ਆਕਲੈਂਡ (ਬਲਜਿੰਦਰ ਸਿੰਘ) ਬੀਤੀ ਰਾਤ ਫਿਰ ਆਕਲੈਂਡ ਵਿੱਚ ਗੋਲੀਬਾਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ ਮਾਮਲਾ ਪੂਰਬੀ ਆਕਲੈਂਡ ਦੇ ਗਲੇਨ ਇਨਸ ਇਲਾਕੇ ਦਾ ਹੈ ਜਿੱਥੇ ਰਾਤ ਇੱਕ ਘਰ ਵਿੱਚ ਗੋਲੀਬਾਰੀ ਕੀਤੀ ਗਈ ਅਤੇ ਦੋ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ ਗਿਆ।ਪੁਲਿਸ ਨੂੰ ਦੱਸਿਆ ਕਿ ਰਾਤ 11.48 ਵਜੇ ਗਲੇਨ ਇਨਸ ਦੇ ਤਨਿਵਾ ਸਟਰੀਟ ਤੇ ਇਕ ਜਾਇਦਾਦ ਵੱਲ ਗੋਲੀਆਂ ਚਲਾਈਆਂ ਗਈਆਂ। ਪੁਲਿਸ ਦੇ ਬੁਲਾਰੇ ਨੇ ਕਿਹਾ ਕਿ ਅਪਰਾਧੀ ਇੱਕ ਵਾਹਨ ਵਿੱਚ ਮੌਕੇ ਤੋ ਭੱਜ ਗਏ ਅਤੇ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ ਉਹਨਾ ਦੱਸਿਆ ਕਿ ਇਸ ਹਾਦਸੇ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ।
