ਆਕਲੈਂਡ (ਬਲਜਿੰਦਰ ਸਿੰਘ)ਬੀਤੇ ਕੱਲ ਪੂਰਬੀ ਆਕਲੈਂਡ ਵਿੱਚ ਗਹਿਣਿਆਂ ਦੀ ਦੁਕਾਨ ਨੂੰ ਲੁਟੇਰਿਆਂ ਵੱਲੋਂ ਨਿਸ਼ਾਨਾ ਬਣਾਇਆ ਗਿਆ।ਪੁਲਿਸ ਨੂੰ ਕੱਲ੍ਹ ਸ਼ਾਮ 5.40 ਵਜੇ ਦੇ ਕਰੀਬ ਬੋਟਨੀ ਟਾਊਨ ਸੈਂਟਰ ਵਿੱਚ ਮਾਈਕਲ ਹਿੱਲ ਜਵੈਲਰਜ਼ ਵਿੱਚ ਲੁਟੇਰਿਆਂ ਦੇ ਇੱਕ ਔਜ਼ਾਰਾਂ ਨਾਲ ਲੈਸ, ਸ਼ੀਸ਼ੇ ਦੀਆਂ ਅਲਮਾਰੀਆਂ ਭੰਨ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਸੂਚਨਾ ਪ੍ਰਾਪਤ ਹੋਈ ਸੀ। ਪੁਲਿਸ ਦੇ ਬੁਲਾਰੇ ਨੇ ਪੁਸ਼ਟੀ ਕੀਤੀ ਕਿ ਲੁਟੇਰਿਆਂ ਨੇ ਵਾਰਦਾਤ ਕਰ ਦੋ ਵਾਹਨਾਂ ਵਿੱਚ ਭੱਜਣ ਤੋਂ ਪਹਿਲਾਂ ਸਟੋਰ ਤੋਂ ਵੱਡੀ ਮਾਤਰਾ ਵਿੱਚ ਗਹਿਣੇ ਆਦਿ ਚੋਰੀ ਕਰ ਲਏ ਅਤੇ ਮੌਕੇ ਤੋ ਭੱਜਣ ਲਈ ਵਰਤੇ ਦੋਵੇਂ ਵਾਹਨ ਥੋੜ੍ਹੀ ਦੂਰੀ ‘ਤੇ ਛੱਡੇ ਹੋਏ ਪਾਏ ਗਏ ਹਨ। ਡਕੈਤੀ ਬਾਰੇ ਪੁੱਛਗਿੱਛ ਜਾਰੀ ਹੈ ਅਤੇ ਪੁਲਿਸ ਨੇ ਕਿਹਾ ਜੇ ਕਿਸੇ ਵਿਅਕਤੀ ਕੋਲ ਇਸ ਸਬੰਧੀ ਜਾਣਕਾਰੀ ਹੋਵੇ ਤਾ ਉਹ ਫਾਈਲ ਨੰਬਰ 220718/6724 ਦਾ ਹਵਾਲਾ ਦੇ ਕੇ 105 ਫੋਨ ਕੀਤਾ ਜਾ ਸਕਦਾ ਹੈ ਜਾ 0800 555 111 ‘ਤੇ ਕ੍ਰਾਈਮ ਸਟੌਪਰਸ ਦੁਆਰਾ ਗੁਮਨਾਮ ਤੌਰ ‘ਤੇ ਵੀ ਜਾਣਕਾਰੀ ਪ੍ਰਦਾਨ ਕੀਤੀ ਜਾ ਸਕਦੀ ਹੈ।
ਦੱਸ ਦਈਏ ਕਿ ਬੀਤੇ ਮਹੀਨੇ ਦੌਰਾਨ ਮਾਈਕਲ ਹਿੱਲ ਦੇ ਤਿੰਨ ਹੋਰ ਸਟੋਰਾਂ ਨੂੰ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਕੱਲ੍ਹ ਦੀ ਭਿਆਨਕ ਲੁੱਟ ਸਾਹਮਣੇ ਆਈ ਹੈ।