ਆਕਲੈਂਡ (ਬਲਜਿੰਦਰ ਸਿੰਘ)ਓਟਾਗੋ ਸ਼ਹਿਰ ਵਿੱਚ ਇੱਕ ਘਰ ਵਿੱਚ ਅੱਗ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਐਤਵਾਰ ਦੇਰ ਰਾਤ ਪ੍ਰਾਪਰਟੀ ਵਿੱਚ ਅੱਗ ਲੱਗ ਗਈ, ਜਿਸਦੇ ਬਾਅਦ ਐਮਰਜੈਂਸੀ ਸੇਵਾਵਾਂ ਨੂੰ ਰਾਤ 11.15 ਵਜੇ ਦੇ ਕਰੀਬ ਬੁਲਾਇਆ ਗਿਆ।ਪੁਲਿਸ ਦਾ ਕਹਿਣਾ ਹੈ ਕਿ ਫਾਇਰਫਾਈਟਰਜ਼ ਨੂੰ ਇੱਕ ਵਿਅਕਤੀ ਇਮਾਰਤ ਵਿੱਚ ਬੇਹੋਸ਼ ਹਾਲਤ ਵਿੱਚ ਮਿਲਿਆ ਅਤੇ ਮੌਕੇ ਤੇ CPR ਸ਼ੁਰੂ ਕੀਤਾ ਗਿਆ ਸੀ, ਪਰ ਉਸ ਵਿਅਕਤੀ ਦੀ ਮੌਕੇ ਤੇ ਮੌਤ ਹੋ ਗਈ।ਲੋਕਲ
ਪੁਲਿਸ ਅਤੇ ਫਾਇਰ ਇਨਵੈਸਟੀਗੇਟਰ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ ਅਤੇ ਅੱਜ ਦਿਨ ਵਿੱਚ ਜਾਂਚ ਜਾਰੀ ਰਹੇਗੀ
ਓਟਾਗੋ ,ਚ ਘਰ ਨੂੰ ਅੱਗ ਲੱਗਣ ਕਾਰਨ ਇੱਕ ਵਿਅਕਤੀ ਦੀ ਹੋਈ ਮੌਤ
