ਆਕਲੈਂਡ(ਬਲਜਿੰਦਰ ਸਿੰਘ)ਆਕਲੈਂਡ ਵਿੱਚ ਪਿਛਲੇ ਕੁੱਝ ਮਹੀਨੀਆਂ ਤੋ ਨਿੱਤ ਹੋ ਰਹੀਆਂ ਗੋਲੀਬਾਰੀ ਦੀਆਂ ਵਾਰਦਾਤਾਂ ਨੇ ਲੋਕਾਂ ਦੇ ਦਿਲਾਂ ਵਿੱਚ ਇੰਨਾਂ ਡਰ ਬੈਠ ਗਿਆਂ ਹੈ ਕਿ ਰਾਤ ਨੂੰ ਹੋਇਆ ਕੋਈ ਜ਼ੋਰਦਾਰ ਧਮਾਕਾ ਲੋਕਾਂ ਦੀ ਰਾਤ ਦੀ ਨੀਂਦ ਨੂੰ ਉਡਾ ਕੇ ਰੱਖ ਦਿੰਦਾ ਹੈ।ਤਾਜ਼ਾ ਘਟਨਾ ਉੱਤਰੀ ਆਕਲੈਂਡ ਦੇ ਕੁਝ ਵਸਨੀਕਾਂ ਨੂੰ ਵੀਰਵਾਰ ਤੜਕੇ ਸਵੇਰ ਹੋਏ ਰਹੱਸਮਈ ਜ਼ੋਰਦਾਰ ਧਮਾਕਿਆਂ ਨੇ ਗੂੜੀ ਨੀਂਦ ਸੁੱਤੇ ਲੋਕਾਂ ਦੀ ਨੀਦ ਉਡਾ ਕੇ ਰੱਖ ਦਿੱਤੀ ਇੰਝ ਲੱਗਾ ਕੇ ਉਹਨਾਂ ਦੇ ਆਂਢ-ਗੁਆਂਢ ਵਿੱਚ ਗੋਲੀ ਚੱਲ ਗਈ ਹੈ।ਬੀਚ ਹੈਵਨ ਦੇ ਵਸਨੀਕ ਰਾਤ 1:30 ਵਜੇ ਧਮਾਕਿਆਂ ਨਾਲ ਜਾਗ ਪਏ, ਜਿਨ੍ਹਾਂ ਵੱਲੋਂ ਪੁਲਿਸ ਨੂੰ ਗੋਲੀ ਚੱਲਣ ਦੀ ਸੂਚਨਾ ਦਿੱਤੀ ਗਈ ਇਸੇ ਤਰਾਂ ਗਲੇਨਫੀਲਡ ਦੇ ਨਿਵਾਸੀਆਂ ਨੇ ਵੀ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ।ਪੁਲਿਸ ਪਾਰਟੀ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਗਈ ਹਾਲਾਂਕਿ, ਥੋੜ੍ਹੀ ਦੇਰ ਬਾਅਦ, ਪੁਲਿਸ ਨੂੰ [ਪਾਵਰ ਅਥਾਰਟੀ] ਵੈਕਟਰ ਤੋਂ ਸੂਚਨਾ ਮਿਲੀ ਕਿ ਖੇਤਰ ਵਿੱਚ ਬਿਜਲੀ ਬੰਦ ਹੋਣ ਦੀ ਜਾਣਕਾਰੀ ਮਿਲੀ ਹੈ ਤੇ ਇਹ ਧਮਾਕੇ ਖੇਤਰ ਵਿੱਚ ਬਿਜਲੀ ਦੇ ਲਾਇਨਾਂ ਵਿੱਚ ਹੋਈ ਕਿਸੇ ਖਰਾਬੀ ਕਾਰਨ ਹੋਏ ਸਨ।ਇਸ ਘਟਨਾ ਵਿੱਚ ਭਾਰੀ ਪੁਲਿਸ ਪਾਰਟੀ ਨੇ ਜਿੱਥੇ ਘੇਰਾਬੰਦੀ ਕੀਤੀ ਉੱਥੇ ਸਾਵਧਾਨੀ ਵਜੋਂ ਈਗਲ ਹੈਲੀਪਰ ਨੂੰ ਤਾਇਨਾਤ ਕੀਤਾ ਗਿਆ।
ਨੌਰਥ ਆਕਲੈਂਡ ਹੋਏ ਧਮਾਕਿਆਂ ਨੇ ਪਾਈਆ ਪੁਲਿਸ ਤੇ ਲੋਕਾਂ ਨੂੰ ਭਾਜੜਾਂ
July 21, 2022
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News8,634
- India5,059
- India Entertainment129
- India News3,249
- India Sports227
- KHABAR TE NAZAR3
- LIFE66
- Movies48
- Music84
- New Zealand Local News2,912
- NewZealand3,232
- Punjabi Articules7
- Religion1,103
- Sports216
- Sports214
- Technology32
- Travel55
- Uncategorized56
- World2,318
- World News1,937
- World Sports206












