ਆਕਲੈਂਡ(ਬਲਜਿੰਦਰ ਸਿੰਘ)ਨੌਕਰੀ ਦੀ ਭਾਲ ਕਰ ਰਹੇ ਨਿਊਜ਼ੀਲੈਂਡ ਵਾਸੀਆਂ ਲਈ ਵੱਡੀ ਤੇ ਖੁਸ਼ੀ ਦੀ ਖਬਰ ਹੈ ਕਿ ਆਕਲੈਂਡ ਇੰਟਰਨੈਸ਼ਨਲ ਏਅਰਪੋਰਟ 2000 ਤੋਂ ਵੱਧ ਨੌਕਰੀਆਂ ਦੇ ਨਾਲ ਇੱਕ ਨੌਕਰੀ ਮੇਲੇ ਲੱਗਣ ਜਾ ਰਿਹਾ ਹੈ ਜਿਸ ਵਿੱਚ ਟਰਮੀਨਲ, ਬੈਗੇਜ ਹੈਂਡਲਿੰਗ, ਸਕਿਓਰਟੀ, ਬਾਰਡਰ ਐਂਡ ਏਅਰਲਾਈਨ ਆਪਰੇਸ਼ਨ, ਰਿਟੇਲ ਐਂਡ ਹੋਸਪੀਟੇਲਟੀ ਵਰਗੀਆਂ ਨੌਕਰੀਆਂ ਸ਼ਾਮਿਲ ਹੋਣਗੀਆਂ। 30 ਜੁਲਾਈ ਨੂੰ ਹੋਣ ਵਾਲੇ ਇੱਕ ਰੋਜ਼ਾ ਸਮਾਗਮ ਵਿੱਚ ਲਗਭਗ 30 ਕੰਪਨੀਆਂ ਵੱਲੋਂ ਇਸ ਦੀ ਨੁਮਾਇੰਦਗੀ ਕੀਤੀ ਜਾਵੇਗੀ।ਇਸ ਲੱਗ ਰਹੇ ਨੌਕਰੀ ਮੇਲੇ ਵਿੱਚ ਜੋ ਕਾਰੋਬਾਰ ਕਰਮਚਾਰੀਆਂ ਦੀ ਭਰਤੀ ਕਰ ਰਹੇ ਹਨ ਉਹਨਾਂ ਵਿੱਚ ਆਕਲੈਂਡ ਏਅਰਪੋਰਟ, ਏਅਰ ਨਿਊਜ਼ੀਲੈਂਡ, ਇਮੀਗ੍ਰੇਸ਼ਨ ਨਿਊਜ਼ੀਲੈਂਡ, ਨੋਵੋਟੇਲ ਆਕਲੈਂਡ ਏਅਰਪੋਰਟ ਅਤੇ ਮੈਕਡੋਨਾਲਡਸ ਸ਼ਾਮਿਲ ਹਨ। ਆਕਲੈਂਡ ਏਅਰਪੋਰਟ ਦੇ ਮੁੱਖ ਪ੍ਰਬੰਧਕ ਕੈਰੀ ਹਰੀਹੈਂਗਨੁਈ ਨੇ ਦੱਸਿਆ ਕਿ ਇਹ ਜੋਬ ਫੇਅਰ ਲਾਉਣ ਦਾ ਮੁੱਖ ਮਕਸਦ ਇਹ ਹੈ ਕਿ ਇਮਪਲਾਇਰ ਤੇ ਇਮਪਲਾਈ ਸਿੱਧੇ ਤੌਰ ‘ਤੇ ਆਪਸ ਵਿੱਚ ਸੰਪਰਕ ਵਿੱਚ ਆ ਸਕਣ।
ਨੌਕਰੀਆਂ ਹੀ ਨੌਕਰੀਆਂ,ਆਕਲੈਂਡ ਏਅਰਪੋਰਟ ‘ਤੇ ਲੱਗਣ ਜਾ ਰਿਹਾ ਹੈ ਨੌਕਰੀ ਮੇਲਾ…
July 20, 2022
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,267
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,248
- NewZealand3,575
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












