਗੁਰੁ ਗਰੰਥ ਸਾਹਿਬ ਜੀ ਛਪਾਈ ਸਬੰਧੀ ਪ੍ਰਿਿਟੰਗ ਪ੍ਰੈਸ ਲਗਾਉਣ ਦਾ ਉਪਰਾਲਾ ਵੀ ਕੀਤਾ ਸੀ ਪਰ ਵਿਵਾਦਾਂ ਵਿੱਚ ਘਿਰ ਜਾਣ ਕਾਰਣ ਉਹ ਵੀ ਹਾਲੇ ਤੱਕ ਅਧੂਰਾ ਹੀ ਸੀ। ਘਟਨਾਂ ਤੋਂ ਬਾਦ 82 ਐਵੇਨਿਊ ਦੇ 12200-ਬਲਾਕ ਵਿੱਚ ਇੱਕ ਸ਼ੱਕੀ ਵਾਹਨ ਪੂਰੀ ਤਰ੍ਹਾਂ ਅੱਗ ਦੀ ਲਪੇਟ ਵਿੱਚ ਝੁਲਸਿਆ ਹੋਇਆ ਵੀ ਮਿਿਲਆ ਜਿਸ ਸਬਮਧੀ ਸ਼ੱਕ ਕੀਤਾ ਜਾਂਦਾ ਹੈ ਕਿ ਹੋ ਸਕਦਾ ਹੈ ਇਹੀ ਵਾਹਨ ਇਸ ਘਟਨਾਂ ਨੂੰ ਅੰਜਾਮ ਦੇਣ ਲਈ ਵਰਤਿਆ ਗਿਆ ਹੋਵੇ । ਜਾਂਚ ਸ਼ੁਰੂਆਤੀ ਪੜਾਵਾਂ ਵਿੱਚ ਹੈ ਅਤੇ ਪੁਲਿਸ ਅਜੇ ਵੀ ਸ਼ੱਕੀ ਵਿਅਕਤੀਆਂ ਅਤੇ ਇੱਕ ਦੂਜੇ ਵਾਹਨ ਦੀ ਭਾਲ ਕਰ ਰਹੀ ਹੈ ਜਿਸਦੀ ਵਰਤੋਂ ਭਜਾਏ ਜਾਣ ਵਾਲੇ ਵਾਹਨ ਵਜੋਂ ਕੀਤੀ ਜਾ ਸਕਦੀ ਹੈ।
ਪੁਲਿਸ ਨੇ ਆਮ ਲੋਕਾਂ ਬੇਨਤੀ ਕੀਤੀ ਹੈ ਕਿ ਕਿਸੇ ਵੀ ਵਿਅਕਤੀ ਕੋਲ ਇਸ ਘਟਨਾ ਬਾਰੇ ਜਾਣਕਾਰੀ, ਡੈਸ਼ ਕੈਮਰੇ ਦੀ ਫੁਟੇਜ ਜਾਂ ਖੇਤਰ ਤੋਂ ਵੀਡੀਓ ਹੋਵੇ ਤਾਂ ਸਰੀ ਆਰ ਸੀ ਐਮ ਪੀ ਨਾਲ 604-599-0502, ਜਾਂ 1-800-222-8477 ਸੰਪਰਕ ਕੀਤਾ ਜਾ ਸਕਦਾ ਹੈ