Home » ਬੀਤੀ ਰਾਤ ਚੋਰਾਂ ਨੇ ਬੋਟਨੀ ਵਿੱਚ ਫਿਰ ਭੰਨਿਆ ਇੱਕ ਸਟੋਰ…
Home Page News • New Zealand Local News • NewZealand

ਬੀਤੀ ਰਾਤ ਚੋਰਾਂ ਨੇ ਬੋਟਨੀ ਵਿੱਚ ਫਿਰ ਭੰਨਿਆ ਇੱਕ ਸਟੋਰ…

Spread the news

ਆਕਲੈਂਡ(ਬਲਜਿੰਦਰ ਸਿੰਘ) ਪੂਰਬੀ ਆਕਲੈਂਡ ਵਿੱਚ ਇੱਕ ਨੋਏਲ ਲੀਮਿੰਗ ਸਟੋਰ ਉੱਤੇ ਚੋਰਾਂ ਵੱਲੋਂ ਭੰਨਤੋੜ ਕਰਨ ਦਾ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ।ਪੁਲਿਸ ਨੂੰ ਬੀਤੀ ਰਾਤ 10 ਵਜੇ ਬੋਟਨੀ ਟਾਊਨ ਸੈਂਟਰ ਦੇ ਟੀ ਰਾਕਾਉ ਡਰਾਈਵ ‘ਤੇ ਸਟੋਰ ‘ਤੇ ਬੁਲਾਇਆ ਗਿਆ ਸੀ।ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਅਪਰਾਧੀਆਂ ਦੀ ਗੱਡੀ ਨੇ ਸਟੋਰ ਦੇ ਸਾਹਮਣੇ ਵਾਲੇ ਹਿੱਸੇ ਨੂੰ ਨੁਕਸਾਨ ਪਹੁੰਚਾਇਆ ਹਾਲਾਂਕਿ ਸਟੋਰ ਦੇ ਗੇਟ ਅੱਗੇ ਲੱਗੇ ਮਜ਼ਬੂਤ ਬਾਰਾਂ ਨੇ ਵਾਹਨ ਨੂੰ ਅੱਗੇ ਜਾਣ ਤੋਂ ਰੋਕਿਆ ਜਿਸ ਕਾਰਨ ਚੋਰ ਆਪਣੇ ਮਕਸਦ ਵਿੱਚ ਸਫ਼ਲ ਨਹੀ ਹੋ ਸਕੇ ਅਤੇ ਚੋਰੀ ਹੋਣ ਤੋ ਬਚਾਅ ਹੋ ਗਿਆ।ਇਹ ਤਾਜ਼ਾ ਰੈਮ ਰੇਡ ਦਾ ਮਾਮਲਾ ਮਾਈਕਲ ਹਿੱਲ ਜਿਊਲਰੀ ਸਟੋਰ, ਜੋ ਕਿ ਬੋਟਨੀ ਵਿੱਚ ਹੈ, ਨੂੰ ਇੱਕ ਭਿਆਨਕ ਲੁੱਟ ਦਾ ਨਿਸ਼ਾਨਾ ਬਣਾਏ ਜਾਣ ਦੇ ਦੋ ਦਿਨ ਬਾਅਦ ਸਾਹਮਣੇ ਆਇਆ ਹੈ।